ਪਠਾਨਕੋਟ: ਇੰਪਰੂਵਮੈਂਟ ਟਰੱਸਟ ਦੀ ਮਾਰਕੀਟ ਦੇ ਬਾਹਰ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਅਧਿਕਾਰੀ ਵੀ ਇਸ ਵਿਰੁੱਧ ਕੋਈ ਸਖ਼ਤ ਕਦਮ ਨਹੀਂ ਚੁੱਕ ਰਹੇ। ਟਰੱਸਟ ਦੀ ਜ਼ਮੀਨ ਉੱਤੇ ਕਬਜ਼ਿਆਂ ਕਾਰਨ ਟਰੈਫਿਕ ਵੀ ਜਾਮ ਰਹਿੰਦੀ ਹੈ।
ਇੰਪਰੂਵਮੈਂਟ ਟਰੱਸਟ ਦੀ ਕੁੱਝ ਮਾਰਕੀਟ ਜੋ ਕਿ ਟਰੱਸਟ ਵੱਲੋਂ ਜਾਂ ਤਾਂ ਬੇਚੀ ਗਈ ਹੈ ਜਾਣ ਫਿਰ ਕਿਰਾਏ ਉੱਤੇ ਦਿੱਤੀ ਗਈ ਹੈ, ਪਠਾਨਕੋਟ ਦੀ ਟਰੈਫਿਕ ਲਈ ਸਮੱਸਿਆ ਦਾ ਕਾਰਨ ਬਣੀ ਹੋਈ ਹੈ। ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਅਤੇ ਆਪਣੀ ਦੁਕਾਨਾਂ ਦੇ ਬਾਹਰ ਸੜਕਾਂ ਉੱਤੇ ਰੇਹੜੀਆਂ ਲਗਾ ਕੇ ਡਲਹੌਜੀ ਰੋਡ ਨੂੰ ਬੜਾ ਛੋਟਾ ਕਰ ਦਿੱਤਾ ਗਿਆ ਹੈ।
ਇਸ ਕਾਰਨ ਲੋਕਾਂ ਨੂੰ ਟਰੈਫਿਕ ਜਾਮ ਵਿਚ ਫਸਣਾ ਪੈਂਦਾ ਹੈ ਪਰ ਟਰੱਸਟ ਪ੍ਰਸ਼ਾਸਨ ਸੁੱਤਾ ਪਿਆ ਹੈ ਜੋ ਕਿ ਕੋਈ ਬਣਦੀ ਕਾਰਵਾਈ ਨਹੀਂ ਕਰਦਾ। ਇਸ ਬਾਰੇ ਜਦੋਂ ਇੰਪਰੂਵਮੈਂਟ ਟਰੱਸਟ ਦੇ ਈ ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਦਾ ਹੱਲ ਕੀਤਾ ਜਾਵੇਗਾ।