ਪਠਾਨਕੋਟ: ਸੁਰੱਖਿਆ ਏਜੰਸੀਆਂ ਤੋਂ ਮਿਲ ਰਹੀ ਜਾਣਕਾਰੀ ਦੇ ਚੱਲਦੇ ਸ਼ਹਿਰ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਰੀਬ 35 ਨਾਕੇ ਲਾਏ ਗਏ ਹਨ ਅਤੇ ਇੰਟਰਸਟੇਟ ਨਾਕੀਆਂ 'ਤੇ ਵੀ ਪੁਲਿਸ ਫੋਰਸ ਵਿੱਚ ਵਾਧਾ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਮਿਲ ਰਹੀ ਜਾਣਕਾਰੀ ਦੇ ਚੱਲਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਰੈਡ ਅਲਰਟ ਦੇ ਚੱਲਦੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਜੰਮੂ-ਪੰਜਾਬ ਬਾਰਡਰ 'ਤੇ ਪੰਜਾਬ ਪੁਲਿਸ ਨੇ ਫੋਰਸ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: ਪਠਾਨਕੋਟ: ਚੈਕਿੰਗ ਦੌਰਾਨ ਇੱਕ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, ਸ਼ਹਿਰ 'ਚ ਹਾਈ ਅਲਰਟ
ਉਥੇ ਹੀ ਪਠਾਨਕੋਟ ਦੇ ਅੰਦਰੂਨੀ ਇਲਾਕਿਆਂ ਵਿੱਚ ਪੂਰੇ ਸ਼ਹਿਰ ਨੂੰ ਸੀਲ ਕਰਕੇ 35 ਤੋਂ ਵੱਧ ਨਾਕੇ ਲਗਾ ਦਿੱਤੇ ਗਏ ਹਨ। ਹਰ ਆਉਣ ਜਾਣ ਵਾਲੀ ਗੱਡੀ-ਮੋਟਰਸਾਈਕਲ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਕਿਸਮ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ।
ਇਸ ਬਾਰੇ ਜਾਣਕਰੀ ਦਿੰਦੇ ਹੋਏ ਡੀ.ਐਸ.ਪੀ. ਰਾਜਿੰਦਰ ਮਨਹਾਸ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਚੱਲਦੇ ਪਠਾਨਕੋਟ ਨੂੰ ਰੈਡ ਅਲਰਟ 'ਤੇ ਰੱਖਿਆ ਗਿਆ ਹੈ। ਹਰ ਰਾਹਗੀਰ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅੰਦਰ ਅਤੇ ਬਾਹਰ ਕਰੀਬ 40 ਨਾਕੇ ਲਾਏ ਗਏ ਹਨ ਜਿੱਥੇ ਦਿਨ-ਰਾਤ ਜਾਂਚ ਚੱਲ ਰਹੀ ਹੈ ਤਾਂ ਕਿ ਕਿਸੇ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ।