ਪਠਾਨਕੋਟ: ਹਲਕਾ ਨੰਗਲਭੂਰ ਇਲਾਕੇ 'ਚ ਜੰਗਲਾਤ ਵਿਭਾਗ ਵੱਲੋਂ 50 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਛੁਡਾਇਆ ਗਿਆ ਹੈ। ਇਸ ਮੌਕੇ ਪੁਲਿਸ ਬਲ ਅਤੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਮੌਜੂਦ ਰਹੇ। ਇਹ ਸਾਰੀ ਘਟਨਾ ਦੀ ਵੀਡੀਓਗ੍ਰਾਫੀ ਡਰੋਨ ਨਾਲ ਕਰਵਾਈ ਗਈ।
ਦੱਸ ਦਈਏ ਕਿ ਜੰਗਲਾਤ ਦੀ ਇਸ ਜ਼ਮੀਨ 'ਤੇ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਨੇ ਕਬਜ਼ਾ ਕਰ ਰੱਖਿਆ ਸੀ ਅਤੇ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਜ਼ਮੀਨ ਨਾਲ ਜੁੜੇ ਸਾਰੇ ਕੇਸਾਂ ਦਾ ਫੈਸਲਾ ਜੰਗਲਾਤ ਵਿਭਾਗ ਦੇ ਹੱਕ ਵਿੱਚ ਹੋਇਆ ਹੈ।
ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਸਾਰੀ ਜ਼ਮੀਨ ਉੱਤੇ ਜੰਗਲਾਤ ਵਿਭਾਗ ਵੱਲੋਂ 20 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਅੱਜ ਪਹਿਲੇ ਦਿਨ ਮਹਿਕਮੇ ਵੱਲੋਂ 2 ਹਜ਼ਾਰ ਬੂਟੇ ਲਗਾਏ ਗਏ।
ਇਹ ਵੀ ਪੜੋ: ਇਮਰਾਨ ਖ਼ਾਨ ਨੇ ਪੁੱਛਿਆ ਸਾਡਾ "ਸਿੱਧੂ ਕਿੱਧਰ ਹੈ" ਵੀਡੀਓ ਵਾਇਰਲ
ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਭਰ ਦੇ ਵਿੱਚ ਜ਼ਿਲ੍ਹਾ ਫੋਰੈਸਟ ਅਧਿਕਾਰੀ ਸੰਜੀਵ ਤਿਵਾਰੀ ਵੱਲੋਂ ਕਈ ਏਕੜ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਹਟਾਇਆ ਹੈ ਅਤੇ ਵਿਭਾਗ ਵੱਲੋਂ ਪਹਿਲਾਂ ਵੀ ਨਾਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਨੂੰ ਛੁਡਾ ਕੇ ਲੋਕਾਂ ਦੇ ਲਈ ਪਾਰਕਾਂ ਬਣਾਉਣ ਦਾ ਕੰਮ ਕੀਤਾ ਗਿਆ ਸੀ।