ਪਠਾਨਕੋਟ: ਜ਼ਿਲ੍ਹੇ ਦਾ ਫੂਡ ਸੇਫਟੀ ਵਿਭਾਗ ਕੋਰੋਨਾ ਵਾਇਰਸ ਕਾਰਨ ਸਖ਼ਤ ਦਿਖਾਈ ਦੇ ਰਿਹਾ ਹੈ। ਫੂਡ ਸੇਫਟੀ ਵਿਭਾਗ ਨੇ ਪਠਾਨਕੋਟ ਦੇ ਸਾਰੇ ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਬੰਦ ਕਰ ਦਿੱਤਾ ਹੈ। ਇਥੋਂ ਤਕ ਕਿ ਜਿਹੜੀਆਂ ਖਾਣ-ਪੀਣ ਵਾਲੀਆਂ ਰੇਹੜੀਆਂ 'ਤੇ ਭੀੜ ਜੁੱਟਦੀ ਹੈ, ਉਨ੍ਹਾਂ ਨੂੰ ਵੀ ਬੰਦ ਕਰਵਾ ਦਿਤਾ ਗਿਆ ਹੈ।
ਪਠਾਨਕੋਟ ਦੇ ਸਾਰੇ ਰੈਸਟੋਰੈਂਟਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਅਗਲੇ ਹੁਕਮ ਤੱਕ ਬੰਦ ਰਹਿਣਗੀਆਂ। ਇਹ ਜਾਣਕਾਰੀ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਦੂਜੇ ਪਾਸੇ ਰੈਸਟੋਰੈਂਟ ਅਤੇ ਢਾਬਿਆਂ ਦੇ ਮਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਢਾਬੇ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਢਾਬੇ ਅਤੇ ਰੈਸਟੋਰੈਂਟਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਪਠਾਨਕੋਟ ਦੇ ਸਾਰੇ ਢਾਬੇ ਅਤੇ ਰੈਸਟੋਰੈਂਟ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਢਾਬਾ ਮਾਲਕ ਸਿਰਫ ਘਰਾਂ ਵਿੱਚ ਖਾਣੇ ਦੀ ਡਿਲਵਰੀ ਕਰ ਸਕਦੇ ਹਨ।