ਪਠਾਨਕੋਟ: ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਹਮੇਸ਼ਾ ਹੀ ਆਪਣੀਆਂ ਬੇਬਾਕ ਗੱਲਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇੱਕ ਤੋਂ ਬਾਅਦ ਇੱਕ ਨਵਾਂ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਬੀਤੇ ਦਿਨ ਵਿਧਾਇਕ ਵੱਲੋਂ ਇੱਕ ਸੰਸਥਾ ਦੇ ਵਿਅਕਤੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਉਸ ਸਮਾਜ ਸੇਵੀ ਨੂੰ ਆਪਣੇ ਹਲਕੇ ਦੇ ਵਿੱਚ ਵੈਕਸੀਨੇਸ਼ਨ ਕੈਂਪ ਲਗਾਉਣ ਤੋਂ ਮਨ੍ਹਾ ਕਰ ਦਿੱਤਾ।
ਜਿਸ ਦੀ ਗੱਲਬਾਤ ਦੀ ਆਡੀਓ ਲਗਾਤਾਰ ਪਠਾਨਕੋਟ ਦੇ ਵਿੱਚ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਵਿਧਾਇਕ ਨੇ ਇਸ ਸੰਸਥਾ ਨੂੰ ਕੈਂਪ ਲਗਾਉਣ ਤੋਂ ਮਨ੍ਹਾ ਕਰਦਾ ਸਾਫ਼ ਸੁਣਾਈ ਦੇ ਰਿਹਾ ਹੈ। ਇਸ ਗੱਲ ਨੂੰ ਉਹਨਾਂ ਨੇ ਕਬੂਲਿਆ ਵੀ ਹੈ। ਜਿਸ ਦੀ ਆਡੀਓ ਇਸ ਸੰਸਥਾ ਵੱਲੋਂ ਮੀਡੀਆ ਨੂੰ ਦਿੱਤੀ ਗਈ ਅਤੇ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ।
ਇਸ ਬਾਰੇ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲਬਾਤ ਦੀ ਪੂਰੀ ਨਿਖੇਧੀ ਕਰਦੇ ਹੋਏ ਕਿਹਾ ਕਿ ਵਿਧਾਇਕ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਕਿਸੇ ਸਮਾਜ ਸੇਵੀ ਸੰਸਥਾ ਨੂੰ ਇਸ ਤਰ੍ਹਾਂ ਦੇ ਸ਼ਬਦ ਬੋਲਣ।
ਇਹ ਵੀ ਪੜ੍ਹੋ:- ਪਰਗਟ ਸਿੰਘ ਦੇ ਘਰ ਸਿੱਧੂ ਧੜੇ ਦਾ ਮੰਥਨ