ਪਠਾਨਕੋਟ: ਪਠਾਨਕੋਟ ਨੂੰ ਸੰਵੇਦਨਸ਼ੀਲ ਜ਼ਿਲ੍ਹਾ ਮੰਨਿਆ ਜਾਂਦਾ ਹੈ ਤੇ ਤਿਉਹਾਰਾਂ ਦੇ ਦਿਨ 'ਚ ਪੰਜਾਬ ਪੁਲਿਸ ਵੱਲੋਂ ਚੌਕਸੀ ਵੱਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਤੋਂ ਆਉਣ ਵਾਲੀ ਗੱਡੀਆਂ 'ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।
ਜੰਮੂ ਤੇ ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਇਲਾਕੇ ਬਮਿਆਲ ਤੋਂ ਪਠਾਨਕੋਟ ਦੇ 'ਚ ਦਾਖ਼ਲ ਹੋਣ ਵਾਲਾ ਇੱਕੋ ਇੱਕ ਰਸਤਾ ਕਥਲੌਰ ਪੁਲ ਹੈ ਜੋ ਰਾਵੀ ਨਦੀ 'ਤੇ ਬਣਿਆ ਹੋਇਆ ਹੈ।
ਇਸ ਰਸਤੇ 'ਤੇ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਤੇ ਹਰ ਆਉਣ- ਜਾਣ ਵਾਲੀ ਗੱਡੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰਿਕਾਰਡ ਬਾਬਤ ਗੱਡੀ ਦਾ ਨੰਬਰ, ਡਰਾਇਵਰ ਦਾ ਨਾਂ ਤੇ ਫੋਨ ਨੰਬਰ ਪੁਲਿਸ ਵੱਲੋਂ ਨੋਟ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਕਾ ਇੰਚਾਰਜ ਨੇ ਦੱਸਿਆ ਕਿ ਜੰਮੂ ਤੇ ਸੀਮਾਵਰਤੀ ਖੇਤਰ ਤੋਂ ਆਉਣ ਵਾਲੇ ਲੋਕਾਂ ਨੂੰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਪੰਜਾਬ 'ਚ ਦਾਖਲ ਨਾ ਹੋ ਸਕੇ।