ਪਠਾਨਕੋਟ: ਹਿਮਾਚਲ ਦੇ ਕਸਬਾ ਡਮਟਾਲ ਵਿਖੇ ਵਿਦਿਆਰਥੀਆਂ ਨੂੰ ਦਿੱਲੀ ਤੋਂ ਜੰਮੂ-ਕਸ਼ਮੀਰ ਲੈ ਜਾ ਰਹੀ ਬੱਸ ਨਾਲ ਸੜਕ ਹਾਦਸਾ ਵਾਪਰ ਗਿਆ। ਬੱਸ ਡਮਟਾਲ (ਹਿਮਾਚਲ) ਨੇੜੇ ਖੰਭੇ ਨਾਲ ਟਕਰਾ ਗਈ ਜਿਸ ਨਾਲ ਬੱਸ ਵਿੱਚ ਸਵਾਰ 18 ਵਿਦਿਆਰਥੀਆਂ ਵਿੱਚੋਂ 5 ਨੂੰ ਸੱਟਾਂ ਲੱਗੀਆਂ। ਇਨ੍ਹਾਂ 'ਚੋਂ 4 ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੰਮੂ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਅਤੇ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੀ ਹਾਲਤ ਸਥਿਰ ਹੋਣ ਉੱਤੇ ਜੰਮੂ ਰੈਫਰ ਕਰ ਦਿੱਤਾ ਜਾਵੇਗਾ।
ਤਾਲਾਬੰਦੀ ਕਾਰਨ ਕਈ ਲੋਕ ਬਾਹਰੀ ਰਾਜਿਆਂ ਵਿੱਚ ਫਸੇ ਹੋਏ ਹਨ ਪਰ ਹੁਣ ਦੇਸ਼ ਦੀ ਸਰਕਾਰ ਇਨ੍ਹਾਂ ਲੋਕਾਂ ਨੂੰ ਘਰਾਂ 'ਚ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿੱਚ ਫਸੇ ਕੁਝ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਜੰਮੂ ਕਸ਼ਮੀਰ ਪਹੁੰਚਾਉਣ ਲਈ ਬੱਸ ਜਾ ਰਹੀ ਸੀ। ਜਿਵੇਂ ਹੀ, ਬੱਸ ਹਿਮਾਚਲ ਦੇ ਡਮਟਾਲ ਖੇਤਰ ਵਿਚ ਪਹੁੰਚੀ ਤਾਂ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ।
ਇਸ ਹਾਦਸੇ ਕਾਰਨ ਬਸ ਵਿੱਚ ਸਵਾਰ 18 ਵਿਦਿਆਰਥੀਆਂ ਵਿਚੋਂ 5 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਪਠਾਨਕੋਟ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਜੰਮੂ ਰੈਫ਼ਰ ਕਰ ਦਿਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਮਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ 5 ਵਿਦਿਆਰਥੀ ਇਲਾਜ ਲਈ ਆਏ ਹਨ, ਬਾਕੀ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਉਥੇ ਦੂਜੇ ਪਾਸੇ, ਹਿਮਾਚਲ ਤੋਂ ਐਸਐਚਓ ਹਰੀਸ਼ ਗੁਲੇਰੀਆ ਨੇ ਕਿਹਾ ਕਿ ਅਸੀਂ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਇਹ ਘਟਨਾ ਕਿਵੇਂ ਵਾਪਰੀ ਹੈ।
ਇਹ ਵੀ ਪੜ੍ਹੋ: ਵਿੱਤ ਮੰਤਰੀ ਦੇ ਐਲਾਨਾਂ 'ਤੇ ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਨਾਲ ਖ਼ਾਸ ਗੱਲਬਾਤ