ਪਠਾਨਕੋਟ : ਸੂਬਾ ਸਰਕਾਰ ਵੱਲੋਂ ਗ਼ਰੀਬ ਲੋਕਾਂ ਨੂੰ ਦਿੱਤੀ ਜਾਂਦੀ ਸਸਤੇ ਮੁੁੱਲ ਦੀ ਕਣਕ ਦੇ ਬਾਰੇ ਕਾਫ਼ੀ ਸ਼ਿਕਾਇਤਾਂ ਦੇਖਣ ਨੂੰ ਮਿਲ ਰਹੀਆਂ ਹਨ। ਪਿੰਡ ਬਾਬਾ ਬਸੰਤ ਪੁਰੀ ਦੇ ਨੀਲੇ ਕਾਰਡ ਧਾਰਕਾਂ ਨੂੰ ਜੋ ਕਣਕ ਇਸ ਵਾਰ ਸਰਕਾਰ ਵੱਲੋਂ ਭੇਜੀ ਗਈ ਹੈ, ਉਹ ਕਣਕ ਗਲੀ ਸੜੀ ਅਤੇ ਮਾੜੀ ਹਾਲਤ ਵਿੱਚ ਹੈ।
ਕਣਕ ਦੀ ਹਾਲਤ ਵੇਖ ਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਆਖਿਆ ਕਿ ਇਸ ਤਰ੍ਹਾਂ ਦੀ ਕਣਕ ਅਕਸਰ ਹੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ। ਪਿੰਡ ਵਾਸੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਇਸ ਅਣਗਹਿਲੀ ਲਈ ਜਿੰਮੇਵਾਰ ਦੱਸਿਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਨੀਲੇ ਕਾਰਡ ਧਾਰਕ ਪਵਨ ਕੁਮਾਰ ਨੇ ਦੱਸਿਆ ਕਿ ਜੋ ਕਣਕ ਵਿਭਾਗ ਵੱਲੋਂ ਇਸ ਵਾਰ ਉਨ੍ਹਾਂ ਨੂੰ ਦਿੱਤੀ ਗਈ ਹੈ। ਉਸ ਦੀ ਹਾਲਤ ਬਹੁਤ ਹੀ ਮਾੜੀ ਤੇ ਕਣਕ ਖਾਣਯੋਗ ਨਹੀਂ ਹੈ। ਦੂਜੇ ਪਾਸੇ ਜਦੋਂ ਇਸ ਬਾਰੇ ਹਲਕਾ ਵਿਧਾਇਕ ਜੋਗਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਸ਼ਿਕਾਇਤ ਆਵੇਗੀ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।