ETV Bharat / state

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ - ਪਠਾਨਕੋਟ ਕ੍ਰਾਇਮ ਨਿਊਜ਼ ਅਪਡੇਟ

ਪਠਾਨਕੋਟ 'ਚ ਪੁਲਿਸ ਵੱਲੋਂ ਇੱਕ ਆਟੋ ਚਲਾਕ ਦਾ ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਵੱਲੋਂ ਭਰੇ ਬਜ਼ਾਰ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਟੋ ਚਾਲਕ ਨੇ ਪੁਲਿਸ ਉੱਤੇ ਬਿਨ੍ਹਾਂ ਕਿਸੇ ਕਾਰਨ ਦੇ ਹੀ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
author img

By

Published : Jan 7, 2020, 10:32 PM IST

ਪਠਾਨਕੋਟ: ਇੱਕ ਦਸੰਬਰ ਤੋਂ ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ। ਪਠਾਨਕੋਟ 'ਚ ਅਜੇ ਵੀ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਬਿਨਾਂ ਦਸਤਾਵੇਜ਼ਾਂ ਦੇ ਸ਼ਹਿਰ ਵਿੱਚ ਚੱਲ ਰਹੇ ਆਟੋ ਚਾਲਕਾਂ ਦੇ ਚਲਾਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਇਸ ਦੇ ਚੱਲਦੇ ਟ੍ਰੈਫਿਕ ਪੁਲਿਸ ਵੱਲੋਂ ਬਜ਼ਾਰ ਨੇੜੇ ਆਟੋ ਚਾਲਕ ਦਾ ਚਲਾਨ ਕੀਤਾ ਗਿਆ। ਚਲਾਨ ਕੱਟੇ ਜਾਣ ਤੋਂ ਨਾਰਾਜ਼ ਆਟੋ ਚਾਲਕ ਨੇ ਭਰੇ ਬਾਜ਼ਾਰ ਆਟੋ ਦੀ ਰੱਸੀ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕਾਂ ਅਤੇ ਹੋਰਨਾਂ ਆਟੋ ਚਾਲਕਾਂ ਵੱਲੋਂ ਉਸ ਅਜਿਹਾ ਕਰਨ ਤੋਂ ਰੋਕ ਲਿਆ ਗਿਆ।

ਹੋਰ ਪੜ੍ਹੋ : ਵਿਜੇ ਕੁਮਾਰ ਟਿੰਕੂ ਮੋਹਾਲੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ

ਪੀੜਤ ਆਟੋ ਚਾਲਕ ਰਾਜਿੰਦਰ ਪਾਲ ਨੇ ਦੱਸਿਆ ਕਿ ਉਹ ਮਹਿਜ ਪੰਜ ਸਵਾਰੀਆਂ ਲੈ ਕੇ ਆ ਰਿਹਾ ਸੀ ਪਰ ਪੁਲਿਸ ਵਾਲਿਆਂ ਵੱਲੋਂ ਜਬਰਨ ਉਸ ਦਾ 5000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਆਟੋ ਚਾਲਕ ਨੇ ਦੱਸਿਆ ਕਿ ਉਹ ਬੇਹਦ ਗ਼ਰੀਬ ਹੈ ਅਤੇ ਉਸ ਦੇ ਮਾਂ-ਪਿਉ ਬਜ਼ੁਰਗ ਹਨ। ਉਹ ਇਕਲੌਤਾ ਕਮਾਉਣ ਵਾਲਾ ਹੈ ਅਤੇ ਉਹ ਚਲਾਨ ਦੀ ਇੰਨੀ ਵੱਡੀ ਰਕਮ ਜੁਰਮਾਨੇ ਦੇ ਤੌਰ 'ਤੇ ਭਰਨ ਵਿੱਚ ਅਸਮਰਥ ਹੈ। ਮੌਕੇ 'ਤੇ ਮੌਜੂਦ ਹੋਰਨਾਂ ਆਟੋ ਚਾਲਕਾਂ ਨੇ ਵੀ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ 'ਤੇ ਜਬਰਨ ਚਲਾਨ ਕੱਟੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਆਟੋ ਚਾਲਕਾਂ ਤੇ ਸਧਾਰਨ ਜਨਤਾ ਦੇ ਚਲਾਨ ਕੱਟ ਖ਼ੁਦ ਦੇ ਖ਼ਜਾਨੇ ਭਰ ਰਹੀ ਹੈ। ਇਸ ਮਾਮਲੇ ਵਿੱਚ ਜਦ ਮੀਡੀਆ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚਦੇ ਨਜ਼ਰ ਆਏ ਅਤੇ ਉਨ੍ਹਾਂ ਵੱਲੋਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ।

Intro:ਪਠਾਨਕੋਟ ਪੁਲਿਸ ਵੱਲੋਂ ਚਲਾਨ ਤੇ ਚਲਾਨ ਕੱਟਣ ਤੋਂ ਪ੍ਰੇਸ਼ਾਨ ਆਟੋ ਚਾਲਕ ਨੇ ਵਿੱਚ ਬਾਜ਼ਾਰ ਫੰਦਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼,ਪੁਲਿਸ ਵੱਲੋਂ ਆਟੋ ਚਾਲਕ ਦਾ ਓਵਰਲੋਡਿੰਗ ਦਾ ਕੀਤਾ ਗਿਆ ਚਲਾਨ, ਆਟੋ ਚਾਲਕ ਦਾ ਕਹਿਣਾ ਕਿ ਉਨ੍ਹਾਂ ਦੋ ਦਿਨ ਪਹਿਲਾਂ ਹੀ ਪੰਜ ਹਜ਼ਾਰ ਦਾ ਭਰਿਆ ਹੈ ਚਲਾਨ ,ਪੁਲਿਸ ਨੇ ਇਸ ਮਾਮਲੇ ਦੇ ਵਿਚ ਕੁੱਝ ਵੀ ਕਹਿਣ ਤੋਂ ਕੀਤਾ ਇਨਕਾਰ

Body:ਐਂਕਰ ---ਜਿੱਥੇ ਇੱਕ ਦਸੰਬਰ ਤੋਂ ਪੰਜਾਬ ਸਰਕਾਰ ਵੱਲੋਂ ਨਵੇਂ ਟਰੈਫ਼ਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ ਉੱਥੇ ਹੀ ਇਸ ਟ੍ਰੈਫਿਕ ਸਮੱਸਿਆ ਦੇ ਨਾਲ ਜ਼ਿਲ੍ਹਾ ਪਠਾਨਕੋਟ ਪਿਛਲੇ ਲੰਬੇ ਸਮੇਂ ਤੋਂ ਜੂਝ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬਿਨਾਂ ਦਸਤਾਵੇਜ਼ਾਂ ਦੇ ਚੱਲ ਰਹੇ ਆਟੋ ਚਾਲਕਾਂ ਦੇ ਚਲਾਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈਹੈ ਜਿਸ ਦੇ ਚੱਲਦੇ ਟ੍ਰੈਫਿਕ ਪੁਲਿਸ ਵੱਲੋਂ ਆਟੋ ਚਾਲਕ ਦਾ ਚਲਾਨ ਕੀਤਾ ਗਿਆ ਉਸ ਆਟੋ ਚਾਲਕ ਨੇ ਭਰੇ ਬਾਜ਼ਾਰ ਆਟੋ ਦੀ ਰੱਸੀ ਦੇ ਨਾਲ ਫੰਦਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ਤੇ ਮੌਜੂਦ ਆਟੋ ਚਾਲਕਾਂ ਨੇ ਰੋਕਿਆ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ

Conclusion:ਆਤਮ ਹੱਤਿਆ ਦਾ ਪ੍ਰਯਾਸ ਕਰਨ ਵਾਲੇ ਆਟੋ ਚਾਲਕ ਨੇ ਦੱਸਿਆ ਕਿ ਉਹ ਆਪਣੇ ਆਟੋ ਵਿੱਚ ਸਵਾਰੀਆਂ ਬਿਠਾ ਕੇ ਬਾਜ਼ਾਰ ਵਿੱਚ ਜਾ ਰਿਹਾ ਸੀ ਜਿੱਦਾਂ ਹੀ ਉਹ ਸ਼ਹਿਰ ਦੇ ਪੀਰ ਬਾਬਾ ਚੌਂਕ ਕੋਲ ਪੁੱਜਾ ਤੇ ਨਾਕੇ ਤੇ ਤੈਨਾਤ ਏਐੱਸਆਈ ਨੇ ਉਸ ਨੂੰ ਰੋਕ ਕੇ ਉਸ ਦਾ ਓਵਰਲੋਡਿੰਗ ਦਾ ਚਲਾਨ ਕੱਟ ਦਿੱਤਾ ਪੁਲਿਸ ਨੇ ਜਿੱਦਾਂ ਹੀ ਚਲਾਨ ਕੱਟ ਕੇ ਉਸਦੇ ਹੱਥ ਵਿੱਚ ਥਮਾਇਆ ਉਸ ਨੇ ਆਟੋ ਦੀ ਰੱਸੀ ਦੇ ਨਾਲ ਹੀ ਗਲੇ ਵਿੱਚ ਫੰਦਾ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਕਹਿਣਾ ਹੈ ਕਿ ਉਸ ਨੇ ਅਜੇ ਕੱਲ੍ਹ ਹੀ ਆਪਣੇ ਆਟੋ ਦਾ ਚਲਾਨਭੁਗਤਿਆ ਹੈ ਤੇ ਹੁਣ ਫਿਰ ਪੁਲਿਸ ਵੱਲੋਂ ਉਸ ਦੇ ਆਟੋ ਦਾ ਚਲਾਨ ਕਰ ਦਿੱਤਾ ਗਿਆ ਹੈ ਉਹ ਇੱਕ ਗ਼ਰੀਬ ਬੰਦਾ ਹੈ ਤੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦਾ ਹੈ ਪੁਲਿਸ ਉਸ ਨੂੰ ਤੰਗ ਕਰ ਰਹੀ ਹੈ ਅਤੇ ਸਰਕਾਰ ਆਪਣੇ ਖਜ਼ਾਨੇ ਭਰਨ ਲਈ ਲਗਾਤਾਰ ਚਲਾਨ ਕਰਵਾ ਰਹੀ ਹੈ
ਵਾਈਟ ---ਰਾਜਿੰਦਰ ਪਾਲ -ਆਤਮ ਹੱਤਿਆ ਕਰਨ ਵਾਲਾ ਆਟੋ ਚਾਲਕ ਬਾਈਟ ---ਰਾਜ ਕੁਮਾਰ -ਆਟੋ ਚਾਲਕ
ETV Bharat Logo

Copyright © 2024 Ushodaya Enterprises Pvt. Ltd., All Rights Reserved.