ETV Bharat / state

Apple Farming in Punjab: ਹੁਣ ਪੰਜਾਬ 'ਚ ਹੋਵੇਗੀ ਸੇਬ ਦੀ ਕਾਸ਼ਤ ! ਜਾਣੋ ਕਿਵੇਂ ਹੋ ਸਕਿਆ ਸੰਭਵ - How Can Do Apple Farming

ਹੁਣ ਪੰਜਾਬ 'ਚ ਸੇਬ ਦੀ ਖੇਤੀ ਸੰਭਵ ਹੋ ਸਕੇਗੀ। ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਹਾਲ ਹੀ 'ਚ ਸੇਬ ਦੀ ਖੇਤੀ ਨੂੰ ਲੈ ਕੇ ਕੀਤਾ ਗਿਆ ਪ੍ਰੀਖਣ ਸਫਲ ਹੋ ਗਿਆ ਹੈ, ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ।

Apple Farming in Punjab, Krishi Vigyan Kendra
Apple Farming in Punjab: ਹੁਣ ਪੰਜਾਬ 'ਚ ਹੋਵੇਗੀ ਸੇਬ ਦੀ ਕਾਸ਼ਤ !
author img

By

Published : Apr 2, 2023, 10:08 AM IST

Apple Farming in Punjab: ਹੁਣ ਪੰਜਾਬ 'ਚ ਹੋਵੇਗੀ ਸੇਬ ਦੀ ਕਾਸ਼ਤ !

ਪਠਾਨਕੋਟ: ਕਿਸਾਨਾਂ ਨੂੰ ਕਦੇ ਖਰਾਬ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਸਰਕਾਰਾਂ ਅਣਦੇਖੀ ਕਰਦੀਆਂ ਹਨ। ਪਰ, ਇਸ ਸਭ ਦੇ ਵਿਚਕਾਰ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਖੂਬ ਯਤਨ ਕਰ ਰਿਹਾ ਹੈ, ਤਾਂ ਜੋ ਕਿਸਾਨ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਹਾਇਕ ਧੰਦੇ ਅਪਣਾ ਸਕਣ। ਅਜਿਹੀ ਹੀ ਇੱਕ ਪ੍ਰਾਪਤੀ ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ ਵੱਲੋਂ ਹਾਸਿਲ ਕੀਤੀ ਗਈ ਹੈ। ਹੁਣ ਪੰਜਾਬ 'ਚ ਵੀ ਕਿਸਾਨ ਖੇਤਾਂ 'ਚ ਸੇਬ ਦੀ ਕਾਸ਼ਤ ਕਰ ਸਕਣਗੇ।

ਪੰਜਾਬ 'ਚ ਵੀ ਸੇਬ ਦੀ ਕਾਸ਼ਤ ਸੰਭਵ: ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਉਂਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਹਿਲਾਂ ਸੇਬ ਦੀ ਕਾਸ਼ਤ ਸਿਰਫ਼ ਉਨ੍ਹਾਂ ਇਲਾਕਿਆਂ ਵਿੱਚ ਹੀ ਸੰਭਵ ਹੈ, ਜਿੱਥੇ ਬਰਫ਼ਬਾਰੀ ਹੁੰਦੀ ਹੈ। ਹੁਣ ਪੰਜਾਬ ਵਿੱਚ ਵੀ ਇਸ ਦੀ ਕਾਸ਼ਤ ਸੰਭਵ ਹੈ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੇਬ ਦੀ ਖੇਤੀ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਪ੍ਰੀਖਣ ਕੀਤਾ ਗਿਆ ਸੀ, ਜੋ ਸਫਲ ਹੋ ਰਿਹਾ ਹੈ। ਹੁਣ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਕਿਸਾਨ ਸੇਬ ਦੀ ਖੇਤੀ ਕਰਦੇ ਹੋਏ ਲਾਹਾ ਲੈ ਸਕਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।

ਕੇਵੀਕੇ ਵੱਲੋਂ ਕੀਤਾ ਗਿਆ ਸਫ਼ਲ ਪ੍ਰੀਖਣ: ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਸੀਂ ਸੇਬ ਦੀ ਖੇਤੀ ਨੂੰ ਲੈ ਕੇ ਪ੍ਰੀਖਣ ਕੀਤਾ ਸੀ, ਜੋ ਕਿ ਪਰਖ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੱਥੇ ਸੇਬ ਦੇ ਬੂਟੇ ਲਾਏ ਗਏ ਸੀ। ਇਸ ਉੱਤੇ ਹੁਣ ਸੇਬ ਲੱਗਣੇ ਸ਼ੁਰੂ ਹੋ ਚੁੱਕੇ ਹਨ। ਹੁਣ ਕਿਸਾਨ ਪੰਜਾਬ ਦੀ ਧਰਤੀ 'ਤੇ ਵੀ ਸੇਬਾਂ ਦੀ ਖੇਤੀ ਕਰ ਸਕਣਗੇ। ਯੂਨੀਵਰਸਿਟੀ ਵੱਲੋਂ ਰਿਸਰਚ ਕੀਤੀ ਗਈ ਹੈ ਕਿ ਕੁਝ ਸੇਬ ਦੀਆਂ ਕਿਸਮਾਂ ਦੀ ਖੇਤੀ ਪੰਜਾਬ ਵਿੱਚ ਵੀ ਸੰਭਵ ਹੋ ਸਕੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੇਬਾਂ ਦਾ ਫਲ ਸਿਰਫ ਹਿਮਾਚਲ ਜਾਂ ਜੰਮੂ ਕਸ਼ਮੀਰ ਦੇ ਠੰਡੇ ਇਲਾਕੇ ਵਿੱਚ ਹੀ ਹੁੰਦਾ ਸੀ, ਪਰ ਹੁਣ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਠਾਨਕੋਟ ਵਿੱਚ ਵੀ ਇਸ ਦਾ ਪ੍ਰੀਖਣ ਕੀਤਾ ਗਿਆ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਇਸ ਸਬੰਧੀ ਜੇਕਰ ਕੋਈ ਵੀ ਕਿਸਾਨ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਿਲ ਕਰਨਾ ਚਾਹੁੰਦਾ ਹੈ, ਤਾਂ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਹਰ ਤਰ੍ਹਾਂ ਦੀ ਸਲਾਹ ਦੇਣ ਲਈ ਹਮੇਸ਼ਾ ਤਿਆਰ ਹੈ।

ਇਹ ਵੀ ਪੜ੍ਹੋ: Baba Ramdev Old Video: ਬਾਬਾ ਰਾਮਦੇਵ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਆਪਣੀ 30 ਸਾਲ ਪੁਰਾਣੀ ਵੀਡੀਓ, ਵੇਖੋ ਕਿਉਂ ਹੈ ਖਾਸ

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.