ਪਠਾਨਕੋਟ: ਨਗਰ ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਵਿਕਾਸ ਕਾਰਜਾਂ ਦੇ ਕੀਤੇ ਜਾ ਰਹੇ ਹਨ, ਜਿਸ ਦੇ ਲਈ ਕਈ ਤਰ੍ਹਾਂ ਦੇ ਟੈਕਸ ਵੀ ਜਨਤਾ ਕੋਲੋ ਲਏ ਜਾਂਦੇ ਹਨ ਪਰ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
ਪਠਾਨਕੋਟ ਵਿਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਸਰਕਾਰ ਅਤੇ ਨਗਰ ਨਿਗਮ ਜੋ ਕਿ ਗਊ ਸੈਸ ਦੇ ਨਾਂ 'ਤੇ ਲੱਖਾਂ ਰੁਪਏ ਤਾਂ ਵਸੂਲ ਰਿਹਾ ਹੈ ਪਰ ਉਸ ਦੇ ਬਾਵਜੂਦ ਅਵਾਰਾ ਪਸ਼ੂਆਂ ਦਾ ਸਹੀ ਸੰਭਾਲ ਨਹੀ ਕਰ ਰਿਹਾ। ਅਵਾਰਾ ਪਸ਼ੂ ਸੜਕਾਂ 'ਤੇ ਘੂੰਮਦੇ ਰਹਿੰਦੇ ਹਨ, ਜਿਸ ਕਾਰਨ ਹਰ ਰੋਜ ਸੜਕੀ ਹਾਦਸੇ ਹੋ ਰਹੇ ਹਨ। ਸੜਕ ਤੋਂ ਨਿਕਲਣ ਵਾਲੇ ਲੋਕ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਉੱਥੇ ਹੀ ਇਨ੍ਹਾਂ ਬੇਜ਼ੁਬਾਨਾ ਨੂੰ ਸੜਕਾਂ 'ਤੇ ਵੀ ਕਈ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਪਠਾਨਕੋਟ ਦੇ ਵਿੱਚ ਬਣਾਈ ਗਊਸ਼ਾਲਾ ਦੀ ਗੱਲ ਕਰੀਏ ਤਾਂ ਉਸ ਦੀ ਚਾਰਦੀਵਾਰੀ ਨਾ ਹੋਣ ਕਾਰਨ ਵਾੜੇ ਨੂੰ ਤੋੜ ਕੇ ਆਵਾਰਾ ਪਸ਼ੂ ਸ਼ਹਿਰ ਵੱਲ ਚਲੇ ਜਾਂਦੇ ਹਨ, ਜਿਸ ਵੱਲ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਹੈ।
ਇਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਅਵਾਰਾ ਪਸ਼ੂ ਸੰਭਾਲਣ ਲਈ ਸਰਕਾਰ ਲੱਖਾਂ ਰੁਪਏ ਤਾਂ ਗਊ ਸੈਸ ਦੇ ਨਾਂਅ 'ਤੇ ਵਸੂਲ ਰਹੀ ਹੈ ਪਰ ਉਸ ਦੇ ਬਾਵਜੂਦ ਪਸ਼ੂ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਨਿਗਮ ਨੂੰ ਬੇਨਤੀ ਹੈ ਕਿ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿਚ ਰੱਖਿਆ ਜਾਵੇ।
ਇਹ ਵੀ ਪੜੋ: HTLS 2019: ਅਨਿਲ ਕਪੂਰ ਨੇ ਕੀਤੀ ਪੰਜਾਬ ਦੇ ਮੁੱਖ ਮੰਤਰੀ ਨਾਲ ਖ਼ਾਸ ਮੁੁਲਾਕਾਤ
ਉੱਥੇ ਹੀ ਜਦੋ ਇਸ ਬਾਰੇ ਨਿਗਮ ਦੇ ਮੇਅਰ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਗਊਸ਼ਾਲਾ ਬਣਾਈ ਗਈ ਹੈ ਉੱਥੇ ਬਾਊਂਡਰੀ ਨਾ ਹੋਣ ਕਾਰਨ ਕਈ ਪਸ਼ੂ ਸ਼ਹਿਰ ਵੱਲ ਨੂੰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਨਗੇ ਤਾਂ ਕਿ ਸ਼ਹਿਰ ਵਿੱਚ ਕੰਮ ਰਹੇ ਅਵਾਰਾ ਪਸ਼ੂਆਂ ਨੂੰ ਛੇਤੀ ਫੜ ਕੇ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ।