ਪਠਾਨਕੋਟ : ਸਥਾਨਕ ਚੱਕੀ ਖੱਡ ਦੇ ਬਰਸਾਤੀ ਨਾਲੇ ਵਿੱਚ ਡਿੱਗ ਜਾਣ ਕਾਰਨ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਸਾਗਰ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚਾ ਖੱਡ ਕਿਨਾਰੇ ਖੜਾ ਹੋ ਕੇ ਪਾਣੀ ਵਲ ਦੇਖ ਰਿਹਾ ਸੀ ਤਾਂ ਉਸ ਦਾ ਅਚਾਨਕ ਪੈਰ ਫਿਸਲ ਗਿਆ।
ਬਰਸਾਤੀ ਨਾਲੇ ਵਿੱਚ ਡਿੱਗਣ 'ਤੇ ਉਸਦੇ ਪਿਤਾ ਨੇ ਭੱਜ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਲੇ ਵਿੱਚ ਪਈ ਪਾਈਪ ਵਿੱਚ ਫਸਣ ਕਾਰਨ ਬੱਚਾ ਮਿੱਟੀ ਵਿੱਚ ਹੀ ਦੱਬ ਗਿਆ। ਨਤੀਜੇ ਵੱਜੋਂ ਬੱਚੇ ਦੀ ਮੌਤ ਹੋ ਗਈ।
ਮੌਕੇ 'ਤੇ ਪੁੱਜੀ ਪੁਲਿਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ 9 ਸਾਲ ਦੇ ਬੱਚੇ ਦੀ ਮੌਤ ਚੱਕੀ ਖੱਡ ਵਿੱਚ ਡਿਗਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਅਰੰਭ ਦਿੱਤੀ ਹੈ।