ETV Bharat / state

ਡੇਂਗੂ ਦੇ ਕਹਿਰ ਕਾਰਨ ਸਿਹਤ ਵਿਭਾਗ ‘ਚ ਮੱਚਿਆ ਹੜਕੰਪ

ਕੋਵਿਡ ਦੇ ਨਾਲ-ਨਾਲ ਡੇਂਗੂ ਨੇ ਵੀ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਪਠਾਨਕੋਟ ਦੇ ਵਿੱਚ ਪਿਛਲੇ ਇੱਕ ਮਹੀਨੇ ਤੋਂ 30 ਦੇ ਕਰੀਬ ਮਰੀਜ਼ ਸਾਹਮਣੇ ਆ ਗਏ ਜਿਸਦੇ ਚੱਲਦੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਡੇਂਗੂ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਹਿਮਕੇ ‘ਚ ਮੱਚਿਆ ਹੜਕੰਪ

author img

By

Published : Sep 4, 2021, 5:48 PM IST

ਪਠਾਨਕੋਟ: ਪਿਛਲੇ ਕਰੀਬ ਡੇਢ ਸਾਲ ਤੋਂ ਕੋਵਿਡ ਨੇ ਦੇਸ਼ ਅਤੇ ਦੁਨੀਆ ਦੇ ਵਿੱਚ ਕਹਿਰ ਢਾਹਿਆ ਹੋਇਆ ਹੈ। ਹੁਣ ਮੀਂਹ ਦੇ ਇਸ ਸੀਜ਼ਨ ਦੇ ਵਿੱਚ ਡੇਂਗੂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇੱਕ ਪਾਸੇ ਕੋਰੋਨਾ ਦੀ ਤੀਸਰੀ ਲਹਿਰ ਦਾ ਖ਼ਤਰਾ ਸਿਹਤ ਵਿਭਾਗ ਨੂੰ ਸਤਾ ਹੈ ਅਤੇ ਦੂਸਰੇ ਪਾਸੇ ਪਿਛਲੇ ਇੱਕ ਮਹੀਨੇ ਤੋਂ ਡੇਂਗੂ ਦੇ ਕਰੀਬ 30 ਮਰੀਜ਼ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਉਣ ਦੇ ਕਾਰਨ ਸਿਹਤ ਵਿਭਾਗ ਨੂੰ ਚਿੰਤਾ ਸਤਾ ਰਹੀ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਡੇਂਗੂ ਅਤੇ ਕੋਵਿਡ ਮਰੀਜ਼ ਦੇ ਲੱਛਣ ਜ਼ਿਆਦਾਤਰ ਇੱਕੋ ਤਰ੍ਹਾਂ ਦੇ ਹਨ ਜਿਸ ਦੇ ਕਾਰਨ ਡੇਂਗੂ ਮਰੀਜ਼ ਦੇ ਸਾਹਮਣੇ ਆਉਣ ‘ਤੇ ਸ਼ੁਰੂਆਤੀ ਤੌਰ ਦੇ ਵਿੱਚ ਕਿਸੇ ਵੀ ਮਰੀਜ਼ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੈ।

ਡੇਂਗੂ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਮਹਿਮਕੇ ‘ਚ ਮੱਚਿਆ ਹੜਕੰਪ

ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਕਰੀਬ ਤੀਹ ਮਰੀਜ਼ ਡੇਂਗੂ ਦੇ ਸਰਕਾਰੀ ਹਸਪਤਾਲ ਦੇ ਵਿਚ ਇਲਾਜ ਲਈ ਪੁੱਜੇ ਸਨ ਜੋ ਕਿ ਇਲਾਜ ਕਰਵਾ ਕੇ ਜਾ ਚੁੱਕੇ ਹਨ। ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਮੀਂਹ ਦੇ ਇਸ ਸੀਜ਼ਨ ਵਿੱਚ ਕਬਾੜ ਵਾਲੀਆਂ ਚੀਜ਼ਾਂ ਜੋ ਘਰਾਂ ਦੇ ਵਿੱਚ ਪਈਆਂ ਹਨ ਉਨ੍ਹਾਂ ‘ਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਕਿਸੇ ਵੀ ਜਗ੍ਹਾ ‘ਤੇ ਡੇਂਗੂ ਦਾ ਮੱਛਰ ਨਾ ਪਣਪਨ ਦਿੱਤਾ ਜਾਵੇ।

ਇਹ ਵੀ ਪੜ੍ਹੋ:ਗੁਰਮੁੱਖ ਸਿੰਘ ਰੋਡੇ ਦੇ ਪੱਖ 'ਚ ਆਇਆ ਸੰਯੁਕਤ ਕਿਸਾਨ ਮੋਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.