ETV Bharat / state

Youtube 'ਤੇ ਚੈਨਲ ਚਲਾਉਣ ਵਾਲੇ ਸੁਖਜਿੰਦਰ ਸਿੰਘ ਲੋਪੋਂ ਨੂੰ ਮਿਲੀ ਕਲੀਨ ਚਿਟ, ਜਾਣੋ ਪੂਰਾ ਮਾਮਲਾ - ਯੂਟਿਊਬ ਉੱਤੇ ਚੈਨਲ

ਮੋਗਾ ਦੇ ਪਿੰਡ ਬੱਧਨੀ ਦੇ ਪਿੰਡ ਲੋਪੋਂ ਦਾ ਰਹਿਣ ਵਾਲਾ ਯੂਟਿਊਬਰ ਸੁਖਜਿੰਦਰ ਸਿੰਘ ਲੋਪੋਂ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਦੌਰ ਵਿੱਚੋਂ ਗੁਜ਼ਰਿਆ ਹੈ ਕਿ ਉਸ ਨੂੰ ਖੁਦ ਸੋਚ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਚੰਗਾ ਵੀ ਮਹਿਸੂਸ ਹੁੰਦਾ ਹੈ ਕਿ ਪੁਲਿਸ ਵੱਲੋਂ ਵਧੀਆਂ ਕਾਰਵਾਈ ਕੀਤੀ ਗਈ ਹੈ। ਆਖਰ ਕੀ ਹੈ ਮਾਮਲਾ, ਜਾਣਦੇ ਹਾਂ।

Youtuber Sukhjinder Singh Lopon,  Moga
ਸੁਖਜਿੰਦਰ ਸਿੰਘ ਲੋਪੋਂ
author img

By

Published : Jun 6, 2023, 1:45 PM IST

ਸੁਖਜਿੰਦਰ ਸਿੰਘ ਲੋਪੋਂ ਨੂੰ ਮਿਲੀ ਕਲੀਨ ਚਿਟ

ਮੋਗਾ: ਘੋੜਿਆਂ ਸਬੰਧੀ ਟਿੱਪਣੀ ਨੂੰ ਲੈ ਕੇ ਵਿਵਾਦਾਂ ਨਾਲ ਘਿਰੇ ਸੁਖਜਿੰਦਰ ਸਿੰਘ ਲੋਪੋਂ ਨੂੰ ਗੈਂਗਸਟਰ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਹੁਣ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਸ ਨੇ ਦੱਸਿਆਂ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਜਿਸ ਵਿੱਚ ਇਹ ਸਾਫ਼ ਹੋ ਗਿਆ ਕਿ ਮੇਰੇ ਮਾਫੀ ਮੰਗਣ ਅਤੇ ਗੈਂਗਸਟਰ ਵੱਲੋਂ ਮਾਫੀ ਮੰਗਵਾਉਣ ਵਾਲਿਆਂ ਨੂੰ ਧਮਕੀ ਦੇਣ ਪਿਛੇ ਉਸ ਦਾ ਕੋਈ ਹੱਥ ਨਹੀਂ ਹੈ। ਰਿਹਾਅ ਹੋਣ ਤੋਂ ਬਾਅਦ ਲੋਪੋਂ ਦਾ ਪਿੰਡ ਵਿੱਚ ਸਵਾਗਤ ਵੀ ਕੀਤਾ ਗਿਆ।

ਕੀ ਹੈ ਮਾਮਲਾ: ਯੂਟਿਊਬ ਉੱਤੇ ਚੈਨਲ ਬਣਾ ਕੇ ਖੇਤੀਬਾੜੀ ਤੇ ਸਹਾਇਕ ਧੰਦੇ ਉੱਤੇ ਬਲਾਗ ਬਣਾਉਣ ਵਾਲਾ ਸੁਖਜਿੰਦਰ ਸਿੰਘ ਲੋਪੋਂ ਵਿਵਾਦਾਂ ਵਿੱਚ ਫਸ ਗਿਆ, ਇੱਥੋ ਤੱਕ ਕਿ ਉਸ ਦੀ ਗ੍ਰਿਫਤਾਰੀ ਵੀ ਹੋਈ। ਵਿਵਾਦ ਦਾ ਕਾਰਨ ਉਸ ਦੀ ਇਕ ਵੀਡੀਓ ਨਾਲ ਜੁੜਿਆਂ ਹੋਇਆ ਹੈ। ਇਸ ਵੀਡੀਓ ਵਿੱਚ ਉਸ ਨੇ ਪੰਜਾਬ ਦੇ ਹਾਰਸ ਬ੍ਰੀਡਰਜ਼ ਵੱਲੋਂ ਘੋੜਿਆਂ ਦੀਆਂ ਕੀਮਤਾਂ ਵਧਾ ਚੜ੍ਹਾ ਕੇ ਦੱਸਣ ਸਬੰਧੀ ਟਿੱਪਣੀ ਕੀਤੀ ਗਈ ਸੀ। ਵਿਵਾਦ ਵੱਧਣ ਤੋਂ ਬਾਅਦ ਸੁਖਜਿੰਦਰ ਲੋਪੋਂ ਵਲੋਂ ਹਾਰਸ ਬ੍ਰੀਡਰਜ਼ ਸਾਹਮਣੇ ਮਾਫੀ ਮੰਗੀ ਗਈ।

ਗੈਂਗਸਟਰ ਦੀ ਪੋਸਟ: ਇਸ ਤੋਂ ਬਾਅਦ ਇਕ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੇ ਪੋਸਟ ਪਾ ਦਿੱਤੀ। ਇਸ ਨੇ ਸੁਖਜਿੰਦਰ ਲੋਪੋਂ ਕੋਲੋਂ ਮਾਫੀ ਮੰਗਵਾਉਣ ਵਾਲਿਆਂ ਨੂੰ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਲੋਪੋਂ ਦੇ ਗੈਂਗਸਟਰ ਨਾਲ ਸੰਬਧ ਹੋਣ ਦੇ ਸ਼ੱਕ ਦੇ ਚੱਲਦਿਆ ਪੁਲਿਸ ਵੱਲੋਂ ਉਸ ਉੱਤੇ ਕਾਰਵਾਈ ਕੀਤੀ ਗਈ ਤੇ ਗ੍ਰਿਫਤਾਰ ਕਰ ਲਿਆ ਗਿਆ।

ਪੰਜਾਬ ਪੁਲਿਸ ਵੱਲੋਂ ਪੁੱਛਗਿਛ, ਜਾਂਚ 'ਚ ਕਲੀਨ ਚਿਟ ਮਿਲੀ: ਸੁਖਜਿੰਦਰ ਸਿੰਘ ਲੋਪੋਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅਪਣੀ ਜ਼ਿੰਮੇਵਾਰੀ ਨਿਭਾਈ ਤੇ ਮੈਂ ਵੀ ਉਨ੍ਹਾਂ ਨਾਲ ਜਾਂਚ ਵਿੱਚ ਸਹਿਯੋਗ ਦਿੱਤਾ। ਉਸ ਨੇ ਦੱਸਿਆ ਕਿ ਘੱਟੋਂ-ਘੱਟ ਮੇਰੇ ਕੋਲੋਂ 50 ਤੋਂ ਵੱਧ ਵਾਰ ਗੈਂਗਸਟਰ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ। ਫਿਰ ਉਨ੍ਹਾਂ ਵਲੋਂ ਮੇਰੇ ਮੋਬਾਈਲ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਖੰਗਾਲੇ ਗਏ। ਕੁਝ ਨਾ ਅਜਿਹਾ ਮਿਲਣ ਉੱਤੇ ਪੁਲਿਸ ਵੱਲੋਂ ਮੈਨੂੰ ਇਜ਼ਤ ਨਾਲ ਕਲੀਨ ਚਿੱਟ ਦਿੱਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.