ਮੋਗਾ: ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲਾ ਸ਼ਾਰਪਸ਼ੂਟਰ ਮੋਨੂੰ ਡਾਗਰ (Sharpshooter Monu Dagar) ਹਰਿਆਣਾ ਦਾ ਇਨਾਮੀ ਬਦਮਾਸ਼ ਹੈ। ਉਸ ਨੂੰ ਕੈਨੇਡਾ ਵਿਚ ਬੈਠੇ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੇ ਕਤਲ ਕੇਸ ਵਿਚ ਨਾਮਜ਼ਦ ਕੀਤੇ ਗਏ ਗੋਲਡੀ ਬਰਾੜ ਨੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਨੀਲਾ ਦੇ ਕਤਲ ਲਈ ਰੱਖਿਆ ਸੀ। ਨੀਲਾ ਦਾ ਚਿਹਰਾ ਉਸ ਦੇ ਭਰਾ ਸੁਨੀਲ ਕੁਮਾਰ ਉਰਫ ਸੋਨੂੰ ਨਾਲ ਕਾਫੀ ਮਿਲਦਾ-ਜੁਲਦਾ ਹੈ, ਇਸੇ ਗਲਤਫਹਿਮੀ 'ਚ ਬਦਮਾਸ਼ਾਂ ਨੇ ਨੀਲਾ ਦੀ ਬਜਾਏ ਸੋਨੂੰ ਅਤੇ ਉਸ ਦੇ ਬੇਟੇ ਪ੍ਰਵੇਸ਼ 'ਤੇ ਗੋਲੀਆਂ ਚਲਾ ਦਿੱਤੀਆਂ। ਸ਼ਾਰਪ ਸ਼ੂਟਰ ਬਹੁਤ ਹੀ ਖਤਰਨਾਕ ਇਰਾਦੇ ਨਾਲ ਆਏ ਸਨ, ਗ੍ਰਿਫਤਾਰ ਮੋਨੂੰ ਡਾਗਰ ਕੋਲੋਂ 18 ਜਿੰਦਾ ਕਾਰਤੂਸ, ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ।
ਸੁਪਾਰੀ ਦੇ ਪਿੱਛੇ ਦਾ ਸੱਚ ਸਾਹਮਣੇ ਨਹੀਂ ਆਇਆ
ਐਸਐਸਪੀ ਐਸਐਸ ਮੰਡ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਬਦਨਾਮ ਸ਼ਾਰਪਸ਼ੂਟਰ ਦੀ ਅਪਰਾਧਿਕ ਦੁਨੀਆ ਦਾ ਖੁਲਾਸਾ ਕੀਤਾ। ਇਹ ਪੁੱਛੇ ਜਾਣ 'ਤੇ ਕਿ ਨੀਲਾ ਦੀ ਸੁਪਾਰੀ ਦੇਣ ਪਿੱਛੇ ਕੀ ਮੰਤਵ ਸੀ। ਐਸਐਸਪੀ ਨੇ ਕਿਹਾ ਕਿ ਸ਼ਾਰਪਸ਼ੂਟਰ ਮੋਨੂੰ ਨੂੰ ਸਿਰਫ਼ ਨਿਸ਼ਾਨੇ ਬਾਰੇ ਹੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੋਲਡੀ ਨੀਲਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ, ਸ਼ਾਰਪਸ਼ੂਟਰ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ।
ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਮੋਨੂੰ ਡਾਗਰ
ਜਾਂਚ ਵਿੱਚ ਸਪੱਸ਼ਟ ਹੋ ਗਿਆ ਹੈ ਕਿ ਮੋਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਗੈਂਗ ਦਾ ਮੈਂਬਰ ਹੈ, ਉਸ ਉੱਤੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਕਤਲ, ਡਕੈਤੀ, ਕਾਤਲਾਨਾ ਹਮਲਾ ਅਤੇ ਐਨਡੀਪੀਐਸ ਐਕਟ ਵਰਗੇ ਗੰਭੀਰ ਕੇਸ ਦਰਜ ਹਨ।
ਇਹ ਵੀ ਪੜ੍ਹੋ:ਦਿਲਰੋਜ਼ ਕਤਲ ਮਾਮਲਾ: ਇਨਸਾਫ਼ ਦੀ ਮੰਗ ਕਰਦਿਆ ਕੱਢਿਆ ਕੈਂਡਲ ਮਾਰਚ