ਮੋਗਾ: ਪੰਜਾਬ ਦੇ ਗਾਇਕਾਂ ਦੇ ਪ੍ਰੋਗਰਾਮ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਨਜ਼ਰ ਆਉਂਦੇ ਹਨ ਅਤੇ ਹੁਣ ਮਾਲਾ ਸਾਹਮਣੇ ਆਇਆ ਹੈ ਮੋਗਾ ਦੇ ਪੈਲਸ ਤੋਂ, ਦਰਅਸਲ ਪੰਜਾਬ ਦੇ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਦੇ ਸ਼ੋਅ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਸਟੇਜ ਉੱਤੇ ਚੜ੍ਹ ਅੰਮ੍ਰਿਤ ਮਾਨ ਨਾਲ ਫੋਟੇ ਕਰਵਾਉਣ ਦੀ ਜਿੱਦ ਕਰਨ ਲੱਗਿਆ ਅਤੇ ਇਸ ਦੌਰਾਨ ਨੌਜਵਾਨ ਦੀ ਅੰਮ੍ਰਿਤ ਮਾਨ ਦੇ ਬਾਡੀਗਾਰਡਾਂ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਸ਼ੋਅ ਨੂੰ ਵਿਚਾਲੇ ਛੱਡ ਕੇ ਅੰਮ੍ਰਿਤ ਮਾਨ ਮੌਕੇ ਤੋਂ ਵਾਪਿਸ ਚਲੇ ਗਏ।
ਪਰਿਵਾਰ ਦਾ ਇਲਜ਼ਾਮ: ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਜਿਸ ਵੀ ਲੜਕੇ ਕਰਕੇ ਹੰਗਾਮਾ ਹੋਇਆ ਹੈ ਉਸ ਨੂੰ ਅੰਮ੍ਰਿਤ ਮਾਨ ਨੇ ਖੁੱਦ ਸਟੇਜ ਉੱਤੇ ਆਉਣ ਦੀ ਆਗਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤ ਮਾਨ ਦੀ ਨੀਅਤ ਸ਼ੋਅ ਵਿੱਚ ਤਿੰਨ ਘੰਟੇ ਦਾ ਤੈਅ ਹੋਇਆ ਸਮਾਂ ਲਾਉਣ ਦੀ ਨਹੀਂ ਸੀ ਜਿਸ ਕਰਕੇ ਇਹ ਸਾਰਾ ਡਰਾਮਾ ਰਚਿਆ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤ ਮਾਨ ਨੇ ਸ਼ੋਅ ਲਾਉਣ ਲਈ ਸਾਢੇ 6 ਲੱਖ ਰੁਪਏ ਦਾ ਕਰਾਰ ਕੀਤਾ ਸੀ ਪਰ ਉਹ ਅੱਧੇ ਤੋਂ ਵੀ ਘੱਟ ਸਮਾਂ ਲਾਕੇ ਚਲਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਕਰਕੇ ਉਨ੍ਹਾਂ ਦਾ ਵਿਆਹ ਤਾਂ ਖ਼ਰਾਬ ਹੋਇਆ ਹੀ ਅਤੇ ਨਾਲ ਹੀ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ।
ਸੁਰੱਖਿਆ ਮੁਲਾਜ਼ਮਾਂ ਨੇ ਕੀਤੀ ਗੁੰਡਾਗਰਦੀ: ਵਿਆਹ ਵਿੱਚ ਮੌਜੂਦ ਇੱਕ ਹੋਰ ਸ਼ਖ਼ਸ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਨਾਲ ਮੌਜੂਦ ਸਰਕਾਰੀ ਮੁਲਾਜ਼ਮਾਂ ਅਤੇ 16 ਦੇ ਕਰੀਬ ਬਾਡੀਗਾਰਡਾਂ ਨੇ ਵਿਆਹ ਵਿੱਚ ਗੁੰਡਾਗਰਦੀ ਵਿਖਾਈ। ਉਨ੍ਹਾਂ ਕਿਹਾ ਫੋਟੇ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਬਲਪ੍ਰੀਤ ਸਿੰਘ ਨਾਂਅ ਦਾ ਲੜਕਾ ਥੱਲੇ ਆਕੇ ਬੈਠ ਗਿਆ ਸੀ ਪਰ ਅੰਮ੍ਰਿਤ ਮਾਨ ਦੇ ਸਰਕਾਰੀ ਸੁਰੱਖਿਆ ਮੁਲਾਜ਼ਮਾਂ ਅਤੇ ਬਾਡੀਗਾਰਡਾਂ ਨੇ ਉਸ ਨੂੰ ਲੋਕਾਂ ਵਿੱਚ ਆਕੇ ਘੇਰ ਲਿਆ ਅਤੇ ਗਾਲਾਂ ਕੱਢਣ ਦੇ ਨਾਲ ਧਮਕੀਆਂ ਦੇਣ ਲੱਗੇ। ਇਸ ਤੋਂ ਬਾਅਦ ਪਰਿਵਾਰ ਨੇ ਅੰਮ੍ਰਿਤ ਮਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 36 principals will Return Punjab: ਅੱਜ ਵਤਨ ਪਰਤਣਗੇ ਪੰਜਾਬ ਦੇ 36 ਪ੍ਰਿੰਸੀਪਲ
ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਵਿਆਹ ਵਿੱਚ ਸੈਲਫੀ ਕਰਵਾਉਣ ਨੂੰ ਲੈਕੇ ਹੰਗਾਮਾ ਹੋਇਆ ਹੈ, ਉਨ੍ਹਾਂ ਕਿਹਾ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।