ETV Bharat / state

ਮੋਗਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲੜਕੇ ਨੂੰ ਗੋਲੀ ਮਾਰ ਕੀਤਾ ਗੰਭੀਰ ਜ਼ਖ਼ਮੀ - gun fired at youngster in moga

ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਇੱਕ ਚੌਲਾਂ ਦੇ ਵਪਾਰੀ ਦੀ ਦੁਕਾਨ ਵਿੱਚ 3 ਲੋਕਾਂ ਨੇ ਵੜ ਕੇ ਮਾਲਕ ਦੇ ਮੁੰਡੇ ਉੱਤੇ ਗੋਲੀਆਂ ਚਲਾਈਆਂ, ਜੋ ਲੁਧਿਆਣਾ ਜ਼ੇਰੇ ਇਲਾਜ਼ ਹੈ।

ਮੋਗਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲੜਕੇ ਨੂੰ ਗੋਲੀ ਮਾਰ ਕੀਤਾ ਗੰਭੀਰ ਜ਼ਖ਼ਮੀ

author img

By

Published : Sep 5, 2020, 7:11 AM IST

ਮੋਗਾ: ਪੁਰਾਣੀ ਦਾਣਾ ਮੰਡੀ ਵਿੱਚ ਇੱਕ ਚੌਲਾਂ ਦੇ ਵਪਾਰੀ ਦੇ ਬੇਟੇ ਰਾਜੇਸ਼ ਕੁਮਾਰ ਕੁੱਕੂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਮੋਗਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲੜਕੇ ਨੂੰ ਗੋਲੀ ਮਾਰ ਕੀਤਾ ਗੰਭੀਰ ਜ਼ਖ਼ਮੀ

ਦੁਕਾਨ ਦੇ ਮੁਲਾਜ਼ਮ ਹੇਮੰਤ ਕੁਮਾਰ ਨੇ ਦੱਸਿਆ ਕਿ ਤਿੰਨ ਵਿਅਕਤੀ ਦੁਕਾਨ ਅੰਦਰ ਆਏ ਅਤੇ ਰਿਵਾਲਵਰ ਦਿਖਾ ਕੇ ਮੈਨੂੰ ਅੰਦਰ ਲੈ ਗਏ। ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੇਰੇ ਮਾਲਕ ਦੇ ਮੁੰਡੇ ਰਾਜੇਸ਼ ਕੁਮਾਰ ਕੁੱਕੂ ਨਾਲ ਹੱਥੋਂ ਪਾਈ ਹੋਣ ਲੱਗੇ ਅਤੇ ਰਾਜੇਸ਼ ਕੁਮਾਰ ਕੁੱਕੂ ਦੇ ਗੋਲੀ ਮਾਰੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹੇਮੰਤ ਨੇ ਦੱਸਿਆ ਕਿ ਕੁੱਕੂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।

ਡੀਐੱਸਪੀ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਾਨੂੰ ਇੱਥੇ ਕਿਸੇ ਬੰਦੇ ਉੱਤੇ ਗੋਲੀ ਚਲਾਉਣ ਦੀ ਇਤਲਾਹ ਮਿਲੀ ਸੀ ਅਤੇ ਅਸੀਂ ਮੌਕੇ ਉੱਤੇ ਪੁੱਜੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਸੀਸੀਟੀਵੀ ਖਗੋਲ ਰਹੇ ਹਾਂ ਅਤੇ ਬਾਅਦ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਭੁੱਲਰ ਨੇ ਦੱਸਿਆ ਕਿ ਰਾਜੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.