ਮੋਗਾ: ਕਸਬਾ ਬਾਘਾਪੁਰਾਣਾ ਵਿੱਚ ਸਥਿਤ ਵੇਅਰਹਾਊਸ ਦੇ ਗੋਦਾਮਾਂ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਮੌਕੇ 'ਤੇ ਹੀ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਗੋਦਾਮਾਂ ’ਚ ਸਾਫ ਸਫਾਈ ਦਾ ਕੰਮ ਕਰਦੇ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ਹਾਦਸੇ ਦੌਰਾਨ ਕਣਕ ਦੀਆਂ ਬੋਰੀਆਂ ਹੇਠਾਂ ਆਉਣ ਕਰਕੇ ਦੋ ਚੌਕੀਦਾਰਾਂ ਦੀ ਦਰਦਨਾਕ ਮੌਤ ਹੋ ਗਈ।
ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ 25 ਸਾਲ ਵਾਸੀ ਪਿੰਡ ਜੈਮਲਵਾਲਾ ਅਤੇ ਭਜਨ ਸਿੰਘ ਉਮਰ 48 ਵਾਸੀ ਪਿੰਡ ਰਾਜੇਆਣਾ ਦੇ ਰੂਪ ਵਿੱਚ ਹੋਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਦੀ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉਕਤ ਮਾਮਲੇ ਵਿਚ 174 ਦੀ ਕਾਰਵਾਈ ਕਰਦਿਆਂ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜੋ: 8 ਮਾਰਚ ਨੂੰ ਪੰਜਾਬ ਦੇ ਮੁਲਾਜ਼ਮ ਕਰਨਗੇ ਵਿਧਾਨ ਸਭਾ ਦਾ ਘਿਰਾਓ
ਸਫ਼ਾਈ ਕਰਦੇ ਸਮੇਂ ਵਾਪਰਿਆ ਹਾਦਸਾ: ਜਗਜੀਤ ਸਿੰਘ
ਮਾਮਲੇ ਸਬੰਧੀ ਮ੍ਰਿਤਕ ਚੌਕੀਦਾਰ ਬਲਜੀਤ ਸਿੰਘ ਦੇ ਚਾਚੇ ਜਗਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦਾ ਭਤੀਜਾ ਬਲਜੀਤ ਸਿੰਘ ਅਤੇ ਦੂਜਾ ਚੌਕੀਦਾਰ ਭਜਨ ਸਿੰਘ ਗੋਦਾਮ ਵਿਚ ਸਾਫ ਸਫਾਈ ਦਾ ਕੰਮ ਕਰ ਰਹੇ ਸੀ ਤਾਂ ਇਸੇ ਦੌਰਾਨ ਲੱਕੜ ਪੁਰਾਣੀ ਹੋਣ ਕਰਕੇ ਪਲੰਥ ਦਾ ਚੱਕਾ ਹੇਠਾਂ ਡਿੱਗ ਪਿਆ। ਜਿਸ ਕਾਰਨ ਇਸ ਉੱਤੇ ਪਈਆਂ ਬੋਰੀਆਂ ਉਨ੍ਹਾਂ ਉੱਤੇ ਡਿੱਗ ਪਈਆਂ ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਦੋ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਦੋਹਾਂ ਦੀ ਮੌਤ ਹੋ ਗਈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਵਿਚ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਉੱਥੇ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।