ਮੋਗਾ: ਪੰਜਾਬ ਦੇ ਹੋਣਹਾਰ ਬੱਚੇ ਲਗਾਤਾਰ ਵਿਸ਼ਵ ਪੱਧਰ ਉੱਤੇ ਸੂਬੇ ਦਾ ਮਾਣ ਵਧਾ ਰਹੇ ਹਨ। ਜਿਥੇ ਬੀਤੇ ਦਿਨ ਹੁਸ਼ਿਆਰਪੁਰ ਦੇ ਬੱਚਿਆਂ ਨੇ ਨੇਪਾਲ ਵਿਚ ਵੱਡਾ ਨਾਮਣਾ ਖੱਟਿਆ ਸੀ ਜਦੋਂ ਡਾਂਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਤੇ ਉਥੇ ਹੀ ਅੱਜ ਮੋਗਾ ਦੇ 8ਵੀਂ ਜਮਾਤ ਦੇ ਬੱਚਿਆਂ ਨੇ ਵੀ ਮੋਗਾ ਸ਼ਹਿਰ ਦਾ ਨਾਮ ਰੋਸ਼ਨ ਕਰਦਿਆਂ ਵਰਲਡ ਵਾਈਡ ਬੁੱਕ ਆਫ਼ ਰਿਕਾਰਡ ਬਣਾਇਆ। ਅੱਠਵੀਂ ਜਮਾਤ ਦੀ ਤਾਰੁਸ਼ੀ ਨੇ 1 ਮਿੰਟ 42 ਸਕਿੰਟਾਂ ਵਿੱਚ 100 ਸਮ ਗਣਨਾਵਾਂ ਦਾ ਸਹੀ ਜਵਾਬ ਦੇ ਕੇ ਵਿਸ਼ਵ ਪੱਧਰ 'ਤੇ ਇਹ ਬਣਾਇਆ ਰਿਕਾਰਡ ਬਣਾਇਆ ਹੈ।
ਤਾਰੁਸ਼ੀ ਗਣਿਤ ਦੀ ਟਿਊਸ਼ਨ ਵੀ ਲੈਂਦੀ ਰਹੀ : ਇਸ ਤੋਂ ਪਹਿਲਾਂ ਇਕ ਹੋਰ ਬੱਚੇ ਨੇ 2 ਮਿੰਟ 50 ਸੈਕਿੰਡ 'ਚ 100 ਸਵਾਲਾਂ ਦੇ ਉਤਰ ਸਹੀ ਕਰਨ ਦਾ ਰਿਕਾਰਡ ਬਣਾਇਆ ਹੈ। ਪਰ ਤਾਰੁਸ਼ੀ ਨੇ 1 ਮਿੰਟ 42 ਸੈਕਿੰਡ ਵਿੱਚ 100 ਵੀ ਗਣਨਾਵਾਂ ਦਾ ਸਹੀ ਜਵਾਬ ਦੇ ਕੇ ਉਸਦਾ ਰਿਕਾਰਡ ਤੋੜ ਦਿੱਤਾ ਅਤੇ ਵਿਸ਼ਵ ਪੱਧਰੀ ਬੁੱਕ ਰਿਕਾਰਡ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਸੇ ਖੁਸ਼ੀ ਵਿੱਚ ਤਾਰੁਸ਼ੀ ਦੇ ਸੈਂਟਰ ਵਿੱਚ ਉਸ ਦਾ ਸਨਮਾਨ ਕੀਤਾ ਗਿਆ ਅਤੇ ਉਸ ਕੈਲਕੂਲਸ ਦਾ ਰਿਕਾਰਡ ਬਣਾਉਣ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਤਾਰੁਸ਼ੀ ਦੇ ਅਧਿਆਪਕ ਅਤੇ ਮਾਤਾ ਪਿਤਾ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਤੁਰਿਸ਼ਾ ਗਣਿਤ ਦੀ ਟਿਊਸ਼ਨ ਵੀ ਲੈਂਦੀ ਰਹੀ ਹੈ। ਜਿਸ ਦੇ ਸਦਕਾ ਅੱਜ ਉਸਨੇ ਇਹ ਸਨਮਾਨ ਹਾਸਿਲ ਕਰਦਿਆਂ ਰਿਕਾਰਡ ਬਣਾਇਆ ਹੈ। ਉਨਾਂ ਨੂੰ ਆਪਣੀ ਧੀ ਉਤੇ ਮਾਣ ਹੈ ਅਤੇ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਵੀ ਉਨਾਂ ਦੀ ਬੱਚੀ ਸਫਲਤਾ ਹਾਸਿਲ ਕਰੇਗੀ।
ਵਿਸ਼ਵ ਪੱਧਰ 'ਤੇ ਰਿਕਾਰਡ ਬਣਾਇਆ: ਉਥੇ ਹੀ ਤਾਰੁਸ਼ੀ ਦੀ ਅਧਿਆਪਿਕਾ ਅਲਕਾ ਨੇ ਦੱਸਿਆ ਕਿ ਤਾਰੁਸ਼ੀ ਨੇ 1 ਮਿੰਟ 42 ਸੈਕਿੰਡ 'ਚ 100 ਸਵਾਲਾਂ ਦੇ ਸਹੀ ਉਤਰਾ ਦਾ ਸਹੀ ਜਵਾਬ ਦੇ ਕੇ ਵਿਸ਼ਵ ਪੱਧਰ 'ਤੇ ਰਿਕਾਰਡ ਬਣਾਇਆ ਹੈ ਤੇ ਪਹਿਲਾ ਵੀ ਸਾਡੇ ਹੀ ਸੈਂਟਰ ਵਿਚ ਇਕ ਬੱਚਾ ਵਿਸ਼ਵ ਪੱਧਰ 'ਤੇ ਰਿਕਾਰਡ ਬਣਾ ਚੁਕਾ ਹੈ 'ਤੇ ਤਾਰੁਸ਼ੀ ਨੇ ਉਸ ਬੱਚੇ ਦਾ ਰਿਕਾਰਡ ਤੋੜਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਹ ਸਾਡੇ ਸੈਂਟਰ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸੇ ਤਰਾਂ ਹੀ ਸਾਡੇ ਸੈਂਟਰ ਵਿਚ ਜੋ ਬਚੇ ਪੜ੍ਹ ਰਹੇ ਹਨ ਓਹਨਾਂ ਨੂੰ ਇਕ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਹੋਰ ਬੱਚੇ ਵੀ ਇਸ ਤੋਂ ਵੱਡੇ ਰਿਕਾਰਡ ਬਨਾਉਣ ਲਈ ਤਿਆਰ ਕਰ ਰਹੇ ਹਾਂ।