ਮੋਗਾ: ਸ਼ਹਿਰ ਦੀ ਸਬ ਡਵੀਜ਼ਨ ਧਰਮਕੋਟ ਦੇ ਗਣਪਤੀ ਰਾਈਸ ਮਿਲ ਵਿੱਚੋਂ ਚੋਰਾਂ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਦੇ ਰਾਤ ਟਰੱਕ ਸਣੇ ਆਏ ਤੇ ਕਣਕ ਦੀਆਂ 483 ਬੋਰੀਆਂ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਮਿਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਕੀ ਹੋਇਆ ਸੀ ਬੀਤੀ ਰਾਤ?
ਜਾਣਕਾਰੀ ਮੁਤਾਬਕ ਬੀਤੀ ਰਾਤ ਗਣਪਤੀ ਰਾਈਸ ਐਂਡ ਜਨਰਲ ਮਿਲਸ ਵਿੱਚ ਰਾਤ ਦੇ ਤਕਰੀਬਨ 12 ਤੋਂ 01 ਵਜੇ ਦੇ ਵਿੱਚਕਾਰ 15 ਵਿਅਕਤੀਆਂ ਵੱਲੋਂ ਇੱਕ ਵੱਡੇ ਟਰੱਕ ਵਿੱਚ 483 ਬੋਰੀਆਂ ਕਣਕ ਲੈ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਫੋਟੇਜ਼ ਕਬਜੇ ਵਿੱਚ ਲੈ ਕੇ 15 ਦੋਸਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਆਸੇ ਪਾਸੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜੇ ਵਿੱਚ ਲੈ ਕੇ ਜਾਂਚ ਕਰ ਰਹੀ ਹੈ। ਪੁਲਿਸ ਦੇ ਕਹਿਣਾ ਹੈ ਕਿ ਮੇਨ ਰੋਡ ਤੇ ਹੋਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੁਲਿਸ ਨੇ 15 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਦੀ ਫੋਟੇਜ ਦੇ ਅਧਾਰ 'ਤੇ ਕਿੰਨੀ ਜਲਦੀ ਆਰੋਪੀਆਂ ਤੱਕ ਪਹੁੰਚ ਪਾਉਂਦੀ ਹੈ।