ETV Bharat / state

ਦਿਨ ਦਿਹਾੜੇ ਘਰ ਚ' ਵੜ ਕੇ ਭੰਨੀ ਗੱਡੀ, ਚਲਾਈਆਂ ਗੋਲੀਆਂ - vandalized the vehicles

ਥਾਣਾ ਬਾਘਾਪੁਰਾਣਾ ਦੇ ਪਿੰਡ ਸੰਗਤਪੁਰ ਵਿੱਚ ਦੋ ਕਾਂਗਰਸੀ ਧੜਿਆਂ ਵਿੱਚਕਾਰ ਹੋਈ ਲੜਾਈ ਤੋਂ ਬਾਅਦ ਬੇਖੌਫ਼ ਇੱਕ ਥੜੇ ਦੇ ਨੌਜਵਾਨਾਂ ਨੇ ਦਿਨ ਦਿਹਾੜੇ ਇੱਕ ਘਰ 'ਚ ਵੜ ਕੇ ਗੱਡੀ ਭੰਨੀ ਦਿੱਤੀ ਤੇ ਗੋਲੀਆਂ ਚਲਾਈਆਂ।

ਤਸਵੀਰ
ਤਸਵੀਰ
author img

By

Published : Dec 3, 2020, 7:14 PM IST

ਮੋਗਾ: ਥਾਣਾ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਵਿੱਚ ਬੇਖੌਫ਼ ਹੋਏ ਕੁਝ ਨੌਜਵਾਨਾਂ ਨੇ ਇੱਕ ਘਰ 'ਚ ਵੜ ਕੇ ਪਹਿਲਾਂ ਗੱਡੀ ਦੀ ਭੰਨਤੋੜ ਕੀਤੀ ਅਤੇ ਉਸ ਤੋਂ ਬਾਅਦ ਘਰ 'ਚ ਮੌਜੂਦ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਾਨੂੰਨ ਨੂੰ ਛਿੱਕੇ ਟੰਗਣ ਵਾਲਾ ਇਹ ਮਾਜਰਾ ਘਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ।

ਦਿਨ ਦਿਹਾੜੇ ਘਰ ਚ' ਵੜ ਕੇ ਭੰਨੀ ਗੱਡੀ

ਪਿੰਡ ਸੰਗਤਪੁਰਾ ਨਿਵਾਸੀ ਜੋਗਿੰਦਰ ਸਿੰਘ ਗੋਰਾ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਹਰਦੇਵ ਸਿੰਘ ਦੇ ਪਰਿਵਾਰ ਨਾਲ ਰੰਜਿਸ਼ ਚੱਲਦੀ ਆ ਰਹੀ ਹੈ। ਭੋਗ ਸਮਾਰੋਹ ਤੇ ਹਰਦੇਵ ਸਿੰਘ ਤੇ ਉਸਦੇ ਪਿਤਾ ਰੂਪਾ ਸਿੰਘ ਦੀ ਮਾਮੂਲੀ ਬਹਿਸ ਹੋ ਗਈ ਤੇ ਇੱਕ ਦੂਜੇ ਨਾਲ ਹੱਥੋਪਾਈ ਹੋ ਗਏ। ਇਸ ਖ਼ਾਰ ਕਾਰਨ ਹਰਦੇਵ ਸਿੰਘ ਦਾ ਭਤੀਜਾ ਬੰਟੀ ਆਪਣੇ ਕਰੀਬ 20 ਸਾਥੀਆਂ ਨੂੰ ਨਾਲ ਲੈ ਕੇ ਬੁੱਧਵਾਰ ਦੀ ਸ਼ਾਮ ਉਨ੍ਹਾਂ ਦੇ ਘਰ ਆ ਗਿਆ ਤੇ ਤੇਜ਼ਧਾਰ ਹਥਿਆਰਾਂ ਤੇ ਰਫ਼ਲਾਂ ਨਾਲ ਉਸ ਦੇ ਘਰ ਵਿੱਚ ਭੰਨ ਤੋੜ ਕਰਨ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਪਰਿਵਾਰ ਦੀ ਬਜ਼ੁਰਗ ਮਹਿਲਾ ਬਲਦੇਵ ਕੌਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਹਮਲਾਵਰਾਂ ਵੱਲੋਂ ਘਰ ਵਿਚ ਵੜ ਕੇ ਬੇਖੌਫ ਢੰਗ ਨਾਲ ਭੰਨਤੋੜ ਅਤੇ ਧਮਕਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਬਾਅਦ ਉਨ੍ਹਾਂ ਸਮੇਤ ਘਰ ਦੇ ਛੋਟੇ ਬੱਚੇ ਦਹਿਸ਼ਤ ਦੇ ਮਾਹੌਲ ਤੋਂ ਬਾਹਰ ਨਹੀਂ ਆ ਪਾ ਰਹੇ ।

ਦੂਜੇ ਪਾਸੇ ਡੀਐੱਸਪੀ ਬਾਘਾ ਪੁਰਾਣਾ ਜਸਬਿੰਦਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਕੁੱਲ 21 ਲੋਕਾਂ ਦੇ ਖਿਲਾਫ਼ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਡੀਐੱਸਪੀ ਦੇ ਮੁਤਾਬਕ ਪੁਰਾਣੀ ਰੰਜਿਸ਼ ਦੇ ਤਹਿਤ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਲਦ ਹੀ ਪੁਲਿਸ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.