ਮੋਗਾ: ਪੰਜਾਬ ਰੋਡਵੇਜ਼ ਦੀ ਫ਼ਰੀ ਬੱਸ ਸੇਵਾ ਸਹੂਲਤ ਦੇ ਨਾਲ-ਨਾਲ ਲੜਾਈ ਦਾ ਮੈਦਾਨ ਵੀ ਬਣਦੀ ਜਾ ਰਹੀ ਹੈ। ਅਜਿਹਾ ਹੀ ਇੱਕ ਲੜਾਈ ਦਾ ਮਾਮਲਾ ਮੋਗਾ ਵਿਚ ਦੇਖਣ ਨੂੰ ਜਦੋਂ ਕਿ ਇਕ ਮਹਿਲਾ ਫਿਰੋਜ਼ਪੁਰ ਤੋਂ ਹਰਿਦੁਆਰ ਜਾਣ ਲਈ ਪੰਜਾਬ ਰੋਡਵੇਜ ਬੱਸ ਵਿਚ ਸਵਾਰ ਹੋ ਕੇ ਮੋਗਾ ਪੁੱਜੀ ਤਾਂ ਮੋਗਾ ਵਿਖੇ ਬੱਸ ਕੰਡਕਟਰ ਅਤੇ ਮਹਿਲਾ ਵਿਚਕਾਰ ਟਿਕਟ ਨੂੰ ਲੈ ਕੇ ਰੱਫੜ ਪੈ ਗਿਆ, ਮਾਮਲਾ ਆਖਿਰ ਥਾਣੇ ਪੁੱਜਿਆ।Fight between woman and conductor at Moga
ਇਸ ਦੌਰਾਨ ਉਕਤ ਮਹਿਲਾ ਦਾ ਕਹਿਣਾ ਹੈ ਕਿ ਇਨ੍ਹਾਂ ਕੋਲ ਆਧਾਰ ਕਾਰਡ ਵੇਖਣ ਅਤੇ ਸ਼ਨਾਖਤ ਕਰਨ ਦਾ ਜ਼ਰੂਰ ਹੱਕ ਹੈ ਪਰ ਮੇਰੇ ਆਧਾਰ ਕਾਰਡ ਨਾਲ ਮੇਰੇ ਪਿਤਾ ਦਾ ਨਾਂ ਅਟੈਚ ਹੈ ਜਾਂ ਮੇਰੇ ਘਰਵਾਲੇ ਦਾ ਇਨ੍ਹਾਂ ਕੋਲ ਅਜਿਹਾ ਪੁੱਛਣ ਦਾ ਕੀ ਅਧਿਕਾਰ ਹੈ ਜਦੋਂ ਕਿ ਮੇਰਾ ਆਧਾਰ ਕਾਰਡ ਬਿਲਕੁਲ ਸਹੀ ਹੈ ਤੇ ਮੇਰੇ ਪਤੀ ਦਾ ਮੇਰੇ ਨਾਲ ਤਲਾਕ ਹੋ ਚੁੱਕਿਆ ਹੈ ਜਿਸ ਕਾਰਨ ਮੈਂ ਆਪਣੇ ਆਧਾਰ ਕਾਰਡ ਉੱਪਰ ਆਪਣੇ ਪਿਤਾ ਦਾ ਨਾਂ ਪੁਆਇਆ ਹੈ।
ਇਸ ਮੌਕੇ ਉੱਤੇ ਮਹਿਲਾ ਨੇ ਕਿਹਾ ਕਿ ਜਾਣਬੁੱਝ ਕੇ ਔਰਤਾਂ ਨੂੰ ਇਹ ਸਰਕਾਰੀ ਕੰਡਕਟਰ ਜ਼ਲੀਲ ਕਰ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਸਹੂਲਤ ਮਹਿਲਾਵਾਂ ਨੂੰ ਫ੍ਰੀ ਬੱਸ ਸਫਰ ਕਰਨ ਦੀ ਦਿੱਤੀ ਹੈ। ਉਸ ਨੂੰ ਨਿਰਵਿਘਨ ਚਲਾਇਆ ਜਾਵੇ ਨਾ ਕਿ ਔਰਤਾਂ ਨੂੰ ਜਲੀਲ ਕੀਤਾ ਜਾਵੇ। ਇੱਥੇ ਹੀ ਬੱਸ ਨਹੀਂ ਕਿ ਇਕ ਕੰਡਕਟਰ ਵੱਲੋਂ ਜਾਣਬੁੱਝ ਕੇ ਔਰਤ ਨੂੰ ਜ਼ਲੀਲ ਕਰਨ ਨਾਲ ਜਿੱਥੇ ਇਸ ਔਰਤ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਉੱਥੇ ਸੈਂਕੜੇ ਹੋਰ ਸਵਾਰੀਆਂ ਵੀ ਡੇਢ ਘੰਟੇ ਦੇ ਕਰੀਬ ਟਿਕਟਾਂ ਕਟਾ ਕੇ ਖੱਜਲ ਖੁਆਰ ਹੁੰਦੀਆਂ ਰਹੀਆਂ।
ਇਸ ਮੌਕੇ ਤੇ ਕੰਡਕਟਰ ਨੇ ਕਿਹਾ ਕਿ ਇਸ ਦਾ ਆਧਾਰ ਕਾਰਡ ਪੰਜ ਸਾਲ ਪੁਰਾਣਾ ਹੈ ਅਤੇ ਹੁਣ ਇਸ ਦੀ ਮੈਰਿਜ ਹੋ ਚੁੱਕੀ ਹੈ ਅਤੇ ਇਸ ਦੇ ਆਧਾਰ ਕਾਰਡ ਵਿੱਚ ਇਸ ਨੇ ਆਪਣੇ ਪਤੀ ਦਾ ਨਾਂ ਅਟੈਚ ਨਹੀਂ ਕਰਵਾਇਆ। ਜਿਸ ਕਾਰਨ ਆਧਾਰ ਕਾਰਡ ਨਹੀਂ ਚੱਲ ਸਕਦਾ ਅਤੇ ਮੈਂ ਇਸ ਵਾਰੀ ਨੂੰ ਕਿਰਾਇਆ ਦੇਣ ਲਈ ਕਿਹਾ ਪਰ ਉਲਟਾ ਇਸ ਨੇ ਮੈਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਜਿੱਥੇ ਸਾਡੀ ਬੱਸ ਦੇ ਟਾਈਮ ਦਾ ਨੁਕਸਾਨ ਹੋਇਆ ਹੈ, ਉੱਥੇ ਸਵਾਰੀਆਂ ਖੱਜਲ ਖੁਆਰ ਹੋਈਆਂ ਹਨ।
ਉਧਰ ਦੂਸਰੇ ਪਾਸੇ ਜਦੋਂ ਥਾਣਾ ਸਿਟੀ ਬੰਨ੍ਹਦੇ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦਾ ਮਸਲਾ ਸੁਲਝਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਹੈ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਆਧਾਰ ਕਾਰਡ ਨੂੰ ਲੈ ਕੇ ਰੌਲਾ ਪਿਆ ਸੀ, ਜੋ ਕਿ ਬਾਅਦ ਵਿੱਚ ਪਤਾ ਚੱਲਿਆ ਕਿ ਮਹਿਲਾ ਦਾ ਤਲਾਕ ਹੋਣ ਕਾਰਨ ਉਸ ਨੇ ਆਪਣੇ ਪਿਤਾ ਦਾ ਨਾਮ ਆਧਾਰ ਕਾਰਡ ਵਿਚ ਅਟੈਚ ਕਰਵਾਇਆ।
ਇਹ ਵੀ ਪੜੋ:- ਮਹਿਲਾ ਤੋਂ ਮੋਬਾਇਲ ਖੋਹ ਕੇ ਭੱਜਦੇ ਦੋ ਨੌਜਵਾਨ ਚੜ੍ਹੇ ਲੋਕਾਂ ਅੜਿੱਕੇ, ਦੇਖੋ ਵੀਡੀਓ