ETV Bharat / state

ਪਤੀ ਨੇ ਤਵਾ ਮਾਰ ਪਤਨੀ ਦਾ ਕੀਤਾ ਕਤਲ, ਫਿਰ ਥਾਣੇ ਜਾ ਕੇ ਖੁਦ ਕੀਤਾ ਸਰੰਡਰ ! - husband killed his wife

ਮੋਗਾ 'ਚ ਬੀਤੀ ਰਾਤ ਚੱਕੀ ਵਾਲੀ ਗਲੀ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੇ ਆਦੀ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਥਾਣੇ ਜਾ ਕੇ ਖੁਦ ਨੂੰ ਸਰੰਡਰ ਕਰ ਦਿੱਤਾ।

husband brutally murdered his wife in Moga

author img

By

Published : Nov 21, 2022, 2:07 PM IST

ਮੋਗਾ : ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਵੱਲੋਂ ਪਤਨੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਨੇ ਨਸ਼ਾ ਕਰਨ ਲਈ ਆਪਣੀ ਪਤਨੀ ਕੋਲੋਂ ਪੈਸੇ ਮੰਗੇ। ਜਦੋਂ ਪਤਨੀ ਨੇ ਨਸ਼ੇ ਕਰਨ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਨੇ ਕੁਝ ਦੇਰ ਬਾਅਦ ਰਸੋਈ 'ਚ ਕੰਮ ਕਰ ਰਹੀ ਪਤਨੀ ਦੇ ਸਿਰ 'ਤੇ ਤਵਾ ਮਾਰ ਕੇ ਕਤਲ ਕਰ ਦਿੱਤਾ ਗਿਆ। ਨਸ਼ੇ ਦੀ ਤੋੜ 'ਚ ਦਰਿੰਦਾ ਬਣੇ ਪਤੀ ਨੇ ਐਨੀ ਬੇਰਹਿਮੀ ਨਾਲ ਪਤਨੀ 'ਤੇ ਵਾਰ ਕੀਤਾ ਕਿ ਪਤਨੀ ਦੀ ਰਸੋਈ 'ਚ ਹੀ ਤੜਫ-ਤੜਫ ਕੇ ਮੌਤ ਹੋ ਗਈ।

ਕਿਵੇਂ ਕੀਤਾ ਕਤਲ: ਰਿਸਤੇਜਦਾਰ ਨੇ ਦੱਸਿਆ ਕਿ ਕਾਤਲ ਨੇ ਆਪਣੀ ਪਤਨੀ ਉਤੇ ਪਹਿਲਾਂ ਦਾਤਰ ਨਾਲ ਵਾਰ ਕੀਤੇ ਅਤੇ ਫਿਰ ਜਦੋਂ ਦਾਤਰ ਟੁੱਟ ਗਿਆ ਤਾਂ ਉਸ ਨੇ ਰੋਟੀ ਬਣਾਉਣ ਵਾਲੇ ਤਵੇ ਨਾਲ ਪਤਨੀ ਦੇ ਸਿਰ ਉਤੇ 10 ਵਾਰ ਕੀਤੇ ਜਿਸ ਤੋਂ ਬਾਅਦ ਪਤਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਕੇ ਮ੍ਰਿਤਕ ਦੀ ਸੱਸ ਨੇ ਦੱਸਿਆ ਕਿ ਮੇਰਾ ਮੁੰਡਾ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ

ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

ਘਰ ਵਿੱਚ ਕੋਈ ਨਹੀਂ ਸੀ ਮੌਜੂਦ: ਮ੍ਰਿਤਕ ਦੀ ਸੱਸ ਨੇ ਦੱਸਿਆ ਜਦੋਂ ਉਸ ਦੇ ਪੁੱਤਰ ਨੇ ਆਪਣੀ ਪਤਨੀ ਦਾ ਕਤਲ ਕੀਤਾ ਤਾਂ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਦਾ ਇਕ ਪੁੱਤਰ ਬਾਹਰ ਸਕੂਲ ਨਾਲ ਟੂਰ ਤੇ ਗਿਆ ਸੀ ਅਤੇ ਦੂਜਾ ਬੇਟਾ ਡੇਅਰੀ ਉਤੇ ਆਪਣੇ ਕੰਮ ਉਤੇ ਗਿਆ ਸੀ ਮ੍ਰਿਤਕਾਂ ਦੀ ਸੱਸ ਵੀ ਘਰ ਨਹੀਂ ਸੀ ਜਿਸ ਦਾ ਫਾਇਦਾ ਚੱਕਦੇ ਹੋਏ ਕਾਤਲ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਜੁਲਮ ਖੁਦ ਕੀਤਾ ਕਬੂਲ: ਮ੍ਰਿਤਕ ਨੇ ਕਤਲ ਕਰਨ ਤੋਂ ਬਾਅਦ ਉਕਤ ਕਾਤਲ ਪਤੀ ਨੇ ਮੋਗਾ ਦੇ ਥਾਣਾ 'ਚ ਜਾ ਕੇ ਸਰੰਡਰ ਕਰ ਦਿੱਤਾ ਅਤੇ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਜੋ ਕਰਨਾ ਸੀ ਕਰ ਦਿੱਤਾ ਹੈ। ਰਿਸ਼ਤੇਦਾਰ ਦੇ ਦੱਸਣ ਮੁਤਾਬਕ ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਅੱਜ ਠਾਣੀ ਹੋਈ ਸੀ ਕਿ ਉਹ ਆਪਣੀ ਪਤਨੀ ਨੂੰ ਅੱਜ ਮਾਰ ਦੇਵੇਗਾ।

ਇਹ ਵੀ ਪੜ੍ਹੋ:- FIFA World Cup 2022 ਅਰਜਨਟੀਨਾ ਨੂੰ ਮੈਸੀ ਤੋਂ ਵੱਡੀਆਂ ਉਮੀਦਾਂ, ਵਿਸ਼ਵ ਕੱਪ 'ਚ ਜਿੱਤ ਨਾਲ ਟੀਮ ਨੂੰ ਕਹਿਣਾ ਚਾਹੁੰਦੇ ਅਲਵਿਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.