ਮੋਗਾ: ਪੰਜਾਬ ਸਰਕਾਰ ਵੱਲੋਂ ਪਨਸਪ ਵਿਭਾਗ ਵਿੱਚ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਨਾ ਕਰਨ ਸਬੰਧੀ ਕੀਤੇ ਗਏ ਫੈਸਲੇ ਵਿੱਰੁਧ ਪਨਸਪ ਮੁਲਾਜ਼ਮਾਂ ਵੱਲੋਂ ਧਰਨਾ ਲਾਇਆ ਗਿਆ। ਇਸੇ ਤਹਿਤ ਸੂਬਾ ਪ੍ਰਧਾਨ ਗਗਨਦੀਪ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਇਕੱਠੇ ਹੋਕੇ ਇਹ ਫੈਸਲਾ ਲਿਆ ਗਿਆ ਹੈ, ਕਿ ਜਦੋਂ ਤਕ ਪਨਸਪ ਮੁਲਾਜ਼ਮਾਂ ਦਾ 6ਵਾਂ ਪੇਅ ਕਮਿਸ਼ਨ ਲਾਗੂ ਨੀ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਵਾਪਿਸ ਨਹੀਂ ਲਿਆ ਜਾਂਦਾ ਹੈ ਅਤੇ 6ਵਾਂ ਪੇਅ ਕਮਿਸ਼ਨ ਪਨਸਪ ਵਿਭਾਗ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਹੈ।
ਉਸ ਸਮੇਂ ਤੱਕ ਪਨਸਪ ਦੇ ਸਮੂਹ ਮੁਲਾਜਮ ਅਣ-ਮਿੱਥੇ ਸਮੇਂ ਤੱਕ ਹੜਤਾਲ ਤੇ ਜਾਣਗੇ। ਕਿਉਂਕਿ ਪਨਸਪ ਨੂੰ ਛੱਡ ਕੇ ਬਾਕੀ ਸਾਰੀਆਂ ਫੂਡ ਏਜੰਸੀਆਂ ਅਤੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਲਗਭਗ 2 ਸਾਲ ਪਹਿਲਾਂ ਹੀ 6ਵਾਂ ਪੇਅ-ਕਮਿਸ਼ਨ ਲਾਗੂ ਕੀਤਾ ਜਾ ਚੁੱਕਾ ਹੈ। ਜਦਕਿ ਪਨਸਪ ਵਿਭਾਗ ਨੂੰ ਇਸ ਤੋਂ ਵਾਝਾਂ ਰੱਖਿਆ ਗਿਆ। ਪਨਸਪ ਦੇ ਸਮੂਹ ਮੁਲਾਜ਼ਮਾਂ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਪਿਛਲੇ ਇਕ ਸਾਲ ਤੋਂ ਟਾਲ-ਮਟੋਲ ਕੀਤਾ ਜਾ ਰਿਆ ਹੈ ਹੁਣ ਇਸ 6ਵੇਂ ਪੇ-ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Congress campaigned: ਕਾਂਗਰਸ ਨੇ 2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭੀਆਂ, ਅੰਮ੍ਰਿਤਾ ਵੜਿੰਗ ਨੇ ਲੋਕਾਂ ਨਾਲ ਕਾਇਮ ਕੀਤਾ ਰਾਬਤਾ
ਜਿਸ ਕਾਰਨ ਪਨਸਪ ਦੇ ਸਮੂਹ ਮੁਲਾਜ਼ਮਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ।ਪਨਸਪ ਜ਼ਿਲਾ ਮੋਗਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਜ਼ਿਲਾ ਦਫਤਰ ਪਨਸਪ ਮੋਗਾ ਵਿਖੇ ਧਰਨਾ ਦਿੱਤਾ ਗਿਆ, ਸਰਕਾਰ ਵਿਰੁੱਧ ਜੋਰਦਾਰ ਨਾਰੇਬਾਜ਼ੀ ਕੀਤੀ ਗਈ ਅਤੇ ਆਪਣੀ ਮੰਗਾ ਨਾ ਮੰਨੇ ਜਾਣ ਤੱਕ ਪਨਸਪ ਦੇ ਸਮੂਹ ਕੰਮ ਨੂੰ ਮੁੱਕਮੰਲ ਤੌਰ ਤੇ ਠੱਪ ਕਰਨ ਦਾ ਤਹਿ ਕੀਤਾ ਗਿਆ ਹੈ। ਉੱਥੇ ਹੀ ਪਨਸਪ ਰਣਜੀਤ ਸਿੰਘ ਦਾ ਕਹਿਣਾ ਕਿ ਕਿ ਸਰਕਾਰ ਸਾਨੂੰ ਪਿਛਲੇ ਇਕ ਸਾਲ ਤੋ ਟਾਲ ਮਟੋਲ ਕਰ ਰਹੀ ਹੈ ਤੇ ਅਸੀਂ ਪਹਿਲਾ ਵੀ ਇਸੇ ਤਹਿਤ ਧਰਨੇ ਲਾਏ ਪਰ ਸਾਡੀਆਂ ਮੰਗਾ ਨੂੰ ਬੁਰ ਨਹੀਂ ਪਿਆ ਤੇ ਅਸੀਂ ਪਨਸਪ ਮੁਲਾਜ਼ਮਾਂ ਹੁਣ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੈ। ਸਾਡੀ ਫਾਈਲ ਵਿਤ ਮੰਤਰੀ ਦੇ ਆਫਿਸ ਵਿੱਚ ਗਈ ਸੀ। ਪਰ ਵਿਤ ਮੰਤਰੀ ਵੱਲੋ ਉਸਉੱਤੇ ਰੋਕ ਲਗਾ ਦਿੱਤੀ ਗਈ। ਪਨਸਪ ਮੁਲਾਜਮਾ ਨੂੰ ਛੇਵਾਂ ਪੇਅ ਕਮਿਸ਼ਨ ਦੇਣ ਤੋ ਇਨਕਾਰ ਕਰ ਦਿੱਤਾ ਗਿਆ ।ਉਸ ਕਰਕੇ ਹੀ ਇਹ ਧਰਨਾ ਲਗਿਆ ਗਿਆ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਪਨਸਪ ਦਾ ਕੋਈ ਵੀ ਮੁਲਾਜਮ ਕੰਮ ਲਈ ਨਹੀ ਜਾਉਗਾ ਤੇ ਧਰਨਾ ਅਣਮਿਥੇ ਸਮੇ ਲਈ ਇੰਦਾ ਹੀ ਜਾਰੀ ਰਹੁਗਾ ਤੇ ਸਾਰੇ ਕੰਮਕਾਜ ਬੰਦ ਰਹਿਣਗੇ ।