ਮੋਗਾ: ਦਸਬੰਰ 2019 ਵਿੱਚ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਪਿੰਡ ਲੰਗੇਆਣਾ ਨਵਾਂ ਦੀ ਸਰਪੰਚੀ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ ਸਨ। ਸਿਆਸੀ ਸਹਿ ਤੇ ਚੱਲਦਿਆ ਕਾਂਗਰਸੀ ਉਮੀਦਵਾਰ ਨੇ ਅਫਸਰਾਂ ਆਪਣਾ ਸਿਆਸੀ ਦਵਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਵਾਉਣ ਲਈ ਹਲਕਾ ਪਟਵਾਰੀ ਦੇ ਜਾਅਲੀ ਦਸਤਖਤ ਵਾਲੀ ਫਰਜ਼ੀ ਰਿਪੋਰਟ ਤਿਆਰ ਕਰਵਾਈ, ਅਕਾਲੀ ਦਲ ਦੇ ਉਮੀਦਵਾਰ ਹਰਚਰਨ ਸਿੰਘ ਦਾ ਸਰਕਾਰੀ ਪ੍ਰਾਪਰਟੀ ਤੇ ਕਬਜਾ ਕਰਨ ਦੀ ਜਾਅਲੀ ਰਿਪੋਰਟ ਪੇਸ਼ ਕਰਾ ਕੇ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਵਾ ਕੇ ਜਗਸੀਰ ਸਿੰਘ ਬਿਨ੍ਹਾਂ ਮੁਕਾਬਲਾ ਸਰਪੰਚੀ ਜਿੱਤ ਲਈ ਸੀ। Jagsir Singh's sarpanch was cancelled.
ਪਰ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕਿਸੇ ਵੀ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਨਾ ਕਰਨ ਦੀ ਸੂਰਤ ਨੂੰ ਲੈ ਕੇ ਉਕਤ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮਿਲ ਕੇ ਇਲੈਕਸ਼ਨ ਟ੍ਰਿਬਿਊਨਲ ਕਮ SDM ਬਾਘਾਪੁਰਾਣਾ ਦੀ ਅਦਾਲਤ ਪਟੀਸ਼ਨ ਦਇਰ ਕੀਤੀ ਗਈ ਸੀ। ਜਿਸ ਦਾ ਸਾਢੇ 4 ਸਾਲ ਵੱਖ-ਵੱਖ ਪਹਿਲੂਆ ਤੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਨਿਰਪੱਖ ਫੈਸਲਾ ਕਰਦਿਆਂ ਪਿੰਡ ਲੰਗੇਆਣਾ ਨਵਾ ਦੇ ਸਰਪੰਚ ਦੀ ਸਰਪੰਚੀ ਕਰ ਦਿੱਤਾ।
ਮੋਗਾ ਵਿੱਚ ਪ੍ਰੈਸ ਕਨਫਰੰਸ ਕਰਦਿਆਂ ਸੀਨੀਅਰ ਅਕਾਲੀ ਆਗੂ ਬਲਤੇਜ ਸਿੰਘ ਨੇ ਕਿਹਾ ਕਿ 2019 ਵਿੱਚ ਸਰਪੰਚੀ ਦੀਆ ਚੋਣਾਂ ਹਾਕਮ ਧਿਰ ਵੱਲੋਂ ਸਰਪੰਚੀ ਚੋਣ ਜਿੱਤਣ ਲਈ ਵੱਡੇ ਪੱਧਰ ਧੱਕੇ ਧੱਕੇਸ਼ਾਹੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਜਿਸ ਨੇ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਦੀ ਸ਼ਹਿ ਤੇ ਸ਼੍ਰੋਮਣੀ ਅਕਾਲੀ ਦਲ ਤੋ ਸਰਪੰਚੀ ਦੇ ਉਮੀਦਵਾਰ ਹਰਚਰਨ ਸਿੰਘ ਦੇ ਨਾਮਜ਼ਦਗੀ ਪੇਪਰ ਰੱਦ ਕਰਵਾ ਦਿੱਤੇ ਸਨ ਅਤੇ ਆਪ ਬਿਨ੍ਹਾਂ ਮੁਕਾਬਲਾ ਸਰਪੰਚੀ ਜਿੱਤ ਲਈ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਟੀਮ ਬਣਾ ਕੇ ਇਸ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਮਾਨਯੋਗ SDM ਬਾਘਾਪੁਰਾਣਾ ਦੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਸੀ। ਜਿਸ ਦਾ ਅੱਜ ਫੈਸਲਾ ਆਇਆ ਕਿ ਜਗਸੀਰ ਸਿੰਘ ਵਾਸੀ ਪਿੰਡ ਲੰਗੇਆਣਾ ਨਵਾਂ ਦੀ ਸਰਪੰਚੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨਯੋਗ SDM ਰਾਮ ਸਿੰਘ ਨੇ ਇਸ ਮਾਮਲੇ ਨੂੰ ਬਰੀਕੀ ਨਾਲ ਜਾਂਚਣ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਇਲੈਕਸ਼ਨ ਟ੍ਰਿਬਿਊਨਲ ਕਮ SDM ਬਾਘਾਪੁਰਾਣਾ ਦੀ ਅਦਾਲਤ ਜੋ ਫ਼ੈਸਲਾ ਸੁਣਾਇਆ ਹੈ, ਉਹ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਸਰਪੰਚੀ ਬਲਾਕ ਸੰਮਤੀ ਦੀਆਂ ਚੋਣਾਂ ਦਰਮਿਆਨ ਕਾਂਗਰਸ ਦੇ ਆਗੂਆਂ ਨੇ ਸ਼ਰ੍ਹੇਆਮ ਧੱਕੇਸ਼ਾਹੀ ਕਰਕੇ ਇੱਥੋਂ ਤੱਕ ਕਿ ਕਈ ਉਮੀਦਵਾਰਾਂ ਦੇ ਕਾਗਜ਼ ਵੀ ਫਾੜ ਦਿੱਤੇ ਸਨ ਪਰ ਜੋ ਅੱਜ ਮਾਨਯੋਗ ਕੋਰਟ ਨੇ ਪਿੰਡ ਲੰਗੇਆਣਾ ਨਵਾਂ ਦੀ ਸਰਪੰਚ ਦੀ ਰੱਦ ਕੀਤੀ ਉਹ ਬਿਲਕੁਲ ਸਹੀ ਤੇ ਦਰੁਸਤ ਫ਼ੈਸਲਾ ਅਤੇ ਇਸ ਫ਼ੈਸਲੇ ਦੀ ਅਸੀਂ ਸ਼ਲਾਘਾ ਕਰਦੇ ਹਾਂ।
ਇਸ ਮੌਕੇ 'ਤੇ ਐਡਵੋਕੇਟ ਪਰਮਿੰਦਰ ਸਿੰਘ ਧਾਲੀਵਾਲ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਲਾਈਂਡ ਹਰਚਰਨ ਸਿੰਘ ਦੀ ਸਰਪੰਚ ਉਮੀਦਵਾਰੀ ਦੇ ਨਾਮਜ਼ਦਗੀ ਪੇਪਰ ਰੱਦ ਕਰਨ ਦੀ ਪਟੀਸ਼ਨ ਮਾਨਯੋਗ SDM ਬਾਘਾਪੁਰਾਣਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸਾਢੇ 4 ਸਾਲ ਬਾਅਦ ਮਾਨਯੋਗ SDM ਬਾਘਾਪੁਰਾਣਾ ਰਾਮ ਸਿੰਘ ਨੇ ਫੈਸਲਾ ਸੁਣਾਉਂਦਿਆਂ ਪਿੰਡ ਲੰਗੇਆਣਾ ਨਵਾਂ ਦੇ ਸਰਪੰਚ ਜਗਸੀਰ ਸਿੰਘ ਦੀ ਸਰਪੰਚੀ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ: ਫ਼ਰੀਦਕੋਟ ਦੇ ਨੌਜਵਾਨ ਉੱਤੇ ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ