ETV Bharat / state

ਲੋਕ ਨਿਰਮਾਣ ਮੰਤਰੀ ਦਾ ਮੋਗਾ ਦੇ ਡਿਗਰੀ ਕਾਲਜ ਨੂੰ ਲੈਕੇ ਵੱਡਾ ਐਲਾਨ, ਕਿਹਾ...

author img

By

Published : Jun 11, 2022, 8:45 PM IST

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ।

ਲੋਕ ਨਿਰਮਾਣ ਮੰਤਰੀ ਦਾ ਮੋਗਾ ਦੇ ਡਿਗਰੀ ਕਾਲਜ ਨੂੰ ਲੈਕੇ ਵੱਡਾ ਐਲਾਨ

ਮੋਗਾ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੂੰ ਭਰੋਸਾ ਦਿੱਤਾ ਹੈ ਕਿ ਪਿੰਡ ਫ਼ਤਹਿਗੜ੍ਹ ਕੋਰੋਟਾਣਾ ਵਿਖੇ ਤਿਆਰ ਕੀਤੇ ਗਏ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਾਲਜ ਨੂੰ ਹੋਰ ਵੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਹ ਬੀਤੇ ਦਿਨੀਂ ਵਿਸ਼ੇਸ਼ ਤੌਰ ਉੱਤੇ ਇਸ ਕਾਲਜ ਦਾ ਨਿਰੀਖਣ ਕਰਨ ਲਈ ਆਏ ਸਨ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਇਸ ਕਾਲਜ ਵੀ ਵੱਡੀ ਲੋੜ ਸੀ। ਪਿਛਲੀ ਸਰਕਾਰ ਨੇ ਇਮਾਰਤਾਂ ਤਾਂ ਖੜ੍ਹੀਆਂ ਕਰ ਦਿੱਤੀਆਂ ਪਰ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਸ ਡਿਗਰੀ ਕਾਲਜ ਨੂੰ ਜਲੰਧਰ-ਮੋਗਾ ਰਾਸ਼ਟਰੀ ਮਾਰਗ ਨਾਲ ਜੋੜਿਆ ਜਾਵੇਗਾ ਉਥੇ ਕਾਲਜ ਵਿਚ ਪਾਰਕਿੰਗ ਅਤੇ ਸੁਰੱਖਿਆ ਪੱਖੋਂ ਬਾਹਰੀ ਦੀਵਾਰ ਉੱਤੇ ਗਰਿੱਲ ਵੀ ਲਗਵਾਈ ਜਾਵੇਗੀ। ਰਾਸ਼ਟਰੀ ਮਾਰਗ ਨਾਲ ਜੁੜਨ ਨਾਲ ਬੱਚਿਆਂ ਨੂੰ ਕਾਲਜ ਆਉਣ ਦੀ ਸੌਖ ਹੋਵੇਗੀ।

ਇਸਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਹੋਰ ਸੁਧਾਰਣ ਲਈ ਜ਼ਿਲ੍ਹਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਕੀਤੀ ਗਈ ਹੈ, ਜੋ ਕਿ ਜਲੰਧਰ-ਮੋਗਾ ਉੱਪਰ ਮੋਗਾ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਕਾਲਜ ਬਲਾਕ ਕੋਟ ਈਸੇ ਖਾਂ ਅਤੇ ਆਲੇ ਦੁਆਲੇ ਦੇ ਲਗਭਗ 50 ਪਿੰਡਾਂ ਦੇ ਇੱਕ ਲੱਖ ਲੋਕਾਂ ਦੀ ਸਿੱਖਿਆ ਸਬੰਧੀ ਜਰੂਰਤਾਂ ਨੂੰ ਪੂਰੀਆਂ ਕਰੇਗਾ। ਇਸ ਕਾਲਜ ਦੀ ਉਸਾਰੀ ਲਈ 10 ਏਕੜ ਜ਼ਮੀਨ ਗ੍ਰਾਮ ਪੰਚਾਇਤ ਪਿੰਡ ਫਤਿਹਗੜ੍ਹ ਕੋਰੋਟਾਣਾ ਵਲੋਂ ਮੁਹੱਈਆ ਕਰਵਾਈ ਗਈ ਹੈ। ਕਾਲਜ ਦੀ ਇਮਾਰਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਕੰਮ ਨੂੰ ਮੁਕੰਮਲ ਕਰਨ ਲਈ 10 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਦੋ ਮੰਜ਼ਿਲਾ ਇਮਾਰਤ ਵਿੱਚ ਪ੍ਰਿੰਸੀਪਲ ਰੂਮ, ਸਟਾਫ ਰੂਮ, ਪ੍ਰਬੰਧਕੀ ਬਲਾਕ, ਰਿਸੈਪਸ਼ਨ, ਸੈਮੀਨਾਰ ਹਾਲ, ਫੀਸ ਕਾਉੰਟਰ, ਲੇਖਾ ਸੈਕਸ਼ਨ, ਲਾਇਬ੍ਰੇਰੀ, ਸਾਇੰਸ ਲੈਬ, ਮੁੱਖ ਦੁਆਰ, ਕੰਟੀਨ, ਕਲਾਸ ਰੂਮ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ। ਹਰਭਜਨ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਕੈਂਪਸ ਵਿੱਚ ਲੋੜ ਅਨੁਸਾਰ ਖੇਡਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਖਾਲੀ ਥਾਂ ਵੀ ਉਪਲੱਬਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ।

ਇਹ ਵੀ ਪੜ੍ਹੋ: ਦਰੱਖਤ ਕੱਟਣ ਨੂੰ ਲੈ ਕੇ ਪਿੰਡ ਵਾਸੀਆਂ 'ਤੇ ਸਰਪੰਚ ਵਿਚਕਾਰ ਤਕਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.