ETV Bharat / state

ਮੋਗਾ ਜ਼ਿਲ੍ਹੇ ਵਿੱਚ ਧੜੱਲੇ ਨਾਲ ਵਿੱਕ ਰਿਹਾ ਹੈ ਨਸ਼ਾ, ਵੀਡੀਓ ਹੋਈ ਵਾਇਰਲ

author img

By

Published : Oct 30, 2019, 6:23 PM IST

ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿੱਥੇ ਪਿੰਡ ਦੇ ਕੁੱਝ ਲੋਕ ਉਨ੍ਹਾਂ ਦੇ ਪਿੰਡ ਵਿੱਚੋਂ ਨਸ਼ਾ ਖ਼ਰੀਦ ਕੇ ਆਉਣ ਵਾਲੇ ਨੌਜਵਾਨਾਂ ਨੂੰ ਘੇਰ ਕੇ ਪੁੱਛ ਰਹੇ ਹਨ ਕਿ ਉਹ ਕਿਸ ਤੋਂ ਨਸ਼ਾ ਲੈ ਕੇ ਆ ਰਹੇ ਹਨ, ਤਾਂ ਉਹ ਨਸ਼ੇੜੀ ਪਿੰਡ ਦੇ ਹੀ ਲੋਕਾਂ ਦੇ ਨਾਮ ਲੈ ਰਹੇ ਹਨ ਜੋ ਚਿੱਟਾ ਵੇਚਦੇ ਹਨ।

ਫ਼ੋਟੋ

ਮੋਗਾ: ਇੱਕ ਪਾਸੇ ਕੈਪਟਨ ਸਰਕਾਰ ਵੱਡੇ-ਵੱਡੇ ਹੋਰਡਿੰਗ ਲਾ ਕੇ ਸਰਕਾਰ ਦੀ ਪ੍ਰਾਪਤੀ ਗਿਣਾਉਂਦਿਆਂ ਨਹੀਂ ਥੱਕਦੀ, ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ।

ਵੀਡੀਓ

ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿੱਥੇ ਪਿੰਡ ਦੇ ਕੁੱਝ ਲੋਕ ਉਨ੍ਹਾਂ ਦੇ ਪਿੰਡ ਵਿੱਚੋਂ ਨਸ਼ਾ ਖ਼ਰੀਦ ਕੇ ਆਉਣ ਵਾਲੇ ਨੌਜਵਾਨਾਂ ਨੂੰ ਘੇਰ ਕੇ ਪੁੱਛ ਰਹੇ ਹਨ ਕਿ ਉਹ ਕਿਸ ਤੋਂ ਨਸ਼ਾ ਲੈ ਕੇ ਆ ਰਹੇ ਹਨ, ਤਾਂ ਉਹ ਨਸ਼ੇੜੀ ਪਿੰਡ ਦੇ ਹੀ ਲੋਕਾਂ ਦੇ ਨਾਮ ਲੈ ਰਹੇ ਹਨ ਜੋ ਚਿੱਟਾ ਵੇਚਦੇ ਹਨ। ਚਿੱਟਾ ਵੇਚਣ ਵਾਲਿਆਂ ਵਿੱਚ 2 ਸਕੀਆਂ ਭੈਣਾਂ ਵੀ ਸ਼ਾਮਲ ਹਨ । ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਚਿੱਟੇ ਦਾ ਟੀਕਾ ਲਗਾਉਂਦੇ ਹੋਏ ਵੀ ਫੜ੍ਹਿਆ ਗਿਆ ਹੈ।

ਇਸ ਸਬੰਧ ਵਿੱਚ ਜਦੋਂ ਮੋਗਾ ਦੇ ਐਸ.ਪੀ. ਹਰਿੰਦਰਪਾਲ ਸਿੰਘ ਪਰਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਧਰਮਕੋਟ ਦੇ ਡੀਐਸਪੀ ਵੱਲੋਂ ਹੀ ਪਿੰਡ ਦੇ ਸਮਾਜ ਸੇਵੀ ਲੋਕਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਜੋ ਕਿ ਪਿੰਡ ਦੇ ਬਾਹਰ ਪਹਿਰਾ ਲਗਾ ਕੇ ਉਨ੍ਹਾਂ ਨਸ਼ੇੜੀਆਂ ਨੂੰ ਫੜਦੇ ਸੀ ਜੋ ਪਿੰਡ ਵਿੱਚੋਂ ਨਸ਼ਾ ਖ਼ਰੀਦਕੇ ਆਉਂਦੇ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਇਹ ਵੀਡੀਓ ਪਹਿਲਾਂ ਪੁਲਿਸ ਨੂੰ ਦਿੱਤੀ ਜਾਣੀ ਚਾਹੀਦੀ ਸੀ, ਤਾਂ ਜੋ ਆਰੋਪੀਆਂ ਨੂੰ ਫੜਿਆ ਜਾ ਸਕੇ। ਪਰ ਕੁੱਝ ਲੋਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜਿਸ ਕਰਕੇ ਦੋਸ਼ੀ ਪਿੰਡ ਛੱਡ ਕੇ ਭੱਜ ਗਏ ਅਤੇ ਪੁਲਿਸ ਜਾਂਚ ਦੌਰਾਨ ਕੋਈ ਵੀ ਫੜ੍ਹਿਆ ਨਹੀਂ ਗਿਆ।

ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿੱਥੋਂ ਜ਼ਿਆਦਾ ਨਸ਼ਾ ਵਿਕਣ ਦੀਆਂ ਖਬਰਾਂ ਆਉਂਦੀਆਂ ਹਨ, ਓਥੇ ਸਰਚ ਅਭਿਆਨ ਚਲਾਇਆ ਜਾਂਦਾ ਹੈ ਜਿਸ ਦੌਰਾਨ ਉਨ੍ਹਾਂ ਨੇ ਪਿੰਡ ਦੌਲੇਵਾਲਾ ਵਿੱਚ ਸਰਚ ਕਰਨਾ ਸੀ। ਪਰ ਵੀਡੀਓ ਵਾਇਰਲ ਹੋਣ ਕਰਕੇ ਉਨ੍ਹਾਂ ਨੂੰ ਨੂਰਪੁਰ ਹਕੀਮਾਂ ਵਿਖੇ ਸਰਚ ਅਭਿਆਨ ਚਲਾਉਣਾ ਪਿਆ।

Intro:ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਹੈ ਘਟਨਾ ।

ਪੁਲਸ ਨੇ ਕੀਤੀ ਵਾਇਰਲ ਵੀਡੀਓ ਦੀ ਪੁਸ਼ਟੀ ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਨਸ਼ਾ ਵੇਚਣ ਵਾਲੇ ਹੋਏ ਘਰਾਂ ਤੋਂ ਫਰਾਰ ।Body:ਇੱਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਵੱਡੇ ਵੱਡੇ ਹੋਰਡਿੰਗ ਲਾ ਕੇ ਸਰਕਾਰ ਦੀ ਪ੍ਰਾਪਤੀ ਗਿਣਾਉਂਦੇ ਹੋਏ ਬੋਰਡ ਲਗਾ ਰਹੀ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰੰਤੂ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੋਂ ਪਿੰਡ ਦੇ ਕੁਝ ਲੋਕ ਉਨ੍ਹਾਂ ਦੇ ਪਿੰਡ ਵਿੱਚੋਂ ਨਸ਼ਾ ਖਰੀਦ ਕੇ ਆਉਣ ਵਾਲੇ ਨੌਜਵਾਨਾਂ ਨੂੰ ਘੇਰ ਕੇ ਪੁੱਛ ਰਹੇ ਹਨ ਕਿ ਉਹ ਕਿਸ ਤੋਂ ਨਸ਼ਾ ਲੈ ਕੇ ਆ ਰਹੇ ਹਨ ਤਾਂ ਉਹ ਨਸ਼ੇੜੀ ਪਿੰਡ ਦੇ ਹੀ ਲੋਕਾਂ ਦੇ ਨਾਮ ਲੈ ਰਹੇ ਹਨ ਜੋ ਚਿੱਟਾ ਵੇਚ ਰਹੇ ਹਨ ਚਿੱਟਾ ਵੇਚਣ ਵਾਲਿਆਂ ਵਿੱਚ ਦੋ ਸਕੀਆਂ ਭੈਣਾਂ ਵੀ ਸ਼ਾਮਲ ਹਨ । ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਚਿੱਟੇ ਦਾ ਇੰਜੈਕਸ਼ਨ ਲਗਾਉਂਦੇ ਹੋਏ ਵੀ ਪਕੜਿਆ ਗਿਆ ਹੈ ।

ਇਸ ਸਬੰਧ ਵਿੱਚ ਜਦੋਂ ਮੋਗਾ ਦੇ ਐੱਸ ਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵਾਇਰਲ ਵੀਡੀਓ ਦੀ ਪੌਸ਼ਟਿਕ ਕੀਤੀ ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੀ ਹੀ ਹੈ । ਉਨ੍ਹਾਂ ਨੇ ਦੱਸਿਆ ਕਿ ਧਰਮਕੋਟ ਦੇ ਡੀਐੱਸਪੀ ਦੁਆਰਾ ਹੀ ਪਿੰਡ ਦੇ ਸਮਾਜ ਸੇਵੀ ਲੋਕਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਜੋ ਕਿ ਪਿੰਡ ਦੇ ਬਾਹਰ ਪਹਿਰਾ ਲਗਾ ਕੇ ਉਨ੍ਹਾਂ ਨਸ਼ੇੜੀਆਂ ਨੂੰ ਪੜ੍ਹਦੀ ਸੀ ਜੋ ਪਿੰਡ ਵਿੱਚੋਂ ਨਸ਼ਾ ਖਰੀਦ ਕਰਕੇ ਆਉਂਦੇ ਸੀ ਉਨ੍ਹਾਂ ਨੇ ਕਿਹਾ ਸੀ ਕਿ ਇਹ ਵੀਡੀਓ ਪਹਿਲਾਂ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਆਰੋਪੀਆਂ ਨੂੰ ਫੜਿਆ ਜਾ ਸਕੇ ਪ੍ਰੰਤੂ ਕੁਝ ਲੋਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਕਰਕੇ ਜੋ ਦੋਸ਼ੀ ਸਨ ਉਹ ਪਿੰਡ ਛੱਡ ਕੇ ਭੱਜ ਗਏ ਅਤੇ ਪੁਲਸ ਨੂੰ ਸਰਚ ਦੌਰਾਨ ਕੋਈ ਵੀ ਫੜਿਆ ਨਹੀਂ ਗਿਆ । ਐੱਸ ਪੀ ਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਿੱਥੋਂ ਜ਼ਿਆਦਾ ਨਸ਼ਾ ਵਿਕਣ ਦੀਆਂ ਖਬਰਾਂ ਆਉਂਦੀਆਂ ਹਨ ਸਰਚ ਅਭਿਆਨ ਚਲਾਇਆ ਜਾਂਦਾ ਹੈ ਜਿਸ ਦੇ ਦੌਰਾਨ ਅੱਜ ਉਨ੍ਹਾਂ ਨੇ ਪਿੰਡ ਦੌਲੇਵਾਲਾ ਵਿੱਚ ਸਰਚ ਕਰਨਾ ਸੀ ਪ੍ਰੰਤੂ ਵੀਡੀਓ ਵਾਇਰਲ ਹੋਣ ਕਰਕੇ ਉਨ੍ਹਾਂ ਨੂੰ ਨੂਰਪੁਰ ਹਕੀਮਾਂ ਵਿਖੇ ਸਰਚ ਅਭਿਆਨ ਚਲਾਉਣਾ ਪਿਆ । ਪੁਲਸ ਜਲਦ ਹੀ ਆਰੋਪੀਆਂ ਤੱਕ ਪਹੁੰਚ ਜਾਵੇਗੀ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Byte : SP(D) HPS ParmarConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.