ਮੋਗਾ: ਕਹਿੰਦੇ ਹਨ ਧੀਆਂ ਕਦੇ ਵੀ ਮਾਪਿਆਂ ਉੱਤੇ ਬੋਝ ਨਹੀਂ ਹੁੰਦੀਆਂ ਭਾਵੇਂ ਧੀ ਅਪਾਹਿਜ ਹੀ ਕਿਉਂ ਨਾ ਹੋਵੇ ਆਪਣੇ ਮਾਪਿਆਂ ਲਈ ਹਮੇਸ਼ਾਂ ਸੁੱਖਾਂ ਸੁੱਖਦੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਮੋਗਾ ਦੀ ਰਹਿਣ ਵਾਲੀ ਸੁਰਭੀ ਨੇ ਕਾਇਮ ਕੀਤੀ ਹੈ। 26 ਸਾਲਾਂ ਸੁਰਭੀ ਜੋ ਕਿ ਜਨਮ ਤੋਂ ਹੀ ਅਪਾਹਜ ਹੈ ਪਰ ਸੁਰਭੀ ਵਿਚ ਕਲਾ ਇੰਨੇ ਜਿਆਦਾ ਭਰੇ ਹੋਏ ਹਨ ਕਿ ਉਹ ਆਪਣਿਆਂ ਪੈਰਾਂ ਦੀਆਂ ਉਂਗਲਾਂ ਨਾਲ ਮੋਬਾਇਲ ਚਲਾਉਂਦੀ ਹੈ ਅਤੇ ਇੱਥੋਂ ਤੱਕ ਕਿ ਉਹ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੀਡੀਓ ਕਾਲ ਵੀ ਲਗਾਉਂਦੀ ਹੈ।
ਦੱਸ ਦਈਏ ਕਿ ਮੋਬਾਇਲ ਦੇ ਨਾਲ ਨਾਲ ਸੁਰਭੀ ਜੋ ਕਿ ਸਵੇਰੇ ਅਤੇ ਸ਼ਾਮ ਨੂੰ ਆਪਣੇ ਘਰ ਵਿੱਚ ਟੀਵੀ ਉੱਤੇ ਧਾਰਮਿਕ ਚੈਨਲ ਵੀ ਚਲਾਉਂਦੀ ਹੈ ਅਤੇ ਟਾਈਮ ਵਾਰ ਦਾ ਵੀ ਸੁਰਭੀ ਨੂੰ ਪੂਰੀ ਤਰ੍ਹਾਂ ਪਤਾ ਹੈ। ਗੱਲਬਾਤ ਕਰਦਿਆਂ ਸੁਰਭੀ ਦੀ ਮਾਤਾ ਨੇ ਦੱਸਿਆ ਕਿ ਸੁਰਭੀ ਜਨਮ ਤੋਂ ਹੀ ਅਪਾਹਜ ਹੈ ਪਰ ਸਾਡੇ ਲਈ ਇਹ ਗੌਡਗਿਫਟ ਹੈ ਕਿਉਂਕਿ ਅੱਜ ਸੁਰਭੀ ਕਰਕੇ ਹੀ ਇੱਥੋਂ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਇਸ ਨੂੰ ਰੱਬੀ ਰੂਪ ਹੀ ਮੰਨਦੇ ਹਾਂ ਕਿਉਂਕਿ ਸੁਰਭੀ ਨੂੰ ਟਾਈਮ ਵਾਰ ਅਤੇ ਕਿਸੇ ਦਾ ਜਨਮਦਿਨ ਇਸ ਨੂੰ ਯਾਦ ਰਹਿੰਦਾ ਹੈ, ਸਾਨੂੰ ਭਾਵੇਂ ਯਾਦ ਰਹੇ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰਭੀ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਨਹੀਂ ਕਰਦੀ ਇਸ ਦਾ ਸੁਪਨਾ ਹੈ ਕਿ ਉਹ ਇੱਕ ਵਾਰ ਵਿਦੇਸ਼ ਜਰੂਰ ਜਾਵੇ।
ਸੁਰਭੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਧੀ ਭਲੇ ਹੀ ਅਪਾਹਿਜ ਹੈ ਪਰ ਅੱਜ ਮੈਂ ਜੋ ਵੀ ਕੁਝ ਹਾਂ ਸੁਰਭੀ ਕਰਕੇ ਹੀ ਹਾਂ ਇਸ ਦਾ ਦਿੱਤਾ ਹੀ ਖਾ ਰਹੇ ਹਾਂ ਉਨ੍ਹਾਂ ਕਿਹਾ ਕਿ ਸੁਰਭੀ ਭਾਵੇਂ ਅਪਾਹਿਜ ਹੈ ਪਰ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੈ ਕਿਉਂਕਿ ਸੁਰਭੀ ਹਰ ਰੋਜ਼ ਮੈਨੂੰ ਫੋਨ ਲਗਾ ਕੇ ਖਾਣੇ ਲਈ ਘਰ ਬੁਲਾ ਲੈਂਦੀ ਹੈ ਅਤੇ ਸਵੇਰੇ ਸ਼ਾਮ ਸਾਡੇ ਘਰ ਦੇ ਵਿਚ ਟੀਵੀ ਦੇ ਜ਼ਰੀਏ ਕੀਰਤਨ ਬਾਣੀ ਦਾ ਪਾਠ ਜਾਪ ਕਰਵਾ ਦਿੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਥੋਂ ਤੱਕ ਸੁਰਭੀ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਦੇ ਕਿਉਂਕਿ ਘਰ ਵਿਚ ਇਕੱਲੀ ਹੀ ਰਹਿ ਜਾਂਦੀ ਹੈ। ਇਸ ਨੇ ਸਾਨੂੰ ਅੱਜ ਤੱਕ ਕਦੇ ਵੀ ਤੰਗ ਨਹੀਂ ਕੀਤਾ, ਕਿਉਂਕਿ ਜਦੋਂ ਇਸ ਦਾ ਰੋਟੀ ਦਾ ਟਾਈਮ ਹੁੰਦਾ ਹੈ ਜਾਂ ਵਾਸ਼ਰੂਮ ਦਾ ਟਾਈਮ ਹੁੰਦਾ ਹੈ ਤਾਂ ਇਹ ਸਾਨੂੰ ਦੱਸ ਦਿੰਦੀ ਹੈ।
ਉਨ੍ਹਾਂ ਕਿਹਾ ਭਾਵੇਂ ਸੁਰਭੀ ਪੜ੍ਹੀ ਲਿਖੀ ਨਹੀਂ ਹੈ ਪਰ ਫਿਰ ਵੀ ਇਸਦਾ ਦਿਮਾਗ ਬਹੁਤ ਜ਼ਿਆਦਾ ਹੈ ਹਰ ਆਉਣ ਜਾਣ ਵਾਲੇ ਰਿਸ਼ਤੇਦਾਰ ਦਾ ਇਸ ਨੂੰ ਯਾਦ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਵੀ ਉਹ ਹਨ ਸੁਰਭੀ ਦੇ ਕਰਕੇ ਹੀ ਹਨ। ਨਾਲ ਹੀ ਸੁਰਭੀ ਦੇ ਮਾਤਾ ਪਿਤਾ ਨੇ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਜੋ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਹੀ ਮਾਰ ਦਿੰਦੇ ਹਨ। ਧੀਆਂ ਨੂੰ ਕਦੇ ਵੀ ਘੱਟ ਨਾ ਸਮਝੋ ਧੀਆਂ ਦਾ ਸਤਿਕਾਰ ਕਰੋ ਅਤੇ ਪੁੱਤਰਾਂ ਵਾਂਗੂ ਪਿਆਰ ਕਰੋ।
ਇਹ ਵੀ ਪੜੋ: ਰਾਮ ਰਹੀਮ ਦੀ ਪੈਰੋਲ ਦੇ ਸਵਾਲ 'ਤੇ ਭੜਕੇ ਮਨੀਸ਼ਾ ਗੁਲਾਟੀ, ਕਿਹਾ ਜਾਣਬੁੱਝ ਕੇ ਮੈਨੂੰ ਨਾ ਕੀਤਾ ਜਾਵੇ ਟਾਰਗੇਟ