ETV Bharat / state

ਮੋਗਾ 'ਚ ਬਜ਼ੁਰਗ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ, ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਲਈ ਕਤਲ ਦੀ ਜ਼ਿੰਮੇਵਾਰੀ - ਸੋਸ਼ਲ ਮੀਡੀਆ ਤੇ ਲਈ ਕਤਲ ਦੀ ਜ਼ਿੰਮੇਵਾਰੀ

ਪੰਜਾਬ ਦੇ ਮੋਗਾ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਕ ਗੈਂਗਸਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਹੁਣ ਪੁਲਿਸ ਕਰ ਰਹੀ ਹੈ।

murder of an old man in Moga, the gangster group took responsibility for the murder on social media
ਮੋਗਾ 'ਚ ਬਜ਼ੁਰਗ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ, ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਲਈ ਕਤਲ ਦੀ ਜ਼ਿੰਮੇਵਾਰੀ
author img

By

Published : Jul 17, 2023, 2:02 PM IST

ਮੋਗਾ 'ਚ ਬਜ਼ੁਰਗ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ, ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਲਈ ਕਤਲ ਦੀ ਜ਼ਿੰਮੇਵਾਰੀ

ਮੋਗਾ : ਸੂਬੇ ਵਿੱਚ ਇਕ ਪਾਸੇ ਹੜ੍ਹਾਂ ਦੀ ਮਾਰ ਹੈ, ਤਾਂ ਦੂਜੇ ਪਾਸੇ ਲੋਕ ਰੰਜਿਸ਼ਾਂ ਪਿੱਛੇ ਖੂਨੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਕ ਦੂਜੇ ਦਾ ਖੂਨ ਵਹਾਉਣ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮੋਗਾ ਤੋਂ ਜਿਥੇ ਬੀਤੇ ਦਿਨੀ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਸੀ। ਇਸ ਵਿਚਾਲੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ 65 ਸਾਲ ਦੇ ਬਜ਼ੁਰਗ ਦੇ ਸੰਤੋਖ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਲਈ ਹੈ।

ਸੋਸ਼ਲ ਮੀਡੀਆ 'ਤੇ ਲਈ ਕਤਲ ਦੀ ਜ਼ਿੰਮੇਵਾਰੀ : ਸੋਸ਼ਲ ਮੀਡੀਆ ਉੱਤੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਪਾਈ ਗਈ ਇਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮ੍ਰਿਤਕ ਸੰਤੋਖ ਸਿੰਘ ਦਾ ਬੇਟਾ ਸੇਬੂ, ਜੋ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਉਸ ਵੱਲੋਂ ਗੁਰੂ ਬੱਚਾ ਨਾਮ ਦੇ ਇੱਕ ਦੋਸ਼ੀ ਦਾ 11 ਤਰੀਕ ਨੂੰ ਨੁਕਸਾਨ ਕੀਤਾ ਗਿਆ ਸੀ ਜਿਸ ਦਾ ਬਦਲਾ ਉਨ੍ਹਾਂ ਵੱਲੋਂ ਲਿਆ ਗਿਆ ਹੈ। ਹਾਲਾਂਕਿ ਇਹ ਆਈਡੀ ਫੇਕ ਹੈ ਜਾਂ ਨਹੀਂ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆ ਮੋਗਾ ਦੇ ਐਸਐਸਪੀ ਜੇ. ਏਲੇਨਚੇਲੀਅਨ ਨੇ ਦੱਸਿਆ ਕਿ ਫੇਸਬੁੱਕ ਆਈਡੀ ਤੋਂ ਇੱਕ ਪੋਸਟ ਜ਼ਰੂਰ ਪਾਈ ਗਈ ਹੈ ਅਤੇ ਇਹ ਆਈਡੀ ਫੇਕ ਹੈ ਜਾਂ ਨਹੀਂ ਇਸ ਦੀ ਜਾਂਚ ਸਾਡੀ ਸਾਈਬਰ ਦੀ ਟੀਮ ਕਰ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਗੁਰੂ ਬੱਚਾ ਇਸ ਮਾਮਲੇ ਵਿੱਚ ਨਾਮ ਫਰੀਦਕੋਟ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਜਾਵੇਗਾ । ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਇਸ ਮੁਤੱਲਕ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਮੋਗਾ ਦੇ ਐਸਐਸਪੀ ਵੀ ਮੌਕੇ ’ਤੇ ਪੁੱਜੇ ਅਤੇ ਸਾਰੇ ਸੀਨੀਅਰ ਅਧਿਕਾਰੀ ਪਹੁੰਚ ਕੇ ਸੀਸੀਟੀਵੀ ਚੈੱਕ ਕਰ ਰਹੇ ਹਨ।

murder of an old man in Moga, the gangster group took responsibility for the murder on social media
ਮੋਗਾ 'ਚ ਬਜ਼ੁਰਗ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੌੜ, ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਲਈ ਕਤਲ ਦੀ ਜ਼ਿੰਮੇਵਾਰੀ

ਕਤਲ ਦੇ ਕਾਰਨਾਂ ਨੂੰ ਤਲਾਸ਼ ਰਹੀ ਪੁਲਿਸ : ਦੱਸਣਯੋਗ ਹੈ ਕਿ ਮੋਗਾ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਘਰ ਵਿੱਚ ਵੜ ਕੇ ਕੁਝ ਅਣਪਛਾਤਿਆਂ ਵਲੋਂ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ ਸੀ ਕਿ ਅਖੀਰ ਇਸ ਕਤਲ ਪਿੱਛੇ ਕੀ ਵਜ੍ਹਾ ਹੈ। ਲੁੱਟ ਖੋਹ ਦੀ ਵਾਰਦਾਤ ਪਿੱਛੇ ਕਤਲ ਹੋਇਆ ਹੈ ਜਾਂ ਫਿਰ ਕੋਈ ਰੰਜਿਸ਼ ਇਨਾਂ ਸਭ ਪਹਿਲੂਆਂ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.