ਮੋਗਾ : ਮੋਗਾ ਵਿੱਚ ਈ-ਰਿਕਸ਼ਾ ਸ਼ਹਿਰ ਦੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ। ਕਈ ਵਾਰ ਭਿਆਨਕ ਹਾਦਸੇ (Action Against E-rickshaw) ਵੀ ਵਾਪਰ ਚੁੱਕੇ ਹਨ। ਜੇਕਰ ਮੋਗਾ ਵਿੱਚ ਆਬਾਦੀ ਦੀ ਗੱਲ ਕਰੀਏ ਤਾਂ ਇੱਥੇ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਈ-ਰਿਕਸ਼ਾ ਚੱਲ ਰਹੇ ਹਨ। ਮੋਗਾ ਟ੍ਰੈਫਿਕ ਪੁਲਿਸ ਨੇ ਈ-ਰਿਕਸ਼ਾ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਈ-ਰਿਕਸ਼ਾ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਹਨ।
ਲੋਕਾਂ ਨੇ ਕੀਤੀ ਸੀ ਸ਼ਿਕਾਇਤ : ਜਾਣਕਾਰੀ ਮੁਤਾਬਿਕ ਆਮ ਲੋਕਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਮੋਗਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਕੁਝ ਈ-ਰਿਕਸ਼ਾ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਟ੍ਰੈਫਿਕ ਇੰਚਾਰਜ (Harassment due to e-rickshaws in Moga) ਹਕੀਕਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਕਾਰਨ ਸ਼ਹਿਰ 'ਚ ਜ਼ਿਆਦਾ ਟਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ, ਜਿਸ ਕਾਰਨ ਕਈ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ। ਇਸ ਨੂੰ ਲੈ ਕੇ ਕਈ ਵਾਰ ਸਮਝਾਇਆ ਵੀ ਗਿਆ ਹੈ ਪਰ ਇਹ ਲੋਕ ਬਾਜ ਨਹੀਂ ਆ ਰਹੇ ਹਨ।
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
- Electricity Supply In Punjab : 9 ਸਤੰਬਰ ਤੱਕ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ, ਬਿਜਲੀ ਮੰਤਰੀ ਈਟੀਓ ਦਾ ਦਾਅਵਾ
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਐਂਬੂਲੈਂਸਾਂ ਨੂੰ ਵੀ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ। ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਟ੍ਰੈਫਿਕ ਇੰਚਾਰਜ ਨੇ ਕਿਹਾ ਜਿਹੜੇ ਮੁੰਡੇ ਬੁਲਟ ਮੋਟਰਸਾਇਕਲ ਦੇ ਪਟਾਕੇ ਵਜਾਉਂਦੇ ਹਨ ਉਹਨਾਂ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਟ੍ਰੈਫਿਕ ਪ੍ਰਬੰਧ ਨੂੰ ਵਿਗਾੜਨ ਵਾਲੇ ਬਖਸ਼ੇ ਨਹੀਂ ਜਾਣਗੇ।