ਮੋਗਾ: ਜਿੱਥੇ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਿਆ ਹੈ। ਉਧਰ ਦੂਸਰੇ ਪਾਸੇ ਝੋਨੇ ਦੀ ਕਟਾਈ ਦੇ ਨਾਲ ਨਾਲ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ । ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਤ ਕਰਦੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਕਰੀ ਕਲਾ ਦੀਆਂ ਵਿਦਿਆਰਥਣਾਂ ਨੇ ਸਕੂਲ ਦੇ ਟੀਚਰ ਨਾਲ ਝੋਨੇ ਦੀ ਪਰਾਲੀ ਦੀ ਲੱਗੀ ਅੱਗ ਦਰਮਿਆਨ ਵਾਪਰੇ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਉਸ ਦੁਖਾਂਤ ਨੂੰ ਇੱਕ ਸਕਿੱਟ ਦੇ ਰੂਪ ਵਿੱਚ ਪੇਸ਼ ਕੀਤਾ। ਵਿਦਿਆਰਥਣਾਂ ਨੇ ਆਪਣੀ ਸਕਿੱਟ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਸਕੂਲ ਟੀਚਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੀਆਂ ਅੱਖਾਂ ਵਿੱਚੋਂ ਹੰਜੂ ਤੱਕ ਆ ਗਏ।
ਕਿਸਾਨਾਂ ਨੂੰ ਅਪੀਲ਼: ਇਸ ਮੌਕੇ 'ਤੇ ਬੱਚੀਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਕਿਹਾ ਕਿ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ਸਭ ਤੋਂ ਪਹਿਲਾਂ ਖੁਦ ਕਿਸਾਨ ਪ੍ਰਭਾਵਿਤ ਹੁੰਦਾ ਹੈ ।ਉਸ ਤੋਂ ਬਾਅਦ ਕਈ ਵੱਡੇ ਹਾਦਸੇ ਅਤੇ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ। ਇਸ ਕਾਰਨ ਸਾਨੂੰ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਨਸ਼ਟ ਕਰਨਾ ਚਾਹੀਦਾ ਹੈ । ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਹੋਵੇਗਾ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਜਿੱਥੇ ਸਕੂਲ ਪੁੱਜਣ ਤੇ ਜੀ ਆਇਆਂ ਆਖਿਆ ਉੱਥੇ ਉਹਨਾਂ ਬੱਚਿਆਂ ਵੱਲੋਂ ਕੀਤੇ ਉਪਰਾਲੇ ਦੀ ਵੀ ਪ੍ਰਸੰਸਕ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਰਨ ਕਰਨਾ ਚਾਹੀਦਾ ਕਿ ਝੋਨੇ ਦੀ ਪਰਾਲੀ ਨੂੰ ਇਸ ਵਾਰ ਅੱਗ ਨਾ ਲਗਾਈ ਜਾਵੇ।
- Plant Mahogany Trees: ਪੰਜਾਬ ਦੇ ਇਸ ਕਿਸਾਨ ਨੇ ਲਗਾਏ ਅਨੌਖੇ ਦਰੱਖਤ, ਲੱਖਾਂ ਦੀ ਕਮਾਈ, ਤੁਸੀਂ ਵੀ ਜਾਣੋ ਕਿਵੇਂ ?
- Fish Farming In Barnala : ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ, ਹੋਰਨਾਂ ਕਿਸਾਨਾਂ ਲਈ ਬਣਿਆ ਮਾਰਗਦਰਸ਼ਕ
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
ਬੱਚਿਆਂ ਤੋਂ ਸੇਧ ਦੀ ਲੋੜ: ਉਧਰ ਦੂਸਰੇ ਪਾਸੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੋਕਰੀ ਕਲਾਂ ਵਿੱਚ ਪੁੱਜੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਡਾਕਟਰ ਯਸ਼ਪ੍ਰੀਤ ਕੌਰ ਅਤੇ ਡਾਕਟਰ ਰਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਬੱਚਿਆਂ ਤੋਂ ਸੇਧ ਲੈਣ ਦੀ ਲੋੜ ਹੈ। ਪਰਾਲੀ ਨਾਲ ਅੱਗ ਲਗਾਉਣ ਨਾਲ ਟਾਈਮ ਦਾ ਜ਼ਰੂਰ ਫਰਕ ਪੈਂਦਾ ਹੈ ਪਰ ਜੋ ਨੁਕਸਾਨ ਸਾਡੇ ਆਮ ਲੋਕਾਂ ਲਈ ਖੜੇ ਹੁੰਦੇ ਹਨ, ਉਹ ਬਹੁਤ ਵੱਡੇ ਹੁੰਦੇ ਹਨ । ਇਸ ਮੌਕੇ 'ਤੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਾਨੂੰ ਬਿਨਾਂ ਅੱਗ ਲਗਾਏ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੀ ਜ਼ਮੀਨ ਵਿਚਲੇ ਜਿੱਥੇ ਮਿੱਤਰ ਕੀੜੇ ਬਚਦੇ ਹਨ। ਉੱਥੇ ਸਾਡੀ ਜ਼ਮੀਨ ਦੀ ੳਪਜਾਊ ਸ਼ਕਤੀ ਵੀ ਦੱੁਗਣੀ ਹੁੰਦੀ ਹੈ ਅਤੇ ਸਾਡੀ ਫਸਲ ਦਾ ਝਾੜ ਵੀ ਦੋ ਤੋਂ ਢਾਈ ਕੁਇੰਟਲ ਵੱਧ ਨਿਕਲਦਾ ਹੈ।