ਮੋਗਾ: ਪੰਜਾਬ 'ਚ ਆਏ ਦਿਨ ਕਿਸੇ ਨਾ ਕਿਸੇ ਦੀ ਲਾਹਪ੍ਰਵਾਹੀ ਕਾਰਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਅਜਿਹਾ ਹੀ ਸੜਕ ਹਾਦਸਾ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਕਾਰਨ ਹੋਇਆ ਹੈ ਜਿਸ ਕਾਰਨ 3 ਨੌਜਵਾਨ ਜ਼ਖਮੀ ਹੋਏ ਹਨ। ਇਹਨ੍ਹਾਂ ਜ਼ਖਮੀਆਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਮੋਗਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਹਾਦਸੇ 'ਚ ਤਿੰਨੇ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ, ਜਿਹਨਾਂ ਦੀ ਹਲਾਤ ਨਾਜ਼ੁਕ ਬਣੀ ਹੋਈ ਹੈ।
ਸਮਾਜ ਸੇਵੀ ਮੈਂਬਰ ਦਾ ਬਿਆਨ: ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਮਾਜ ਸੇਵੀ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਕਿ ਇੱਕ ਹਾਦਸਾ ਵਾਪਰ ਗਿਆ ਹੈ, ਜਦੋਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਨੇ ਜਲਦੀ ਜਲਦੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਇਹ ਨੌਜਵਾਨ ਮੋਗਾ ਦੇ ਪਿੰਡ ਚੰਦ ਨਵਾਂ ਦੇ ਕੋਲ ਮਜ਼ਦੂਰੀ ਕਰਕੇ ਘਰ ਜਾ ਰਹੇ ਸਨ, ਜਿੱਥੇ ਇਹ ਹਾਦਸੇ ਦਾ ਸ਼ਿਕਾਰ ਹੋਏ ਹਨ।
ਜ਼ਖਮੀ ਦੇ ਭਰਾ ਦੇ ਇਲਜ਼ਾਮ: ਦੂਜੇ ਪਾਸੇ ਜ਼ਖਮੀ ਦੇ ਭਰਾ ਨੇ ਦੱਸਿਆ ਕਿ ਮੇਰੇ ਭਰਾ ਜੋ ਕੀ ਮੋਟਰਸਾਈਕਲ ਤੇ ਆਪਣੇ ਘਰ ਜਾ ਰਹੇ ਸੀ ਤਾਂ ਪਿੰਡ ਦੇ ਕੋਲ ਸੜਕ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰੀਆਂ ਕਿਹਾ ਕਿ ਨਾ ਤਾਂ ਕੋਈ ਸਾਈਨ ਬੋਰਡ ਲਗਾਏ ਨੇ ਅਤੇ ਨਾ ਹੀ ਕੋਈ ਲਾਈਟ ਹੈ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਨਾਲ ਹਾਦਸਾ ਹੋਇਆ ਹੈ ।
ਡਾਕਟਰ ਦਾ ਬਿਆਨ: ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਗਾ ਸਿਵਲ ਹਸਪਤਾਲ ਵਿਚ ਐਮਰਜੈਂਸੀ ਵਿਚ 3 ਮਰੀਜ ਆਏ ਜਿਨ੍ਹਾਂ ਦੇ ਨਾਮ ਵਿੱਕੀ, ਮੰਦਿਰ ਸਿੰਘ , ਸੁਖਚੈਨ ਸਿੰਘ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ। ਹਾਦਸੇ 'ਚ ਤਿੰਨੇ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ਜਿੰਨਹਾਂ ਦੀ ਹਲਾਤ ਨਾਜ਼ਕ ਬਣੀ ਹੋਈ ਹੈ।