ਮੋਗਾ : ਮੋਗਾ ਪੁਲਿਸ ਨੇ ਦੋ ਸ਼ੂਟਰਾਂ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਬੀਤੇ ਦਿਨੀ ਵਨੀਤ ਕੁਮਾਰ ਸ਼ਰਮਾਂ ਪੁੱਤਰ ਜਵਾਹਰ ਲਾਲ ਸ਼ਰਮਾਂ ਨੇ ਥਾਣਾ ਸਿਟੀ ਮੋਗਾ ਵਿਖੇ ਬਿਆਨ ਦਿੱਤੇ ਸਨ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਦਫਤਰ ਵਿੱਚ ਬੈਠਾ ਕੰਮਕਾਰ ਕਰ ਰਿਹਾ ਸੀ। ਇਸ ਮੌਕੇ ਇਕ ਮੋਟਰਸਾਈਕਲ ਉੱਤੇ ਦੋ ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ, ਜਿਹਨਾ ਵਿੱਚੋਂ ਇਕ ਵਿਅਕਤੀ ਮੋਟਰਸਾਈਕਲ ਉੱਤੇ ਬੈਠਾ ਰਿਹਾ ਅਤੇ ਦੂਜੇ ਵਿਅਕਤੀ ਨੇ ਪਿਸਤੌਲ ਕੱਢ ਕੇ ਦਫਤਰ ਦੇ ਮੈਂਬਰਾਂ ਅਤੇ ਲੜਕੀਆਂ ਉਪਰ ਫਾਇਰ ਕਰਨ ਲਈ ਦੋ ਵਾਰ ਕੋਸ਼ਿਸ਼ ਕੀਤੀ ਪਰ ਪਿਸਟਲ ਕਿਸੇ ਕਾਰਨ ਕਰਕੇ ਨਹੀ ਚੱਲਿਆ।
ਉਸਨੇ ਦੱਸਿਆ ਕਿ ਵਨੀਤ ਕੁਮਾਰ ਵੱਲੋਂ ਰੋਲਾ ਪਾਉਣ ਉੱਤੇ ਦੋਵੇਂ ਦੋਸ਼ੀ ਮੋਟਰਸਾਈਕਲ ਪਰ ਸਵਾਰ ਹੋ ਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਮੋਗਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਪਾਰਟੀ ਨੇ ਇਸ ਸਬੰਧ ਵਿੱਚ ਥਾਣਾ ਧਰਮਕੋਟ ਦੇ ਹਾਈਵੇ ਮੋਗਾ-ਜਲੰਧਰ ਰੋਡ ਉੱਤੇ ਨਾਕਾਬੰਦੀ ਕੀਤੀ ਅਤੇ ਗੱਡੀਆਂ ਦੀ ਚੈਕਿੰਗ ਦੌਰਾਨ ਮੋਗਾ ਸਾਇਡ ਤੋਂ ਦੋ ਨੋਜਵਾਨਾਂ ਨੂੰ ਆਉਂਦੇ ਦੇਖਿਆ, ਜਿੰਨਾ ਪਿੱਛੇ ਕਾਫੀ ਲੋਕ ਲੱਗੇ ਹੋਏ ਸੀ। ਇਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਇਕ ਨੇ ਆਪਣਾ ਨਾਂ ਅੰਕਿਤ ਕਾਦੀਆਂ ਪਿੰਡ ਬਸੈਰਾ ਜਿਲਾ ਮੁੱਜਫਰ ਨਗਰ ਉੱਤਰ-ਪ੍ਰਦੇਸ਼ ਅਤੇ ਦੂਜੇ ਨੇ ਸੰਤੋਸ਼ ਵਾਸੀ ਪਟਨਾ ਸਹਿਬ ਬਿਹਾਰ ਹਾਲ ਵਾਸੀ ਵਾਰਡ ਨੰਬਰ 11 ਕੀਰਤੀ ਨਗਰ ਨਵੀ ਦਿੱਲੀ ਦੱਸਿਆ।
- 3 ਦਿਨ ਬੰਦ ਰਹੇਗੀ ਰੋਡਵੇਜ਼ ਦੀ ਲਾਰੀ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਐਲਾਨ, ਸੂਬਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਨੇ ਖ਼ਫ਼ਾ
- Weather update: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ
- ਭਾਜਪਾ ਦੇ ਅਹੁਦੇਦਾਰਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਮੀਟਿੰਗ, ਕਿਹਾ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਲੜਾਂਗੇ ਚੋਣ
ਜਾਣਕਾਰੀ ਮੁਤਾਬਿਕ ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ 200 ਨਸ਼ੀਲੀਆ ਗੋਲੀਆਂ ਅਤੇ 2 ਪਿਸਤੌਲ ਬਰਾਮਦ ਹੋਏ ਹਨ। ਦੋਵਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਸਵੇਰ ਵਨੀਤ ਕੁਮਾਰ ਸ਼ਰਮਾਂ ਵਾਸੀ ਮੋਗਾ ਦੇ ਦਫਤਰ ਵਿਖੇ ਜੋ ਫਾਈਰਿੰਗ ਕਰਨ ਗਏ ਸੀ ਪਰ ਪਿਸਤੌਲ ਨਾ ਚੱਲਣ ਕਰਕੇ ਕੋਸ਼ਿਸ਼ ਨਾਕਾਮ ਰਹਿ ਗਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਅਕਿੰਤ ਕਾਦੀਆਂ ਅਤੇ ਸੰਤੋਸ਼ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ। (ਪ੍ਰੈੱਸ ਨੋਟ)