ਮੋਗਾ: ਚਰਨਜੀਤ ਸਿੰਘ ਸੋਹਲ IPS ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ PPS ਕਪਤਾਨ ਪੁਲਿਸ, ਪਰਸਨ ਸਿੰਘ ਉਪ ਕਪਤਾਨ ਮੋਗਾ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ਼ ਮੋਗਾ ਵੱਲੋਂ ਵਿਧਾਨ ਸਭਾ ਚੋਣਾਂ ਅਮਨ-ਅਮਾਨ ਨਾਲ ਕਰਾਉਣ ਦੇ ਮਕਸਦ ਨਾਲ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਖੂਫੀਆ ਤੌਰ 'ਤੇ ਮਿਲੀ ਇਤਲਾਹ ਦੇ ਅਧਾਰ 'ਤੇ ਤਿੰਨ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਵੱਖ ਵੱਖ ਕਿਸਮ ਦੇ ਤਿੰਨ ਪਿਸਤੌਲ ਅਤੇ ਪੰਜ ਰੋਂਦ ਬਰਾਮਦ ਕੀਤੇ ਗਏ।
ਸੂਚਨਾ ਮਿਲੀ ਕਿ ਸੂਰਜ ਕੁਮਾਰ ਉਰਫ਼ ਸੂਰਜ ਪੁੱਤਰ ਉਮਾਕਾਂਤ ਵਾਸੀ ਭਾਈ ਵੀਰ ਸਿੰਘ ਕਲੋਨੀ ਪਿੰਡ ਮੂਲੇ ਚੱਕ ਜਿਲ੍ਹਾ ਅੰਮ੍ਰਿਤਸਰ, ਦਵਿੰਦਰ ਸਿੰਘ ਉਰਫ ਬੌਬੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੂਲੇਚੱਕ, ਜਿਲ੍ਹਾ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਮੇਜਰ ਸਿੰਘ ਵਾਸੀ ਹਿੰਮਤਪੁਰਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਕੋਲ ਨਜਾਇਜ਼ ਅਸਲਾ ਹੈ, ਇਹ ਤਿੰਨੇ ਜਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਸਾਹਿਬ ਤੋਂ ਪਿੰਡਾਂ ਵਿਚ ਦੀ ਹੁੰਦੇ ਹੋਏ ਮੋਗਾ ਤੋਂ ਜਗਰਾਓ ਸਾਈਡ ਨੂੰ ਜਾ ਰਹੇ ਹਨ।
ਮੁਖਬਰੀ ਦੇ ਆਧਾਰ 'ਤੇ ਜਸਵੰਤ ਸਿੰਘ ਸੀ.ਆਈ.ਏ. ਸਟਾਫ ਮੋਗਾ ਵੱਲ ਕੋਕਰੀ ਕਲਾ ਰੋਡ 'ਤੇ ਨਾਕਾਬੰਦੀ ਕੀਤੀ ਗਈ ਅਤੇ ਉਕਤਾਨ ਤਿੰਨਾਂ ਵਿਅਕਤੀਆਂ ਨੂੰ ਮੋਟਰ ਸਾਈਕਲ ਨੰਬਰ PB02-AX-9538 Hero Honda Splendor Black ਸਮੇਤ ਕਾਬੂ ਕੀਤਾ। ਇਹਨਾਂ ਤਿੰਨਾਂ ਵਿਅਕਤੀਆਂ ਦੀ ਤਲਾਸ਼ੀ ਕਰਨ 'ਤੇ ਸੂਰਜ ਕੁਮਾਰ ਕੋਲੋ ਇੱਕ ਪਿਸਤੌਲ 32 ਬੋਰ ਦੇਸ਼ੀ ਸਮੇਤ ਮੈਗਜ਼ੀਨ ਅਤੇ 2 ਰੌਂਦ, ਗਗਨਦੀਪ ਸਿੰਘ ਪਾਸੋ ਇੱਕ ਪਿਸਟਲ 32 ਬੋਰ ਦੇਸ਼ੀ ਸਮੇਤ ਮੈਗਜ਼ੀਨ ਅਤੇ 2 ਰੋਂਦ ਅਤੇ ਦਵਿੰਦਰ ਸਿੰਘ ਪਾਸੋਂ ਇੱਕ ਪਿਸਟਲ 315 ਬੋਰ ਦੇਸੀ ਕੱਟਾਂ ਸਮੇਤ 1 ਰੌਂਦ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ:ਉਗੋਕੇ ਦੀ ਚੰਨੀ ਨੂੰ ਬੜ੍ਹਕ ! ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ