ਮੋਗਾ: ਦੇਸ਼ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਵੀ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਪਿੱਛੇ ਨਹੀਂ ਹਨ। ਅਜਿਹੀ ਹੀ ਇੱਕ ਔਰਤ ਨੂੰ ਮੋਗਾ ਪੁਲਿਸ ਨੇ ਕਾਬੂ ਕੀਤਾ ਹੈ, ਜਿਸ ਨੇ 5 ਮਾਰਚ ਨੂੰ ਜਗਰਾਓ ਨੇੜੇ ਕਰਨਾਲ ਤੋਂ ਮੋਗਾ ਆ ਰਹੇ ਇੱਕ ਵਿਅਕਤੀ ਤੋਂ ਲਿਫ਼ਟ ਲੈਣ ਦੇ ਬਹਾਨੇ ਕਾਰ ਚਾਲਕ ਦੀ ਕਾਰ ਚੋਰੀ ਕਰ ਲਈ ਤੇ ਫਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਉਕਤ ਔਰਤ ਕਾਰ 'ਚ ਮੋਗਾ ਨੇੜੇ ਇੱਕ ਟੋਲ ਪਲਾਜ਼ਾ ਪਾਰ ਕਰ ਰਹੀ ਸੀ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਘਟਨਾ ਦੇ 10 ਦਿਨਾਂ ਬਾਅਦ ਉਕਤ ਔਰਤ ਨੂੰ ਕਾਬੂ ਕਰ ਲਿਆ।
ਲਿਫ਼ਟ ਲੈ ਕੇ ਕਿਵੇਂ ਖੋਹੀ ਕਾਰ: ਇਸ ਦੌਰਾਨ ਹੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਪੀ.ਡੀ.ਅਜੈ ਰਾਜ ਸਿੰਘ ਨੇ ਦੱਸਿਆ ਕਿ 5 ਮਾਰਚ ਨੂੰ ਜ਼ਿਲ੍ਹਾ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਮੋਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਾਰ ਵਿੱਚ ਜ਼ਿਲ੍ਹਾ ਮੋਗਾ ਆ ਰਿਹਾ ਸੀ ਤਾਂ ਜਗਰਾਓ ਨੇੜੇ ਸੜਕ 'ਤੇ ਖੜ੍ਹੀ ਇਕ ਔਰਤ ਨੇ ਉਸ ਕੋਲੋਂ ਲਿਫਟ ਮੰਗੀ। ਜਿਸ ਤੋਂ ਬਾਅਦ ਜਦੋਂ ਭੁਪਿੰਦਰ ਸਿੰਘ ਨੇ ਉਸ ਨੂੰ ਲਿਫਟ ਦਿੱਤੀ ਤਾਂ ਉਕਤ ਔਰਤ ਉਸ ਨੂੰ ਅੰਮ੍ਰਿਤਸਰ ਰੋਡ ਵੱਲ ਲੈ ਗਈ ਅਤੇ ਜਿਵੇਂ ਹੀ ਭੁਪਿੰਦਰ ਸਿੰਘ ਪਿਸ਼ਾਬ ਕਰਨ ਲਈ ਕਾਰ ਤੋਂ ਹੇਠਾਂ ਉਤਰਿਆ ਤਾਂ ਉਕਤ ਔਰਤ ਮੌਕਾ ਪਾ ਕੇ ਉਸਦੀ ਕਾਰ ਲੈ ਕੇ ਭੱਜ ਗਈ।
ਨਾਕੇਬੰਦੀ ਦੌਰਾਨ ਔਰਤ ਗ੍ਰਿਫ਼ਤਾਰ: ਇਸ ਦੌਰਾਨ ਹੀ ਐਸ.ਪੀ.ਡੀ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਜਿਵੇਂ ਹੀ ਮੋਗਾ ਪੁਲਿਸ ਨੇ ਇੱਕ ਗੱਡੀ ਦੀ ਨੰਬਰ ਪਲੇਟ ਦੇਖੀ ਤਾਂ ਪੁਲਿਸ ਨੇ ਤੁਰੰਤ ਗੱਡੀ ਰੋਕ ਕੇ ਮਾਮਲੇ ਦੇ ਸ਼ਿਕਾਇਤਕਰਤਾ ਨੂੰ ਬੁਲਾ ਕੇ ਗੱਡੀ ਦੀ ਪਹਿਚਾਣ ਕਰਵਾਈ ਤੇ ਔਰਤ ਦੀ ਪਹਿਚਾਣ ਵੀ ਹੋਈ। ਜਿਸ ਦੇ ਆਧਾਰ 'ਤੇ ਮੋਗਾ ਪੁਲਿਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋ ਔਰਤ ਦੀ ਪੜਤਾਲ ਜਾਰੀ: ਇਸ ਦੌਰਾਨ ਹੀ ਐਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਕਾਰ ਚੋਰੀਂ ਕਰਨ ਵਾਲੀ ਉਕਤ ਔਰਤ ਦੀ ਪਛਾਣ ਜ਼ਿਲ੍ਹਾ ਤਰਨਤਾਰਨ ਦੀ ਰਹਿਣ ਵਾਲੀ ਰੂਬੀ ਵਾਸੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੋਗਾ ਦੀ ਮਾਣਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਉਕਤ ਔਰਤ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ।
ਇਹ ਵੀ ਪੜੋ: Commits Suicide In Khalsa College: ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ