ਮੋਗਾ : ਪੰਜਾਬ ਵਿਚ ਨਸ਼ਿਆਂ ਦਾ 6 ਵਾਂ ਦਰਿਆ ਵੱਗ ਰਿਹਾ ਹੈ ਆਏ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀਆ ਮੌਤਾਂ ਹੁੰਦੀਆਂ ਆ ਰਹੀਆਂ ਹਨ, ਪੰਜਾਬ ਪੁਲਿਸ ਵਲੋਂ ਨਸ਼ਿਆਂ ਨੂੰ ਰੋਕਣ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਕਾਰਵਾਈ ਕਰਦਿਆਂ ਹੁਣ ਮੋਗਾ ਪੁਲਿਸ ਨੂੰ ਗੁਪਤ ਸੁਚਨਾ ਦੇ ਆਧਾਰ 'ਤੇ ਵੱਡੀ ਕਾਮਜਾਬੀ ਮਿਲੀ ਹੈ। ਦਰਅਸਲ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਮੋਗਾ ਦੇ ਬਾਘਾਪੁਰਾਣਾ ਨੇ ਰਾਜਸਥਾਨ ਤੋਂ ਆਏ 3 ਸਮੱਗਲਰਾਂ ਨੂੰ ਸਵਿਫਟ ਕਾਰ 'ਚ 5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
- Family Needs Help : 22 ਸਾਲ ਦਾ ਅਰਸ਼ ਬ੍ਰੇਨ ਟਿਊਮਰ ਤੋਂ ਪੀੜਤ, ਪਰਿਵਾਰ ਲਾ ਚੁੱਕਾ ਪੂਰੀ ਵਾਹ, ਪਰ ਕੋਈ ਫ਼ਰਕ ਨਹੀਂ
- ਜਲੰਧਰ ਲੋਕ ਸਭਾ ਉਪ ਚੋਣ: ਭਲਕੇ ਪੈਣਗੀਆਂ ਵੋਟਾਂ, ਸੁਰੱਖਿਆ ਦੇ ਸਖ਼ਤ ਪ੍ਰਬੰਧ
- Heritage Street Blast: ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਖ਼ਤਮ ਕਰਨ ਲਈ ਕੱਢਿਆ ਫਲੈਗ ਮਾਰਚ
ਨਾਕਾਬੰਦੀ ਦੌਰਾਨ ਕੀਤਾ ਕਾਬੂ: ਮੋਗਾ ਦੇ ਐਸ.ਐਸ.ਪੀ ਜੇ.ਐਲਨਚੇਲੀਅਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਸਵਿਫਟ ਕਾਰ ਵਿੱਚ ਸਵਾਰ 3 ਵਿਅਕਤੀ ਰਾਜਸਥਾਨ ਤੋਂ ਅਫੀਮ ਲੈ ਕੇ ਮੋਗਾ ਵਿੱਚ ਵੇਚਣ ਲਈ ਲੈ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਮੋਗਾ ਦੇ ਸਮਾਲਸਰ ਵਿਖੇ ਮੋਗਾ ਬਾਘਾਪੁਰਾਣਾ ਸੀ.ਆਈ.ਏ ਸਟਾਫ ਨੇ ਰੋਕ ਕੇ ਸਵਿਫਟ ਕਾਰ ਦੀ ਚੈਕਿੰਗ ਕਰਨ 'ਤੇ ਪੁਲਿਸ ਨੇ 5 ਕਿਲੋ ਅਫੀਮ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ, ਤਿੰਨੋਂ ਤਸਕਰ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਆਪਸ 'ਚ ਰਿਸ਼ਤੇਦਾਰ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਫ਼ੀਮ ਦੀ ਕੀਮਤ ਤਾਂ ਸਾਂਝੀ ਨਹੀਂ ਕਰ ਸਕਦੇ ਪਰ ਇੰਨੀ ਵੱਡੀ ਮਾਤਰਾ ਵਿਚ ਫੜ੍ਹਿਆ ਗਿਆ ਨਸ਼ਾ ਸੁਭਾਵਿਕ ਤੌਰ 'ਤੇ ਵੱਡੀ ਕੀਮਤ ਦਾ ਲਾਹਾ ਹੀ ਦਿੰਦਾ ਹੋਵੇਗਾ ਜਿਸ ਨੂੰ ਸਪਲਾਈ ਕਰਕੇ ਇਹ ਨੌਜਵਾਨ ਤੋਂ ਲੱਖਾਂ ਕਮਾਉਣ ਦਾ ਕੰਮ ਕਰਦੇ ਹਨ।
ਪਹਿਲਾਂ ਵੀ ਕਰਦੇ ਸਨ ਨਸ਼ੇ ਦੀ ਸਪਲਾਈ: ਮਿਲੀ ਜਾਣਕਾਰੀ ਮੁਤਾਬਿਕ ਚਿਤੌੜਗੜ੍ਹ ਤੋਂ ਅਫੀਮ ਲਿਆ ਕੇ ਮੋਗਾ ਜ਼ਿਲ੍ਹੇ 'ਚ ਸਪਲਾਈ ਕੀਤੀ ਜਾਣੀ ਸੀ। ਪੁਲਿਸ ਦੇ ਦੱਸਣ ਮੁਤਾਬਕ ਇਹ ਸਮਗਲਰ ਪਹਿਲਾਂ ਵੀ ਕਈ ਵਾਰ ਅਫੀਮ ਬਾਹਰਲੀ ਸਟੇਟ ਤੋਂ ਲਿਆ ਕੇ ਪੰਜਾਬ ਵਿਚ ਵੇਚਦੇ ਰਹੇ ਨੇ ਤੇ ਹੁਣ ਪੁਲਿਸ ਦੀ ਗਿਰਫ਼ਤ ਵਿਚ ਆਏ ਹਨ। ਉਧਰ ਪੁਲਿਸ ਨੇ ਪ੍ਰਿਥਵੀ ਰਾਜ ਗੁੰਜਰ, ਸ਼ੇਰ ਲਾਲ ਗੁਰਜਰ, ਕਿਸ਼ਤਮ ਨੀਲ ਗੁਰਜਰ ਦੇ ਖਿਲਾਫ ਥਾਣਾ ਸਮਾਲਸਰ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨੋਂ ਤਸਕਰਾਂ ਨੂੰ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸ਼ਲ ਕੀਤਾ ਜਾਵੇਗਾ ਤੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਸਕਰਾਂ ਨੂੰ ਕਾਬੂ ਕੀਤਾ ਹੈ ਜਿੰਨਾ ਤੋਂ ਵੱਡੀ ਮਾਤਰਾ ਵਿਚ ਵੱਖ ਵੱਖ ਤਰ੍ਹਾਂ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਉਥੇ ਹੀ ਇਸ ਵਾਰ ਵੀ ਪੁਲਿਸ ਨੇ ਵੱਡੀ ਮਾਤਰਾ ਵਿਚ ਨਸ਼ਾ ਫੜ੍ਹ ਕੇ ਸਾਬਿਤ ਕੀਤਾ ਹੈ ਕਿ ਜੋ ਵੀ ਕੋਈ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।