ETV Bharat / state

...ਤਾਂ ਇਸ ਕਰਕੇ PWD ਨੂੰ ਲੋਕਾਂ ਦੇ ਚੰਦੇ ਦੀ ਲੋੜ ਪਈ - moga news

ਸ਼ਹਿਰ ਦੇ ਲੋਕਾਂ ਨੇ ਬੂਟ ਪਾਲਸ਼ ਕਰ ਕੇ ਇਕੱਠੇ ਹੋਏ ਰੁਪਇਆਂ ਨੂੰ PWD ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਸ ਮਹਿਕਮੇ ਨੂੰ ਸੜਕ ਬਣਾਉਣ ਨੂੰ ਕਿਹਾ ਜਾਂਦਾ ਹੈ ਤਾਂ ਇਨ੍ਹਾਂ ਦਾ ਜਵਾਬ ਹੁੰਦਾ ਹੈ ਉਨ੍ਹਾਂ ਦਾ ਖ਼ਜ਼ਾਨਾ ਖ਼ਾਲੀ ਹੈ।

...ਤਾਂ ਇਸ ਕਰਕੇ PWD ਨੂੰ ਲੋਕਾਂ ਦੇ ਚੰਦੇ ਦੀ ਲੋੜ ਪਈ
author img

By

Published : Oct 2, 2019, 8:04 PM IST

ਮੋਗਾ: ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਇਹ ਲੋਕ ਕੌਣ ਨੇ ਜੋ ਢੋਲ ਵਜਾ ਕੇ ਬੂਟ ਪਾਲਸ਼ ਕਰ ਰਹੇ ਹਨ। ਇੱਕ ਵਾਰ ਵੇਖਣ ਤੋਂ ਤਾਂ ਇਹ ਬੂਟ ਪਾਲਸ਼ ਕਰਨ ਵਾਲੇ ਵੀ ਨਹੀਂ ਲਗਦੇ, ਆਖ਼ਰ ਇਹ ਕੀ ਮਾਜ਼ਰਾ ਹੈ ਜੋ ਇਹ ਸ਼ਹਿਰ ਦੇ ਵਿਚਾਲੇ ਢੋਲ ਵਜਾ ਕੇ ਬੂਟ ਪਾਲਸ਼ ਕਰ ਰਹੇ ਹਨ।

...ਤਾਂ ਇਸ ਕਰਕੇ PWD ਨੂੰ ਲੋਕਾਂ ਦੇ ਚੰਦੇ ਦੀ ਲੋੜ ਪਈ

ਦਰਅਸਲ ਇਨ੍ਹਾਂ ਲੋਕਾਂ ਨੇ ਗਾਂਧੀ ਜੈਅੰਤੀ ਮੌਕੇ ਬੂਟ ਪਾਲਸ਼ ਕਰਕੇ ਇੱਕਠੇ ਹੋਣ ਵਾਲੇ ਪੈਸੇ PWD ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਤੁਸੀਂ ਵੀ ਸੁਣੋਂ ਇਨ੍ਹਾਂ ਤੋਂ ਕਿ ਆਖ਼ਰ PWD ਨੂੰ ਐਨੇ ਪੈਸਿਆਂ ਦੀ ਕੀ ਲੋੜ ਪੈ ਗਈ ਜੋ ਲੋਕਾਂ ਨੂੰ ਚੰਦਾ ਇਕੱਠਾ ਕਰਕੇ ਦੇਣਾ ਪੈ ਰਿਹਾ।

ਤੁਸੀਂ ਵੇਖਿਆ ਕਿ ਆਖ਼ਰ ਲੋਕਾਂ ਨੇ ਅੱਕ ਕੇ ਕਿਉਂ ਬੂਟ ਪਾਲਸ਼ ਕਰਨ ਦਾ ਕੰਮ ਕੀਤਾ,, ਬੱਸ ਇੱਥੇ ਇੱਕ ਸਵਾਲ ਮੱਲੋ ਜ਼ੋਰੀ ਮਨ ਵਿੱਚ ਆਉਂਦਾ ਹੈ ਕਿ ਜੇ ਸਰਕਾਰ ਕੋਲ ਇੱਕ ਸੜਕ ਬਣਾਉਣ ਲਈ ਵੀ ਪੈਸੇ ਨਹੀਂ ਹਨ ਤਾਂ ਫਿਰ ਅਜਿਹੀ ਸਰਕਾਰ ਤੋਂ ਕਰਵਾਉਣਾ ਕੀ ਹੈ।

Intro:ਮੇਨ ਬਾਜ਼ਾਰ ਵਾਲੀ ਸੜਕ ਦੀ ਹੈ ਖਸਤਾ ਹਾਲਤ

PWD ਨੂੰ ਬੇਸ਼ਰਮੀ ਦੇਣ ਲਈ ਸ਼ਹਿਰ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਉਪਰਾਲਾ ।

ਗਾਂਧੀ ਜੈਅੰਤੀ ਅਪਣਾਇਆ ਵੱਖਰਾ ਤਰੀਕਾ ।Body:ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਾਲੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਥਾਂ ਥਾਂ ਟੋਏ ਹਨ ਅਤੇ ਖੱਡੇ ਬਣ ਚੁੱਕੇ ਹਨ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਰਿਸ਼ ਦੇ ਦਿਨਾਂ ਵਿਚ ਤਾਂ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ । ਪ੍ਰੰਤੂ ਹਰ ਵਾਰ ਜਦੋਂ ਸ਼ਹਿਰ ਦੀ ਸੜਕ ਬਣਨ ਦੀ ਗੱਲ ਚੱਲਦੀ ਹੈ ਤਾਂ PWD ਵੱਲੋਂ ਫੰਡ ਨਾ ਹੋਣ ਕਰਕੇ ਇਹ ਸੜਕ ਬਣਨ ਤੋਂ ਰਹਿ ਜਾਂਦੀ ਹੈ ।

ਇਸ ਕਰਕੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੇ ਹੋ ਕੇ PWD ਦੇ ਫੰਡ ਨੂੰ ਭਰਨ ਲਈ ਗਾਂਧੀ ਜੈਅੰਤੀ ਤੇ ਇੱਕ ਵੱਖਰਾ ਢੰਗ ਅਪਣਾਉਂਦੇ ਹੋਏ ਬੂਟ ਪਾਲਿਸ਼ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਬੂਟ ਪਾਲਿਸ਼ ਕਰਨ ਤੋਂ ਜੋ ਚੰਦਾ ਇਕੱਠਾ ਕੀਤਾ ਜਾਵੇਗਾ ਉਹ PWD ਦੇ ਫੰਡ ਵਿੱਚ ਪਾਇਆ ਜਾਵੇਗਾ ਤਾਂ ਜੋ ਸ਼ਹਿਰ ਦੇ ਮੇਨ ਬਾਜ਼ਾਰ ਵਾਲੀ ਸੜਕ ਬਣਾਈ ਜਾ ਸਕੇ ।
ਇਸ ਮੁਹਿੰਮ ਵਿਚ ਸ਼ਹਿਰ ਵਾਸੀ, ਦੁਕਾਨਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ ।

Byte: ਸ਼ਹਿਰ ਵਾਸੀ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.