ਮੋਗਾ: ਜੰਮੂ ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਹਮਲੇ ਕਾਰਨ ਵੀਰਵਾਰ 5 ਫੌਜੀ ਜਵਾਨ ਸ਼ਹੀਦ ਹੋ ਗਏ। ਇਹ ਫੌਜੀ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਹਨ ਜਿਨ੍ਹਾਂ ਵਿੱਚੋਂ 4 ਪੰਜਾਬ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋ ਇਕ ਫੌਜੀ ਜਵਾਨ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮੰਦਰ ਸਿੰਘ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਵਜੋ ਹੋਈ ਹੈ। ਇਹ ਖ਼ਬਰ ਆਉਣ ਤੋਂ ਬਾਅਦ ਸ਼ਹੀਦ ਦੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਪਿਤਾ ਦੇ ਰਾਹ ਤੁਰਿਆ ਪੁੱਤ : ਫੌਜੀ ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਪੁਸ਼ਟੀ ਫ਼ੌਜ ਵੱਲੋਂ ਕੀਤੀ ਗਈ ਹੈ। ਸ਼ਹੀਦ ਦੇ ਗੁਆਂਢੀ ਰਿਟਾਇਰ ਫੋਜੀ ਨੂੰ ਫੋਨ ਕਰਕੇ ਕੁਲਵੰਤ ਸਿੰਘ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ। ਗੁਆਂਢੀ ਨੇ ਦੱਸਿਆ ਕਿ ਕੁਲਵੰਤ ਸਿੰਘ 13 ਤੋਂ 15 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਜਿਸ ਦੇ ਦੋ ਛੋਟੇ ਛੋਟੇ ਬੱਚੇ ਹਨ। ਫੌਜੀ ਜਵਾਨ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਕੁਲਵੰਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਪਰਿਵਾਰ ਗਹਿਕੇ ਸਦਮੇ ਵਿੱਚ ਹੈ। ਇਸ ਦੇ ਨਾਲ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਕੁਲਵੰਤ ਸਿੰਘ ਦੇ ਪਿਤਾ ਵੀ ਫੌਜ ਦੀ ਨੌਕਰੀ ਹੀ ਕਰਦੇ ਸਨ ਜੋ ਕਿ ਕਾਲਗਿਲ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਕੁਲਵੰਤ ਸਿੰਘ ਨੇ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ।
ਮੁੱਖ ਮੰਤਰੀ ਨੇ ਜਤਾਇਆ ਸੋਗ: ਜਵਾਨਾਂ ਦੀ ਸ਼ਹੀਦੀ ਉਤੇ ਮੁੱਖ ਮੰਤਰੀ ਨੇ ਸੋਗ ਪ੍ਰਗਟ ਕੀਤਾ ਹੈ। ਪੁੰਛ 'ਚ ਜਿਸ ਇਲਾਕੇ 'ਚ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਟਰੱਕ 'ਤੇ ਗੋਲੀਬਾਰੀ ਕੀਤੀ। ਉਸ ਇਲਾਕੇ 'ਚ ਡਰੋਨ ਨਿਗਰਾਨੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਅੱਤਵਾਦੀਆਂ ਵੱਲੋਂ ਫੌਜ ਦੇ ਟਰੱਕ 'ਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।
ਪੰਜਾਬ ਦੇ ਹੋਰ 3 ਜਵਾਨ ਸ਼ਹੀਦ: ਲੈਸ ਨਾਇਕ ਕੁਲਵੰਤ ਸਿੰਘ ਸਮੇਤ, Sep ਹਰਕ੍ਰਿਸ਼ਨ ਸਿੰਘ, Sep ਸੇਵਕ ਸਿੰਘ , ਹਵਲਦਾਰ ਮਨਦੀਪ ਸਿੰਘ ਵੀ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਸੋਗ ਦੀ ਲਹਿਰ ਹੈ।
-
Anguished by the tragedy in Poonch District (J&K), where the Indian Army has lost its brave soldiers after a truck caught fire. In this tragic hour, my thoughts are with the bereaved families.
— Rajnath Singh (@rajnathsingh) April 20, 2023 " class="align-text-top noRightClick twitterSection" data="
">Anguished by the tragedy in Poonch District (J&K), where the Indian Army has lost its brave soldiers after a truck caught fire. In this tragic hour, my thoughts are with the bereaved families.
— Rajnath Singh (@rajnathsingh) April 20, 2023Anguished by the tragedy in Poonch District (J&K), where the Indian Army has lost its brave soldiers after a truck caught fire. In this tragic hour, my thoughts are with the bereaved families.
— Rajnath Singh (@rajnathsingh) April 20, 2023
ਦੇਸ਼ ਦੇ ਰੱਖਿਆ ਮੰਤਰੀ ਨੇ ਜਤਾਇਆ ਸੋਗ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਜਵਾਨਾਂ ਦੀ ਮੌਤ ਉਤੇ ਸੋਗ ਵੀ ਪ੍ਰਗਟ ਕੀਤਾ। ਉਨ੍ਹਾਂ ਟਵੀਟ ਕਰਕੇ ਲਿਖਿਆ ''ਪੁੰਛ ਜ਼ਿਲ੍ਹੇ (ਜੰਮੂ-ਕਸ਼ਮੀਰ) ਵਿੱਚ ਵਾਪਰੀ ਦੁਖਾਂਤ ਤੋਂ ਦੁਖੀ, ਜਿੱਥੇ ਇੱਕ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਨੇ ਆਪਣੇ ਬਹਾਦਰ ਸੈਨਿਕਾਂ ਨੂੰ ਗੁਆ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ।''
ਇਹ ਵੀ ਪੜ੍ਹੋ:- Poonch Terrorist Attack : ਪੁੰਛ ਅੱਤਵਾਦੀ ਹਮਲੇ ਵਿੱਚ ਬਠਿੰਡਾ ਦਾ ਜਵਾਨ ਸ਼ਹੀਦ, 20 ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਪਰਤਿਆ ਸੀ ਜਵਾਨ