ETV Bharat / state

14 ਸਾਲਾਂ ਪ੍ਰਿੰਸ ਟ੍ਰਾਈਸਾਈਕਲ ਸਹਾਰੇ ਪਾਲ ਰਿਹੈ ਪਰਿਵਾਰ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ - Appeal made to the donors

'ਕਿਸੀ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਿਲ, ਕੁਛ ਲੋਗ ਤਾ-ਉਮਰ ਸਫ਼ਰ ਮੇਂ ਰਹੇ...।' ਪਰ, ਬਹੁਤੇ ਲੋਗ ਸਫ਼ਰ ਦੀਆਂ ਦੁਸ਼ਵਾਰੀਆਂ ਨੂੰ ਵੀ ਹੱਸ ਕੇ ਮਿਲਦੇ ਨੇ। ਕੁਝ ਇਹੋ ਜਿਹਾ ਹੈ ਮੋਗਾ ਦਾ 14 (disabled prince sells socks in Moga) ਸਾਲ ਦਾ ਪ੍ਰਿੰਸ। ਬੇਸ਼ੱਕ ਸਰੀਰਕ ਲੋੜਵੰਦ ਹੈ ਪਰ ਪਰਿਵਾਰ ਦੇ ਗੁਜ਼ਾਰੇ ਲਈ ਇਸ ਦੀ ਮਿਹਨਤ ਦਾ ਤਰੀਕਾ ਦੇਖ ਕੇ ਜ਼ਰੂਰ ਦਿਲ ਪੰਘਰ ਜਾਂਦਾ ਹੈ। ਪੜ੍ਹੋਂ ਇਹ ਨਿੱਕਾ ਬੱਚਾ ਕਿਵੇਂ ਪਾਲ ਰਿਹਾ ਆਪਣਾ ਪਰਿਵਾਰ...

disabled prince sells socks in Moga
ਟ੍ਰਾਈਸਾਈਕਲ ਸਹਾਰੇ ਢਿੱਡ ਦੀ ਅੱਗ ਬੁਝਾਉਣ ਨਿਕਲਦਾ ਹੈ 14 ਸਾਲ ਦਾ ਪ੍ਰਿੰਸ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ
author img

By

Published : Jan 8, 2023, 12:33 PM IST

Updated : Jan 8, 2023, 1:07 PM IST

14 ਸਾਲਾਂ ਪ੍ਰਿੰਸ ਟ੍ਰਾਈਸਾਈਕਲ ਸਹਾਰੇ ਪਾਲ ਰਿਹੈ ਪਰਿਵਾਰ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ

ਮੋਗਾ: ਜਿੰਦਗੀ ਵੀ ਬਹੁਤ ਵੱਡੀ ਬੁਝਾਰਤ ਹੈ। ਕਈ ਲੋਕ ਚਾਂਦੀ ਦਾ ਚਮਚਾ ਮੂੰਹ 'ਚ ਲੈ ਕੇ ਜੰਮਦੇ ਨੇ ਤੇ (disabled prince sells socks in Moga) ਬਹੁਤਿਆਂ ਨੂੰ ਜਿੰਦਗੀ ਜਿਊਣ ਲਈ ਵੱਖਰੇ ਜੋੜ-ਤੋੜ ਕਰਨੇ ਪੈਂਦੇ ਹਨ। ਕੁੱਝ ਇਸੇ ਤਰ੍ਹਾਂ ਦੇ ਹਾਲਾਤਾਂ ਨਾਲ ਦੋ ਚਾਰ ਹੋ ਰਿਹਾ ਹੈ, ਮੋਗਾ ਦਾ ਦਿਵਿਆਂਗ 14 ਸਾਲ ਦਾ ਪ੍ਰਿੰਸ। ਇਸ ਲੜਕੇ ਨੇ ਜੋ ਪਰਿਵਾਰ ਲਈ ਕੀਤਾ ਹੈ ਤੇ ਜੋ ਕਰ ਰਿਹਾ ਹੈ, ਉਸ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ।

ਗਲੀਆਂ ਚ ਵੇਚਦਾ ਹੈ ਜੁਰਾਬਾਂ : ਅਸਲ ਵਿੱਚ ਇਹ 14 ਸਾਲ (The disabled 14-year-old prince of Moga) ਦਾ ਲੜਕਾ ਜਨਮ ਤੋਂ ਹੀ ਅਪਾਹਿਜ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਆਪਣੀ ਅਪਾਹਿਜ ਮਾਂ ਦੇ ਨਾਲ ਗਲੀ-ਗਲੀ ਫੇਰੀ ਲਾਉਂਦਾ ਹੈ। ਇਸਦੇ ਨਾਲ ਹੀ ਬਜਾਰਾਂ ਵਿੱਚ ਇਹ ਲੜਕਾ ਆਪਣੀ ਟ੍ਰਾਈਸਾਈਕਲ ਤੇ ਜੁਰਾਬਾਂ ਵਾਲਾ ਲਿਫਾਫਾਂ ਰੱਖ ਕੇ ਹੋਕਾ ਲਾਉਂਦਾ ਹੈ।

ਦੋ ਸਾਲ ਪਹਿਲਾਂ ਹੋਈ ਪਿਓ ਦੀ ਮੌਤ: ਪ੍ਰਿੰਸ ਦੇ ਪਿਤਾ ਦੀ ਦੋ ਸਾਲ ਪਹਿਲਾਂ ਹੋ ਮੌਤ (Prince's father has died) ਹੋ ਚੁੱਕੀ ਹੈ। ਉਨ੍ਹਾਂ ਆਪਣੇ ਹੀ ਸਗੇ ਭਰਾ ਦਾ ਪੁਤਰ ਗੋਦ ਲਿਆ ਹੈ, ਤਾਂ ਕਿ ਬੁਢਾਪੇ ਦਾ ਸਹਾਰਾ ਬਣ ਸਕੇ। ਦੂਜੇ ਪਾਸੇ ਗੱਲ ਬਾਤ ਕਰਦਿਆਂ ਪ੍ਰਿੰਸ ਨੇ ਜੋ ਕੁੱਝ ਕਿਹਾ ਉਹ ਵੀ ਹੈਰਾਨ ਕਰਨ ਵਾਲਾ ਹੈ। ਉਸ ਦਾ ਕਹਿਣਾ ਹੈ ਕਿ ਪਿਓ ਸਿਰ ਤੇ ਨਹੀਂ ਹੈ ਤੇ ਉਸਦੀ ਮਾਂ ਵੀ ਅਪਾਹਿਜ ਹੈ। ਪ੍ਰਿੰਸ ਦੀ ਪੜਾਈ ਦਾ ਵੀ ਕਾਫੀ ਖਰਚਾ ਹੈ, ਜਿਸ ਕਰਕੇ ਉਸ ਨੂੰ ਜੁਰਾਬਾਂ ਵੇਚਣੀਆਂ ਪੈਂਦੀਆਂ ਹਨ।

ਇਹ ਵੀ ਪੜ੍ਹੋ : ਸ਼ੌਂਕ ਦਾ ਮੁੱਲ ਕੋਈ ਨਾ ! ਬੈਂਗਲੁਰੂ ਦੇ ਸਖ਼ਸ਼ ਨੇ ਖ਼ਰੀਦਿਆ 20 ਕਰੋੜ ਦਾ ਕੁੱਤਾ, ਜਾਣੋ ਕੀ ਹੈ ਖਾਸੀਅਤ

ਮੰਗ ਕੇ ਖਾਣਾ ਨਹੀਂ ਪਸੰਦ: ਪ੍ਰਿੰਸ ਦਾ ਕਹਿਣਾ ਹੈ ਮੰਗ ਕੇ ਖਾਣਾ ਪਸੰਦ ਨਹੀਂ ਹੈ ਤੇ ਇਸ ਨਾਲ ਕਦਰ ਵੀ ਘੱਟਦੀ ਹੈ। ਇਸ ਲਈ ਮੰਗ ਕੇ ਨਹੀਂ ਖਾਣਾ, ਸਗੋਂ ਮਿਹਨਤ ਕਰਨੀ ਹੈ। ਪ੍ਰਿੰਸ ਨੇ ਕਿਹਾ ਕਿ ਘਰ ਦੇ ਹਾਲਾਤ ਜੋ ਵੀ ਹਨ, ਪਰ ਅਸੀਂ ਕਦੇ ਹੌਂਸਲਾ ਨਹੀਂ ਹਾਰ ਸਕਦੇ। ਪ੍ਰਿੰਸ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ, ਉਸੇ ਤਰ੍ਹਾਂ ਦਾ ਕੰਮ ਕਰਦੇ ਹਾਂ। ਕਦੇ ਪਤੰਗ ਵੇਚਦਾ ਹੈ ਤੇ ਕਦੇ ਬੱਚਿਆਂ ਲਈ ਟੌਫੀਆਂ। ਇਸ ਨਾਲ ਘਰ ਦਾ ਗੁਜ਼ਾਰਾ ਤੁਰਦਾ ਰਹਿੰਦਾ ਹੈ। ਹਾਲਾਂਕਿ, ਪ੍ਰਿੰਸ ਨੇ ਦਾਨੀ ਸੱਜਣਾ ਨੂੰ (Appeal made to the donors) ਵੀ ਅਪੀਲ ਕੀਤੀ ਹੈ ਕਿ ਉਹ ਮਦਦ ਲਈ ਅੱਗੇ ਆਉਣ।

Last Updated : Jan 8, 2023, 1:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.