ETV Bharat / state

ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਆਪਣੀ ਟੀਮ ਨਾਲ ਨਿਗਮ ‘ਚ ਕੀਤੀ ਐਂਟਰੀ - ਨਿਗਮ ‘ਚ ਕੀਤੀ ਐਂਟਰੀ

ਮੋਗਾ ਤੋਂ ਜਿੱਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੰਗਲਵਾਰ ਨੂੰ ਨਗਰ ਨਿਗਮ ਅਧਿਕਾਰੀਆਂ (Municipal officials) ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਜੋ ਹੋਇਆ, ਉਸ ’ਚ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਹੈ, ਉਨ੍ਹਾਂ ਨੂੰ ਤਾਂ ਜਿਵੇਂ ਹੁਕਮ ਮਿਲੇ, ਉਨ੍ਹਾਂ ਕੰਮ ਕੀਤਾ, ਪਰ ਹੁਣ ਅਧਿਕਾਰੀਆਂ ਨੂੰ ਕੰਮ ਕਰਨ ਦਾ ਤਰੀਕਾ ਬਦਲਣਾ ਪਵੇਗਾ।

ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਆਪਣੀ ਟੀਮ ਨਾਲ ਨਿਗਮ ‘ਚ ਕੀਤੀ ਐਂਟਰੀ

author img

By

Published : Mar 30, 2022, 8:41 AM IST

ਮੋਗਾ: ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਆਪੋ-ਆਪਣੇ ਪੱਧਰ ’ਤੇ ਕੰਮ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ’ਚ ਲੱਗੇ ਹੋਏ ਹਨ। ਮੋਗਾ ਤੋਂ ਜਿੱਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੰਗਲਵਾਰ ਨੂੰ ਨਗਰ ਨਿਗਮ ਅਧਿਕਾਰੀਆਂ (Municipal officials) ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਹਿਲਾਂ ਜੋ ਹੋਇਆ, ਉਸ ’ਚ ਅਧਿਕਾਰੀਆਂ ਦਾ ਕੋਈ ਕਸੂਰ ਨਹੀਂ ਹੈ, ਉਨ੍ਹਾਂ ਨੂੰ ਤਾਂ ਜਿਵੇਂ ਹੁਕਮ ਮਿਲੇ, ਉਨ੍ਹਾਂ ਕੰਮ ਕੀਤਾ, ਪਰ ਹੁਣ ਅਧਿਕਾਰੀਆਂ ਨੂੰ ਕੰਮ ਕਰਨ ਦਾ ਤਰੀਕਾ ਬਦਲਣਾ ਪਵੇਗਾ।

ਉਨ੍ਹਾਂ ਨੇ ਅਧਿਕਾਰੀਆਂ ਸਪੱਸ਼ਟ ਆਖਿਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਹੈ ਅਤੇ ਆਮ ਆਦਮੀ ਦੇ ਨਾਲ ਅਧਿਕਾਰੀ ਪੂਰੇ ਸਨਮਾਨ ‘ਤੇ ਸਲੀਕਾ ਨਾਲ ਪੇਸ਼ ਆਉਣ। ਨਗਰ ਨਿਗਮ ਦਫ਼ਤਰ (Municipal Office) ’ਚ ਆਉਣ ਵਾਲੇ ਹਰ ਵਿਅਕਤੀ ਦਾ ਮਾਣ ਸਨਮਾਨ ਹੋਵੇ। ਅਧਿਕਾਰੀ ਕਿਸੇ ਵੀ ਵਿਅਕਤੀ ਨਾਲ ਬੁਰਾ ਵਿਵਹਾਰ ਨਹੀਂ ਕਰਨਗੇ ਅਤੇ ਸਾਰੇ ਅਧਿਕਾਰੀਆਂ ਨੂੰ ਹੁਣ ਖੁਦ ਫੀਲਡ ’ਚ ਜਾ ਕੇ ਕੰਮ ਕਰਨਾ ਪਵੇਗਾ।

ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਆਪਣੀ ਟੀਮ ਨਾਲ ਨਿਗਮ ‘ਚ ਕੀਤੀ ਐਂਟਰੀ
ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਆਪਣੀ ਟੀਮ ਨਾਲ ਨਿਗਮ ‘ਚ ਕੀਤੀ ਐਂਟਰੀ

ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ’ਚ ਨਿਗਮ ਕਮਿਸ਼ਨਰ ਸੁਰਿੰਦਰ ਕੁਮਾਰ ਸਣੇ ਸਾਰੇ ਅਧਿਕਾਰੀਆਂ ਨਾਲ ਵਿਧਾਇਕ ਅਰੋੜਾ ਨੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੇਹੜੀ ਫੜੀ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਉਹ ਪਰਚੀ ਕਟਵਾ ਕੇ ਸੜਕ ਵਿੱਚ ਰੇਹੜੀ ਲਾ ਲੈਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਲਈ ਨਿਗਮ ਅਧਿਕਾਰੀਆਂ ਨੂੰ ਵੈਡਿੰਗ ਜ਼ੋਨ ’ਤੇ ਅੱਜ ਤੋਂ ਹੀ ਕੰਮ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਇਸ ਦੇ ਨਾਲ ਹੀ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦਬਾਜ਼ੀ ’ਚ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਲੋਕਾਂ ਨੂੰ ਸਮਝਾਉਣ, ਜੇਕਰ ਕੋਈ ਫਿਰ ਵੀ ਕਾਨੂੰਨ ਤੋੜਦਾ ਹੈ ਤਾਂ ਉਸ ’ਤੇ ਕਾਰਵਾਈ ਕਰਨ। ਜਿੱਥੇ ਮੰਡੀ ਲੱਗਦੀ ਹੈ, ਉਥੇ ਵੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਕਿਹਾ ਕਿ ਬਿਲਡਿੰਗ ਬ੍ਰਾਂਚ ਦੇ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਵੀ ਕੰਮ ਸ਼ੁਰੂ ਹੋਵੇਗਾ ਅਤੇ ਇਸ ਦੇ ਨਾਲ ਨਾਲ ਨਕਸ਼ੇ ਪਾਸ ਕਰਨ ਲਈ ਨਿਯਮ ਸਰਲ ਅਤੇ ਆਸਾਨ ਕੀਤੇ ਜਾਣਗੇ ਤਾਂ ਕਿ ਲੋਕ ਇੱਧਰ ਉਧਰ ਜੁਗਾੜ ਲਾਉਣ ਦੀ ਬਜਾਏ ਸਰਕਾਰ ਨੂੰ ਪੈਸੇ ਦੇ ਸਕਣ। ਸਰਕਾਰ ਨੇ ਜੋ ਭਾਅ ਤੈਅ ਕੀਤੇ ਹਨ, ਉਸਦੇ ਹਿਸਾਬ ਨਾਲ ਕੰਪਾਊਂਡ ਫੀਸ ਲਈ ਜਾਵੇਗੀ।

ਮੀਟਿੰਗ ਦੌਰਾਨ ਵਿਧਾਇਕ ਅਰੋੜਾ ਨੇ ਕਿਹਾ ਕਿ ਸੈਨੀਟੇਸ਼ਨ ਦਾ ਵੀ ਕੰਮ ਠੀਕ ਨਹੀਂ ਹੈ। ਅਧਿਕਾਰੀਆਂ ਨੂੰ ਇਸ ਦੇ ਲਈ ਸਹੀ ਤਰੀਕੇ ਨਾਲ ਕੰਮ ਕਰਾਉਣ ਦਾ ਹੁਕਮ ਦੇਣ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਕੂੜੇ ਦੇ ਕੰਪੈਕਟਰ ਹਲਕੀ ਕੁਆਲਟੀ ਦੇ ਹਨ, ਇਸ ਦੀ ਜਾਂਚ ਕਰਵਾਈ ਜਾਵੇ ਤੇ ਗ੍ਰੀਨ ਬੈਲਟ ਦੀ ਹਾਲਤ ’ਚ ਵੀ ਸੁਧਾਰ ਕਰਨਾ ਪਵੇਗਾ। ਅਦਾਲਤੀ ਕੰਪਲੈਕਸ ’ਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹਨ ਕਿ ਉਥੇ ਜਨਤਕ ਬਾਥਰੂਮ ਸਾਫ਼ ਨਹੀਂ ਰਹਿੰਦੇ ਤੇ ਵਾਰਡ ਨੰਬਰ 43, ਜਵਾਹਰ ਨਗਰ, ਕੈਂਪ ’ਚ ਗੰਦਾ ਪਾਣੀ ਆ ਰਿਹਾ ਹੈ, ਇਸ ਦੀ ਵੀ ਜਾਂਚ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਲਮ ਇਲਾਕੇ ’ਚ ਪੀਣ ਵਾਲੇ ਪਾਣੀ ਤੇ ਸੀਵਰੇਜ ਨੂੰ ਅਪਲੋਡ ਕਰਨ, ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।

ਇਸ਼ਤਿਹਾਰਾਂ ਦੇ ਟੈਂਡਰ ਦੁਬਾਰਾ ਕਰਨ ਦੇ ਹੁਕਮ

ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਨਅਤੀ ਸ਼ਹਿਰ ’ਚ ਇਸ਼ਤਿਹਾਰ ਵਿਭਾਗ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਹੀ ਕੰਪਨੀ ਨੂੰ ਸਾਰਾ ਠੇਕਾ ਦੇ ਦਿੱਤਾ ਗਿਆ ਹੈ, ਜਿਸ ਨਾਲ ਘਪਲੇ ਜ਼ਿਆਦਾ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਦਾ ਦੁਬਾਰਾ ਤੋਂ ਟੈਂਡਰ ਕਰਵਾਇਆ ਜਾਵੇਗਾ ਅਤੇ ਅਜਿਹੀ ਯੋਜਨਾ ਤਿਆਰ ਕੀਤੀ ਜਾਵੇਗੀ ਕਿ ਇੱਕ ਕੰਪਨੀ ਤਿੰਨ ਜਾਂ ਚਾਰ ਬੋਰਡਾਂ ਤੋਂ ਜ਼ਿਆਦਾ ਨਾ ਲੈ ਸਕੇ।

ਇਸ ਨਾਲ ਇੱਕ ਤਾਂ ਘਪਲੇਬਾਜ਼ੀ ਘਟੇਗੀ ਅਤੇ ਦੂਸਰਾ ਨਗਰ ਨਿਗਮ ਦੀ ਆਮਦਨੀ ਵਧੇਗੀ। ਉਨ੍ਹਾਂ ਨੇ ਵਰਕਸ਼ਾਪ ਵਿਚਲੇ ਸਾਰੇ ਪੁਰਾਣੇ ਵਾਹਨ ਵੇਚ ਨਵੀਆਂ ਮਸ਼ੀਨਾਂ ਖਰੀਦਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਮੁਤਾਬਕ ਰਾਮ ਗੰਜ ਰੋਡ ਤੇ ਜ਼ੀਰਾ ਰੋਡ ਮਾਰਕੀਟ ਨੂੰ ਠੀਕ ਕਰਨ ਲਈ ਲੋਕਾਂ ਦੀ ਸਲਾਹ ਲਈ ਜਾਵੇਗੀ।

ਵਿਧਾਇਕ ਅਰੋੜਾ ਨੇ ਸਫ਼ਾਈ ਕਰਮੀਆਂ ਦੀ ਹਾਜ਼ਰੀ ਚੈੱਕ ਕੀਤੀ

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ‘ਆਪ’ ਦੇ ਵਿਧਾਇਕ ਪੂਰੀ ਤਰ੍ਹਾਂ ਐਕਸ਼ਨ ਮੋਡ ’ਚ ਹਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਇਲਾਕੇ ’ਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਵਿਧਾਇਕ ਨੇ ਡਿਊਟੀ ਤੋਂ ਗਾਇਬ ਮੁਲਾਜ਼ਮਾਂ ਦੀ ਕਲਾਸ ਲਗਾਈ ਤੇ ਉਨ੍ਹਾਂ ਕੋਲੋਂ ਸਹਿਯੋਗ ਮੰਗਿਆ। ਵਿਧਾਇਕ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਾਫ਼ ਸੁਥਰਾ ਮਾਹੌਲ ਤੇ ਵਾਤਾਵਰਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੁੱਝ ਮੁਲਾਜ਼ਮ ਹਾਲੇ ਵੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਨ, ਉਹ ਵੀ ਬਾਹਰ ਨਿਕਲ ਕੇ ਆਪਣਾ ਕੰਮ ਕਰਨ।

ਇਹ ਵੀ ਪੜ੍ਹੋ:CM ਮਾਨ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਾਰੰਟੀ, ਅਧਿਆਪਕਾਂ ਨੂੰ ਲੈਕੇ ਵੀ ਕੀਤੀ ਵੱਡੀ ਗੱਲ....

ETV Bharat Logo

Copyright © 2024 Ushodaya Enterprises Pvt. Ltd., All Rights Reserved.