ਮੋਗਾ: ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਦੇ ਨਾਂਅ 'ਤੇ ਪੰਜਾਬ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਦੀ ਤਹਿਸੀਲ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਉਣ ਦੀਆਂ ਖ਼ਬਰਾਂ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ, ਪਰ ਇਨ੍ਹਾਂ ਘਟਨਾਵਾਂ ਜ਼ਰੀਏ ਪੰਜਾਬ ਦੇ ਅਮਨ-ਸ਼ਾਂਤੀ ਨੂੰ ਅੱਗ ਲਾਉਣ ਵਾਲੇ ਆਕਾ ਵਿਦੇਸ਼ਾਂ ਵਿੱਚ ਬੈਠੇ ਹਨ। ਜਿਹੜੇ ਪੰਜਾਬੀ ਨੌਜਵਾਨਾਂ ਨੂੰ ਡਾਲਰਾਂ ਦੇ ਲਾਲਚ ਦੇ ਕੇ ਗ਼ੈਰ-ਕਾਨੂੰਨੀ ਕੰਮ ਕਰਵਾਉਣ ਲਈ ਉਕਸਾ ਰਹੇ ਹਨ।
ਭਾਵੇਂ ਵਿਦੇਸ਼ਾਂ ਵਿੱਚ ਬੈਠੇ ਵਿਰੋਧੀ ਆਪਣੇ ਮਨਸੂਬਿਆਂ ਨੂੰ ਡਾਲਰਾਂ ਦੇ ਲਾਲਚ ਜ਼ਰੀਏ ਪੂਰਾ ਕਰਾਉਣ ਦੀ ਆੜ ਵਿੱਚ ਜੁਟੇ ਹੋਏ ਨੇ ਪਰ ਇੱਥੇ ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਚੌਕਸ ਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੇ ਤਹਿਤ ਰੱਖਿਆ ਗਿਆ ਤੇ ਜਿੱਥੇ ਦੋਸ਼ੀ ਦੇ ਬਚਣ ਦੇ ਮੌਕੇ ਨਾਂਹ ਦੇ ਬਰਾਬਰ ਹੁੰਦੇ ਹਨ।
ਬਿਤੇ ਦਿਨੀਂ ਇਸੇ ਧਾਰਾ ਅਧੀਨ 14 ਅਗਸਤ ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਉੱਪਰ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੋਵੇਂ ਨੌਜਵਾਨ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਨੂੰ ਦਿੱਲੀ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਸੀ। ਦੋਵਾਂ ਦੇ ਪਰਿਵਾਰਕ ਮੈਂਬਰਾ ਨੇ ਇਹ ਗੱਲ ਮੰਨੀ ਕਿ ਪੈਸਿਆਂ ਦੇ ਲਾਲਚ ਵਿੱਚ ਨੌਜਵਾਨਾਂ ਨੇ ਅਜਿਹਾ ਕੀਤਾ ਹੋਵੇਗਾ।
ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ UAPA-1967 ਹੈ ਕੀ ਤੇ ਇਸ ਤਹਿਤ ਕੀ ਸਜ਼ਾ ਦਿੱਤੀ ਜਾਂਦੀ ਹੈ।
UAPA ਕੀ ਹੈ ?
UAPA ਦੀ ਧਾਰਾ 43 ਡੀ(2) ਦੇ ਤਹਿਤ ਉਸ ਵਿਅਕਤੀ ਦੀ ਪੁਲਿਸ ਕਸਟਡੀ ਦਾ ਸਮਾਂ ਦੁੱਗਣਾ ਹੋ ਜਾਂਦਾ ਹੈ।
ਪੁਲਿਸ, ਗ੍ਰਿਫ਼ਤਾਰ ਵਿਅਕਤੀ ਦੀ 30 ਦਿਨਾਂ ਤੱਕ ਹਿਰਾਸਤ ਲੈ ਸਕਦੀ ਹੈ।
ਕਾਨੂੰਨ ਤਹਿਤ ਨਿਆਂਇਕ ਹਿਰਾਸਤ ਨੂੰ 90 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ।
ਜੋ ਕਿ ਕਿਸੇ ਹੋਰ ਧਾਰਾ ਜਾਂ ਕਾਨੂੰਨ ਤਹਿਤ ਵੱਧ ਤੋਂ ਵੱਧ ਸਿਰਫ਼ 60 ਦਿਨਾਂ ਦੀ ਹੁੰਦੀ ਹੈ।
UAPA ਤਹਿਤ ਮਾਮਲਾ ਦਰਜ ਹੋਣ 'ਤੇ ਅਗਾਉਂ ਜ਼ਮਾਨਤ ਨਹੀਂ ਮਿਲ ਸਕਦੀ।
ਭਾਵੇਂ ਪੁਲਿਸ ਨੇ ਰਿਹਾਅ ਕਰ ਦੇਵੇ ਫਿਰ ਵੀ ਅਗਾਉਂ ਜ਼ਮਾਨਤ ਨਹੀਂ ਮਿਲ ਸਕਦੀ।
ਅਜਿਹਾ ਇਸ ਲਈ ਕਿਉਂਕਿ ਕਾਨੂੰਨ ਦੀ ਧਾਰਾ 43 ਡੀ (5) ਦੇ ਅਨੁਸਾਰ, ਜੇ ਉਸ ਵਿਰੁੱਧ ਮੁੱਕਦਮਾ ਕੇਸ ਬਣਾਇਆ ਜਾਂਦਾ ਐ ਤਾਂ ਅਦਾਲਤ ਉਸ ਵਿਅਕਤੀ ਨੂੰ ਜ਼ਮਾਨਤ ਨਹੀਂ ਦੇ ਸਕਦੀ ਹੈ।