ETV Bharat / state

ਨਸ਼ਾ ਤਸਕਰ ਦੇ ਘਰ ਬਾਹਰ ਪੁਲਿਸ ਨੇ ਲਾਇਆ ਸੰਪਤੀ ਨੂੰ ਫ੍ਰੀਜ਼ ਕਰਨ ਦਾ ਨੋਟਿਸ, ਪਰਿਵਾਰ ਨੇ ਕਾਰਵਾਈ ਨੂੰ ਦੱਸਿਆ 'ਧੱਕੇਸ਼ਾਹੀ' - Moga News in Punjabi

ਮੋਗਾ ਦੇ ਪਿੰਡ ਚੂਹੜਚੱਕ ਵਿੱਚ ਪੁਲਿਸ ਨੇ ਜਗਰੂਪ ਸਿੰਘ ਨਾਮ ਦੇ ਜੇਲ੍ਹ ਬੰਦ ਨਸ਼ਾ ਤਸਕਰ ਦੇ ਘਰ ਬਾਹਰ ਕੋਠੀ ਨੂੰ ਫ੍ਰੀਜ਼ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉੱਤੇ ਨਸ਼ਾ ਤਸਕਰੀ ਦੇ 14 ਮਾਮਲੇ ਦਰਜ ਹਨ। (Notice of freezing of property )

In Moga, the police served a notice to freeze property outside the house of a drug trafficker
ਨਸ਼ਾ ਤਸਕਰ ਦੇ ਘਰ ਬਾਹਰ ਪੁਲਿਸ ਨੇ ਲਾਇਆ ਸੰਪੱਤੀ ਨੂੰ ਫਰੀਜ਼ ਕਰਨ ਦਾ ਨੋਟਿਸ, ਪਰਿਵਾਰ ਨੇ ਕਾਰਵਾਈ ਨੂੰ ਦੱਸਿਆ ਧੱਕੇਸ਼ਾਹੀ
author img

By ETV Bharat Punjabi Team

Published : Dec 14, 2023, 11:03 AM IST

ਪਰਿਵਾਰ ਨੇ ਕਾਰਵਾਈ ਨੂੰ ਦੱਸਿਆ ਧੱਕੇਸ਼ਾਹੀ

ਮੋਗਾ : ਜ਼ਿਲ੍ਹਾ ਮੋਗਾ ਦੀ ਪੁਲਿਸ (Moga police action) ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਚੂਹੜਚੱਕ ਦੇ ਇੱਕ ਨਸ਼ਾ ਤਸਕਰ ਖਿਲਾਫ਼ ਜ਼ਬਰਦਸਤ ਐਕਸ਼ਨ ਕਰਦਿਆਂ ਉਸ ਦੀ ਕੋਠੀ ਦੇ ਬਾਹਰ ਸੰਪਤੀ ਨੂੰ ਫ੍ਰੀਜ਼ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਗਭਗ 61 ਲੱਖ ਰੁਪਏ ਕੀਮਤ ਦੀ ਕੋਠੀ ਮੁਲਜ਼ਮ ਨੇ ਨਸ਼ੇ ਦੀ ਗੈਰ-ਕਾਨੂੰਨੀ ਕਮਾਈ ਨਾਲ ਬਣਾਈ ਹੈ ਜਿਸ ਨੂੰ ਕੋਰਟ ਤੋਂ ਫਰੀਜ਼ ਕਰਨ ਦਾ ਨੋਟਿਸ ਆਇਆ ਹੈ।

ਪੁਲਿਸ ਨੇ ਕੀਤੀ ਕਾਰਵਾਈ: ਥਾਣਾ ਅਜੀਤਵਾਲ (Police Station Ajitwal) ਦੇ SHO ਗੁਰਮੇਲ ਸਿੰਘ ਵੱਲੋਂ ਜਗਰੂਪ ਸਿੰਘ ਉਰਫ ਯੂ.ਪੀ ਦੇ ਘਰ ਪਹੁੰਚ ਕੇ ਉਸ ਦੇ ਪਿਤਾ ਹਰੀ ਸਿੰਘ ਨੂੰ ਪਿੰਡ ਦੇ ਮੋਹਤਵਾਰ ਵਿਅਕਤੀਆ ਦੀ ਹਾਜ਼ਰੀ 'ਚ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮਾਂ ਦੀ ਸੂਚਨਾ ਦਿੱਤੀ ਗਈ ਅਤੇ ਜਾਇਦਾਦ ਫਰੀਜ਼ ਕਰਨ ਦੇ ਹੁਕਮਾਂ ਦੀ ਕਾਪੀ ਮੁਲਜ਼ਮ ਜਗਰੂਪ ਸਿੰਘ ਉਰਫ਼ ਯੂਪੀ ਦੇ ਘਰ ਦੇ ਗੇਟ ਉੱਤੇ ਚਿਪਕਾਈ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਜਗਰੂਪ ਸਿੰਘ ਉੱਤੇ ਪਹਿਲਾਂ ਪਰਚਾ 2002 ਅਤੇ ਆਖਰੀ ਪਰਚਾ ਹੁਣ 2023 ਵਿੱਚ ਨਸ਼ਾ ਤਸਕਰੀ ਦਾ ਦਰਜ ਹੋਇਆ ਹੈ। ਮੁਲਜ਼ਮ ਉੱਤੇ ਕਰੀਬ 14 ਨਸ਼ਾ ਤਸਕਰੀ ਦੇ ਮਾਮਲੇ (14 cases of drug trafficking) ਹਨ ਅਤੇ ਇਨ੍ਹਾਂ ਵਿੱਚੋਂ 4 ਮਾਮਲਿਆਂ ਅੰਦਰ ਉਹ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਕੋਰਟ ਵੱਲੋਂ ਸਜ਼ਾ ਵੀ ਸੁਣਾ ਦਿੱਤੀ ਗਈ ਹੈ।

ਪਰਿਵਾਰ ਨੇ ਕੀਤਾ ਵਿਰੋਧ: ਦੂਜੇ ਪਾਸੇ ਮਾਮਲੇ ਦਾ ਸਖ਼ਤ ਵਿਰੋਧ ਤਸਕਰ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ। ਤਸਕਰ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਵੀ ਜਾਇਦਾਦ ਜਾਂ ਕੋਠੀ ਬਣਾਈ ਹੈ ਉਹ ਨਸ਼ੇ ਦੀ ਕਮਾਈ ਨਾਲ ਨਹੀਂ ਸਗੋਂ ਮਿਹਨਤ ਦੀ ਕਮਾਈ ਨਾਲ ਬਣਾਈ ਹੈ। ਬਜ਼ੁਰਗ ਮਹਿਲਾ ਮੁਤਾਬਿਕ ਉਨ੍ਹਾਂ ਨੂੰ 15 ਮਰਲੇ ਜ਼ਮੀਨ ਪਿੰਡ ਦੇ ਮੋਹਤਬਰਾਂ ਨੇ ਦਾਨ ਕੀਤੀ ਸੀ ਅਤੇ ਇਸੇ ਜ਼ਮੀਨ ਵਿੱਚ ਉਸ ਨੇ ਦਿਨ-ਰਾਤ ਆਪਣੇ ਪਤੀ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਬਣਾਇਆ ਸੀ। ਮਹਿਲਾ ਮੁਤਾਬਿਕ ਉਸ ਦਾ ਪੁੱਤਰ ਨਸ਼ੇ ਦੀ ਤਸਕਰੀ ਨਹੀਂ ਕਰਦਾ ਉਸ ਨੂੰ ਪਿੰਡ ਦੇ ਹੀ ਲੋਕਾਂ ਨੇ ਸਾਜ਼ਿਸ਼ ਤਹਿਤ ਲਗਾਤਾਰ ਫਸਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਹ ਇਸ ਨੋਟਿਸ ਖ਼ਿਲਾਫ਼ ਅਦਾਲਤ ਵਿੱਚ ਅਪੀਲ ਪਾਉਣਗੇ ਅਤੇ ਆਪਣੇ ਹੱਕ ਲਈ ਕੇਸ ਲੜਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.