ਮੋਗਾ: ਪੰਜਾਬ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਦੇ ਵਿਧਾਇਕ ਲਗਾਤਾਰ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਛਾਪੇ ਮਾਰ (Raids on government institutions) ਰਹੇ ਹਨ। ਉੱਥੇ ਹੀ ਪੁਲਿਸ ਪੰਜਾਬ (Police Punjab) ਆਪਣੇ ਪੱਧਰ ‘ਤੇ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਯਤਨ ਕਰ ਰਹੀ ਹੈ।
ਜਿਸ ਨੂੰ ਲੈਕੇ ਜ਼ਿਲ੍ਹਾ ਮੋਗਾ ਦੇ ਵੱਡੇ ਪੁਲਿਸ ਅਫ਼ਸਰਾਂ (Senior Police Officers of District Moga) ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜ਼ਿਲ੍ਹੇ ਦੇ ਮੈਡੀਕਲ ਐਸੋਸ਼ੀਏਸਨ (District Medical Association) ਦੇ ਸਮੂਹ ਮੈਂਬਰਾਂ ਨਾਲ ਕੀਤੀ ਗਈ ਅਤੇ ਐਸੋਸ਼ੀਏਸ਼ਨ ਦੇ ਮੈਂਬਰਾਂ (Members of the Association) ਨੂੰ ਨਸ਼ੇ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਰੋਕਥਾਮ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਪੁਲਿਸ ਦੇ ਵੱਡੇ ਅਫ਼ਸਰਾਂ (Senior police officers) ਨੇ ਕਿਹਾ ਕਿ ਨਸ਼ੇ (Drugs) ਦੀ ਮਾਰ ਕਾਰਨ ਅੱਜ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਦਾ ਖਾਤਮਾ ਹੋ ਰਿਹਾ ਹੈ। ਜੋ ਸਾਡੇ ਸਾਰਿਆ ਲਈ ਖਤਰਨਾਕ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕੁਝ ਨੌਜਵਾਨ ਅਜਿਹੇ ਹਨ ਜੋ ਕਿਸੇ ਨਾ ਕਿਸੇ ਨਸ਼ੇ (Drugs) ਦੇ ਆਦੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਜ਼ਹਿਰ ਸਾਡੇ ਨੌਜਵਾਨਾਂ ਨੂੰ ਹੌਲੀ-ਹੌਲੀ ਖ਼ਤਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਉਹ ਘਾਤਕ ਦਵਾਈਆਂ ਹਨ ਜੋ ਨਸ਼ੇੜੀਆਂ ਦੇ ਦਿਮਾਗ ਅਤੇ ਸਰੀਰਕ ਕੋਸ਼ਿਕਾਵਾ ਉਪਰ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀਆਂ ਹਨ, ਜਿਸ ਕਾਰਨ ਨਸ਼ੇੜੀ ਨਸ਼ੀਲੀਆਂ ਦਵਾਈਆਂ ਉਪਰ ਬਹੁਤ ਹੀ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਉਹ ਇਸ ਨੂੰ ਵਰਤਣਾ ਬੰਦ ਨਹੀਂ ਕਰ ਸਕਦਾ ਹੁੰਦਾ। ਇਸ ਲਈ ਇਹਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ 'ਚ ਘਮਾਸਾਣ: ਹਾਥੀ, ਘੋੜੇ ਤੇ ਗਧੇ ਕਹਿ ਆਗੂ ਕੱਸ ਰਹੇ ਵਿਅੰਗ
ਇਸ ਮੌਕੇ ਐੱਸ.ਐੱਸ.ਪੀ ਮੋਗਾ ਵੱਲੋ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਮੈਡੀਕਲ ਸਟੋਰ (Medical Store) ਦੁਆਰਾ ਕਾਨੂੰਨ ਦੀ ਉਲੰਘਣਾ ਕਰਕੇ ਨਸ਼ੇ ਦੀ ਖਰੀਦ-ਵੇਚ ਕੀਤੀ ਤਾਂ ਉਸ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:Government procurement of wheat: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ