ਮੋਗਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬ 'ਚ ਮਾਲ ਗੱਡੀਆਂ ਤੇ ਸਵਾਰੀ ਗੱਡੀਆਂ ਦੀ ਆਮਦ 23 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਬਾਬਤ ਕਿਸਾਨ ਆਗੂ ਨਾਲ ਖ਼ਾਸ ਗੱਲਬਾਤ.........
15 ਦਿਨਾਂ ਦਾ ਅਲਟੀਮੇਟਮ
ਕਿਸਾਨ ਆਗੂ ਦਾ ਕਹਿਣਾ ਸੀ ਕਿ ਕਿ 15 ਦਿਨਾਂ ਦੇ ਅੰਦਰ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਮੁੜ ਰੇਲ ਦੇ ਪਹੀਏ ਰੁੱਕਣਗੇ। ਉਨ੍ਹਾਂ ਦੀ ਆਮਦ ਫ਼ੇਰ ਤੋਂ ਰੁੱਕੇਗੀ। ਉਨ੍ਹਾਂ ਅੱਗੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ, ਪੈਟਰੋਲ ਪੰਪਾਂ 'ਤੇ, ਕਾਰਪੋਰੇਟ ਘਰਾਨਿਆਂ ਦੇ ਮਾਲਾਂ ਦੇ ਬਾਹਰ ਧਰਨਾ ਇੰਝ ਹੀ ਚੱਲੇਗਾ।
'ਦਿੱਲੀ ਚੱਲੋ' ਪ੍ਰੋਗਰਾਮ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ
26-27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇੱਥੇ ਉਨ੍ਹਾਂ ਨੇ ਕਿਹਾ ਕਿ ਕੁਦਰਤ ਦੀ ਦੂਜੀ ਆਫ਼ਤ ਵੀ ਕਿਸਾਨਾਂ 'ਤੇ ਆਈ, ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਫ਼ਸਲ਼ਾਂ ਖਰਾਬ ਕੀਤੀਆਂ। ਕਿਸਾਨ ਨਾਲ ਨਾਲ ਆਪਣੀ ਫ਼ਸਲ ਦੀ ਬਿਜਾਈ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਦਿੱਲੀ ਚੱਲੋ ਲਈ ਵੀ ਤਿਆਰੀ ਖਿੱਚ ਕੇ ਰੱਖੀ ਹੈ।
ਯੂਰੀਏ ਦੀ ਘਾਟ 'ਤੇ ਬੋਲੇ ਕਿਸਾਨ ਆਗੂ
ਮਾਲ ਗੱਡੀਆਂ ਦੀ ਆਮਦ ਪੰਜਾਬ 'ਚ ਬੰਦ ਹੋਣ ਸਦਕਾ ਕਿਸਾਨਾਂ ਨੂੰ ਖਾਦ ਤੇ ਯੂਰੀਏ ਦੀ ਘਾਟ ਆ ਰਹੀ ਸੀ। ਇਸ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਯੂਰੀਏ ਦੇ 2 ਕਾਰਖਾਨੇ ਹੋਣ ਦੇ ਬਾਵਜੂਦ ਵੀ ਪੰਜਾਬ 'ਚ ਯੂਰੀਏ ਦੀ ਸਪਲਾਈ ਨਹੀਂ ਹੋਈ ਤੇ ਕਿਸਾਨਾਂ ਨੂੰ ਡਾਬੋਵਾਲੀ ਤੇ ਹਰਿਆਣਾ ਤੋਂ ਖੱਜਲ ਖੁਆਰ ਹੋਕੇ ਯੂਰੀਆ ਖਰੀਦਣਾ ਪੈ ਰਿਹਾ ਸੀ। ਹੁਜ਼ ਅੱਜ ਹੋਈ ਮੀਟਿੰਗ 'ਚ ਮੁੱਖ ਮੰਤਰੀ ਨੇ ਇਹ ਭਰੋਸਾ ਦਵਾਇਆ ਹੈ ਕਿ ਦੋਵੇਂ ਕਾਰਖਾਨੇ ਦਾ ਯੂਰੀਆ ਪੰਜਾਬ ਦੇ ਕਿਸਾਨਾਂ ਲਈ ਰਾਖਵਾਂ ਕਰਵਾਇਆ ਜਾਵੇਗਾ।