ਮੋਗਾ: ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਤੇ ਜਿਸ ਦਿਨ ਪਰਮਾਤਮਾ ਦੀ ਮੇਹਰ ਹੁੰਦੀ ਹੈ ਜੀਵਨ ਵਿਚ ਉਜਾਲਾ ਜਰੂਰ ਹੁੰਦਾ ਹੈ, ਇਨਸਾਫ ਜ਼ਰੂਰ ਮਿਲਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਤੋਂ, ਜਿਥੇ ਇਕ ਔਰਤ ਨੇ ਨਜਾਇਜ਼ ਸਬੰਧਾਂ ਦੇ ਚਲਦਿਆਂ ਆਪਣੇ ਹੀ ਪਤੀ ਨੂੰ ਪ੍ਰੇਮੀ ਅਤੇ ਭਰਾ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਰਚੀ,ਪਰ ਇਥੇ ਵੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਪਤਨੀ ਦੀ ਬੇਵਫ਼ਾਈ ਦਾ ਸ਼ਿਕਾਰ ਹੋਏ ਵਿਅਕਤੀ ਦੀ ਜਾਨ ਬਚ ਗਈ ਅਤੇ ਅੱਜ ਉਹ ਇਸ ਦਰਦਨਾਕ ਮੰਜ਼ਰ ਨੂੰ ਆਪਣੀ ਜ਼ੁਬਾਨੀ ਬਿਆਨ ਕਰ ਰਿਹਾ ਹੈ।
ਡੇਢ ਸਾਲ ਬਾਅਦ ਹੋਸ਼ ਆਇਆ ਤਾਂ ਹੋਇਆ ਖੁਲਾਸਾ: ਦਰਅਸਲ ਡੇਢ ਸਾਲ ਪਹਿਲਾਂ ਪਿੰਡ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਨੇੜੇ ਇਕ ਖਾਲੀ ਪੈਟਰੋਲ ਪੰਪ ਕੋਲ ਰਵੀ ਸਿੰਘ ਨਾਂ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਮਿਲਿਆ ਸੀ, ਉਦੋਂ ਅਜਿਹਾ ਲੱਗਾ ਕਿ ਇੱਕ ਸੜਕ ਹਾਦਸਾ ਹੋਇਆ ਸੀ,ਰਵੀ ਦੀ ਹਾਲਤ ਅਜਿਹੀ ਸੀ ਕਿ ਉਹ ਕਈ ਮਹੀਨਿਆਂ ਤੱਕ ਕੋਮਾ ਵਿੱਚ ਰਿਹਾ । ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੇ ਸਿਰ ਦਾ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਤੋਂ ਤਕਰੀਬਨ ਪੰਜ ਮਹੀਨੇ ਬਾਅਦ ਰਵੀ ਨੂੰ ਹੋਸ਼ ਆ ਗਿਆ, ਪਰ ਕੁਝ ਬੋਲਣ ਦੇ ਯੋਗ ਨਹੀਂ ਸੀ ਅਤੇ ਕੁਝ ਵੀ ਪਤਾ ਨਹੀਂ ਸੀ, ਲਗਭਗ 10 ਮਹੀਨਿਆਂ ਬਾਅਦ, ਉਸਨੇ ਕੁਝ ਇਸ਼ਾਰਿਆਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਅਤੇ ਹੁਣ ਉਸਨੂੰ ਯਾਦ ਆਇਆ ਕਿ ਉਸ ਨਾਲ ਕੀ ਹੋਇਆ ਸੀ! ਫਿਰ ਉਸਨੇ ਪਰਿਕਾਰ ਨੂੰ ਸੱਚ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਕੱਲ ਰਵੀ ਸਿੰਘ ਦੇ ਬਿਆਨ ਲੈ ਕੇ ਉਸਦੀ ਹੀ ਪਤਨੀ, ਸਾਲੇ ਅਤੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਤਨੀ ਨੇ ਆਸ਼ਿਕ ਨਾਲ ਮਿਲ ਕੇ ਰਚੀ ਸੀ ਮਾਰਨ ਦੀ ਸਾਜਿਸ਼: ਦੂਜੇ ਪਾਸੇ ਰਵੀ ਸਿੰਘ ਨੇ ਦੱਸਿਆ ਕਿ 10 ਦਸੰਬਰ ਦੀ ਸ਼ਾਮ ਨੂੰ ਜਦੋਂ ਉਹ ਆਪਣੀ ਡਿਊਟੀ ਤੋਂ ਘਰ ਪਰਤਣ ਲੱਗਾ ਤਾਂ ਉਸ ਦਾ ਸਾਲਾ ਦੀਪਾ ਅਤੇ ਉਸ ਦੀ ਪਤਨੀ ਦਾ ਪ੍ਰੇਮੀ ਬਹਾਦੁਰ ਮੋਟਰਸਾਈਕਲ 'ਤੇ ਆਏ ਅਤੇ ਉਸ ਨੂੰ ਨਾਲ ਲੈ ਗਏ। ਇਹ ਕਹਿ ਕੇ ਕਿ ਉਹ ਕਿਸੇ ਪਾਰਟੀ 'ਚ ਜਾ ਰਹੇ ਸਨ ਅਤੇ ਬਿਲਾਸਪੁਰ ਨੇੜੇ ਰੁਕੇ ਤਾਂ ਉਹ ਉਸ ਨੂੰ ਪੈਟਰੋਲ ਪੰਪ 'ਤੇ ਲੈ ਗਏ, ਉੱਥੇ ਉਨ੍ਹਾਂ ਨੇ ਉਸ ਨੂੰ ਇੰਨਾ ਮਾਰਿਆ ਕਿ ਉਹਦੀ ਹਾਲਤ ਬੁਰੀ ਹੋ ਗਈ। ਰਵੀ ਨੂੰ ਮਰਿਆ ਸਮਝ ਕੇ ਉਹ ਉਥੋਂ ਫਰਾਰ ਹੋ ਗਏ। ਪਰ ਉਸਦੀ ਜਾਨ ਬਚ ਗਈ ਅਤੇ ਡੇਢ ਸਾਲ ਬਾਅਦ ਅੱਜ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : Modi Surname Defamation Case: 'ਮੋਦੀ ਸਰਨੇਮ' ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਅੱਜ ਅਹਿਮ ਸੁਣਵਾਈ
ਬਿਸਤਰੇ ਨਾਲ ਹੀ ਜੁੜ ਕੇ ਰਹਿ ਗਿਆ: ਦੱਸਣਯੋਗ ਹੈ ਕਿ ਰਵੀ ਅੱਜ ਵੀ ਬੁਰੀ ਹਾਲਤ ਵਿਚ ਹੈ ਉਸਦੇ ਬਜ਼ੁਰਗ ਮਾਪੇ ਹੀ ਉਸਦੀ ਦੇਖ ਰੇਖ ਕਰਦੇ ਹਨ, ਜਦਕਿ ਪਤਨੀ ਉਸ ਨੂੰ ਘਟਨਾਂ ਤੋਂ ਬਾਅਦ ਹੀ ਛੱਡ ਗਈ ਸੀ। ਇਨਾ ਹੀ ਨਹੀਂ ਆਪਣੇ ਗਹਿਣੇ ਅਤੇ ਸਮਾਨ ਵੀ ਨਾਲ ਲੈ ਗਈ,ਰਵੀ ਦੇ ਹਾਲਤ ਅੱਜ ਅਜਿਹੇ ਹਨ ਕਿ ਉਹ ਬਿਸਤਰੇ ਨਾਲ ਹੀ ਜੁੜ ਕੇ ਰਹਿ ਗਿਆ ਹੈ,ਮਾਪਿਆਂ ਵੱਲੋਂ ਹੀ ਉਸ ਦੇ ਖਾਨ ਪੀਣ ਲੈਕੇ ਹਰ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਪੁੱਤਰ ਦੀ ਸੇਵਾ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦੇ ਸਕਣ।
ਆਸ਼ਿਕ ਨੂੰ ਦੱਸਿਆ ਸੀ ਭਰਾ: ਉਥੇ ਹੀ ਇਸ ਪੂਰੇ ਮਾਮਲੇ ਦੇ ਧਿਆਨ ਵਿਚ ਆਉਣ ਤੋਂ ਬਾਅਦ ਪੁਲਿਸ ਵੱਲੋਂ ਬਿਆਨ ਲੈਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਦੀ ਪਤਨੀ ਰਿੰਪੀ ਬਰਨਾਲਾ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਬਹਾਦਰ ਵੀ ਉੱਥੇ ਹੀ ਕੰਮ ਕਰਦਾ ਸੀ ਜਿੱਥੇ ਦੋਵਾਂ ਦੇ ਆਪਸੀ ਸਬੰਧ ਸਨ। ਅਤੇ ਉਸ ਦਾ ਘਰ ਆਉਣਾ-ਜਾਣਾ ਵੀ ਪੈਂਦਾ ਸੀ, ਜਿਸ ਕਾਰਨ ਘਰ ਵਿੱਚ ਕੋਈ ਨਾ ਕੋਈ ਝਗੜਾ ਵੀ ਰਹਿੰਦਾ ਸੀ। ਰਿੰਪੀ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਬਹਾਦੁਰ ਉਸ ਦਾ ਭਰਾ ਹੈ ਪਰ ਰਵੀ ਨੂੰ ਜਦ ਪਤਾ ਲੱਗਾ ਕਿ ਉਹ ਭਰ ਨਹੀਂ ਹੈ ਉਸਦਾ ਨਜਾਇਜ਼ ਰਿਸ਼ਤਾ ਹੈ ਤਾਂ ਰਿੰਪੀ ਨੇ ਇਹ ਸਾਜਿਸ਼ ਰਚੀ ਅਤੇ ਨਾਲ ਉਸ ਦਾ ਸਕਾ ਭਰਾ ਵੀ ਸ਼ਾਮਿਲ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਵਿਚੋਂ ਕੁੜੀ ਦੇ ਭਰਾ ਦੀਪਾ ਨੂੰ ਕਾਬੂ ਕੀਤਾ ਹੈ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹਨਾਂ ਖਿਲਾਫ ਕਾਰਵਾਈ ਕਰਕੇ ਜੇਲ੍ਹ ਚ ਡੱਕਿਆ ਜਾਵੇਗਾ।