ETV Bharat / state

ਦੁਸਹਿਰਾ ਬਣਿਆ ਰਾਜਨੀਤਿਕ ਅਖਾੜਾ, ਕਾਂਗਰਸੀਆਂ ਨੂੰ ਸਟੇਜ 'ਤੇ ਨਹੀਂ ਮਿਲੀ ਬੈਠਣ ਨੂੰ ਕੁਰਸੀ - Moga News

ਮੋਗਾ ਦਾ ਦੁਸਹਿਰਾ ਮੇਲਾ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਜਿਸ ਵੇਲੇ ਕਾਂਗਰਸ ਵਾਲਿਆਂ ਨੂੰ ਸਟੇਜ 'ਤੇ ਬੈਠਣ ਲਈ ਕੁਰਸੀਆਂ ਨਹੀਂ ਮਿਲੀਆਂ। ਜਾਣੋ ਆਖ਼ਰ ਕੀ ਹੈ ਪੂਰਾ ਮਾਮਲਾ।

Etv Bharat
Etv Bharat
author img

By

Published : Oct 6, 2022, 12:24 PM IST

Updated : Oct 6, 2022, 1:41 PM IST

ਮੋਗਾ: ਮੋਗਾ ਦਾ ਦੁਸਹਿਰਾ ਮੇਲੇ ਦਾ ਮੈਦਾਨ ਨਾ ਹੋ ਕੇ, ਉਸ ਸਮੇਂ ਰਾਜਨੀਤਿਕ ਅਖਾੜਾ ਬਣ ਗਿਆ, ਜਦੋਂ ਨਾ ਬੈਠਣ ਨੂੰ ਕੁਰਸੀ ਮਿਲੀ, ਮੇਅਰ ਨੀਤਿਕਾ ਭੱਲਾ ਨੂੰ ,ਅਤੇ ਨਾ ਹੀ ਮਿਲੀ ਸੋਨੂੰ ਸੂਦ ਦੀ ਭੈਣ ਤੇ ਕਾਂਗਰਸੀ ਨੇਤਾ ਮਾਲਵਿਕਾ ਸੂਦ ਨੂੰ। ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਲੋਕਾਂ ਵਿਚ ਬੈਠ ਕੇ ਦੁਸਹਿਰਾ ਦੇਖਣ ਦਾ ਵੱਖਰਾ ਹੀ ਆਨੰਦ ਹੈ। ਦੂਜੇ ਪਾਸੇ ਬੀਜੇਪੀ ਨੇਤਾ ਮੋਹਨ ਲਾਲ ਸੇਠੀ ਵੱਲੋਂ ਮਲਵਿਕਾ ਸੂਦ ਅਤੇ ਨਿਕੀਤਾ ਭੁੱਲਾ ਨੂੰ ਵਾਰ-ਵਾਰ ਇਹ ਕਹਿੰਦਿਆਂ ਦੇਖਿਆ ਗਿਆ ਕਿ ਚਲੋ ਬੇਟਾ ਸਟੇਜ ਉੱਪਰ ਤੁਹਾਡੇ ਲਈ ਜਗ੍ਹਾ ਹੈ।

ਸ਼ਹਿਰ ਦੀਆਂ ਵੱਖ ਵੱਖ ਦੁਸਹਿਰਾ ਕਮੇਟੀਆਂ ਮੋਗਾ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਗੇਆਣਾ ਬਸਤੀ, ਗਊ ਸ਼ਾਲਾ ਸਾਹਮਣੇ ਚੜਿੱਕ ਰੋਡ ਦੇ ਨਜ਼ਦੀਕ ,ਜਨਤਾ ਗ੍ਰੀਨ ਨਰਸਰੀ ਇੰਪੂਰਵਮੈਂਟ ਟਰੱਸਟ ਅਤੇ ਨਿਊ ਟਾਊਨ ਹਾਲ ‘ਚ ਦੁਸਹਿਰੇ ਸਬੰਧੀ ਸਮਾਗਮ ਕਰਵਾਏ ਗਏ। ਬੁੱਧਵਾਰ ਨੂੰ ਦੁਸਹਿਰੇ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ, ਜੋ ਸਮੁੱਚੇ ਵਿਸ਼ਵ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਬੁਰਾਈ ਉੱਤੇ ਅੰਤਿਮ ਜਿੱਤ ਹਮੇਸ਼ਾ ਚੰਗਿਆਈ ਦੀ ਹੁੰਦੀ ਹੈ। ਰਾਵਣ, ਮੇਘਨਾਥ ਵਰਗੇ ਦੈਂਤ ਤ੍ਰੇਤਾ ਯੁਗ ਵਿੱਚ ਜਿੰਨੇ ਮਰਜ਼ੀ ਸ਼ਕਤੀਸ਼ਾਲੀ ਬਣ ਜਾਣ, ਪਰ ਫਿਰ ਵੀ ਉਹ ਭਗਵਾਨ ਸ਼੍ਰੀ ਰਾਮ ਦੀ ਸੱਚਾਈ ਅਤੇ ਨੇਕੀ ਦੀ ਸ਼ਕਤੀ ਦੇ ਸਾਹਮਣੇ ਜਿੱਤ ਨਹੀਂ ਸਕੇ।

ਇਸ ਮੌਕੇ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਕਾਂਗਰਸ ਦੇ ਹਲਕਾ ਇੰਚਾਰਜ ਮਲਵਿਕਾ ਸੂਦ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਸ਼ਹਿਰ ਦੀਆਂ ਵੱਖ ਵੱਖ ਮੁੱਖ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਤੇ ਸਾਨੂੰ ਬਦੀ ਦੇ ਖਾਤਮੇ ਦੀ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਨ ਦੇ ਕੋਲ ਸਾਰੀਆਂ ਸ਼ਕਤੀਆਂ ਸਨ, ਪਰ ਉਸਦੀ ਬੁੱਧੀ ਖਰਾਬ ਹੋਣ ਕਾਰਨ ਤ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਸ੍ਰੀ ਰਾਮ ਦੀ ਧਰਮ ਪਤਨੀ ਮਾਤਾ ਸੀਤਾ ਦਾ ਹਰਨ ਕਰ ਲਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ।

ਦੁਸਹਿਰਾ ਬਣਿਆ ਰਾਜਨੀਤਿਕ ਅਖਾੜਾ, ਕਾਂਗਰਸੀਆਂ ਨੂੰ ਸਟੇਜ 'ਤੇ ਨਹੀਂ ਮਿਲੀ ਬੈਠਣ ਨੂੰ ਕੁਰਸੀ

ਉਨ੍ਹਾਂ ਕਿਹਾ ਕਿ ਬਦੀ ਅਤੇ ਨੇਕੀ ਦੇ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਤਿਉਹਾਰ ਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਮਾਜ ‘ਚ ਫੈਲੀਆਂ ਸਮਾਜਿਕ ਕੁਰੀਤੀਆਂ ਨਸ਼ੇ, ਭਰੂਣ ਹੱਤਿਆ ਨੂੰ ਖਤਮ ਕਰਨ ਦੇ ਲਈ ਅਪਣਾ ਬਣਦਾ ਯੋਗਦਾਨ ਪਾਉਣ, ਤਾਂਕਿ ਵਧੀਆ ਸਮਾਜ ਦਾ ਨਿਰਮਾਣ ਹੋ ਸਕੇ। ਇਸ ਮੌਕੇ ਉਨਾਂ ਦੁਸ਼ਹਿਰੇ ਦੀ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਿਉਹਾਰ ਨੂੰ ਆਪਸੀ ਮਿਲਵਰਨ ਨਾਲ ਮਨਾਉੁਣ ਦੇ ਲਈ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।

ਕਾਂਗਰਸੀ ਆਗੂਆਂ ਨੂੰ ਸਟੇਜ 'ਤੇ ਨਹੀਂ ਮਿਲੀ ਬੈਠਣ ਨੂੰ ਕੁਰਸੀ: ਇਸ ਮੌਕੇ ਟਾਊਨ ਹਾਲ ਵਿਖੇ ਦੁਸਹਿਰੇ ਵਿੱਚ ਉਸ ਵੇਲੇ ਸਿਆਸੀ ਰਾਜਨੀਤਕ ਦੇਖਣ ਨੂੰ ਮਿਲਿਆ ਜਦ ਮੇਅਰ ਨਿਤਿਕਾ ਭੱਲਾ ਕਾਂਗਰਸੀ ਹਲਕਾ ਇੰਚਾਰਜ ਮਾਲਵਿਕਾ ਸੂਦ ਅਤੇ ਕਈ ਕਾਂਗਰਸੀ ਕੌਂਸਲਰ ਸਟੇਜ ਉੱਪਰ ਕੁਰਸੀਆਂ ਅਤੇ ਬੈਠਣ ਲਈ ਜਗ੍ਹਾ ਨਾ ਹੋਣ ਕਾਰਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਆਮ ਪਬਲਿਕ ਵਿੱਚ ਹੀ ਬੈਠ ਕੇ ਦੁਸਹਿਰਾ ਦੇਖਣ ਲੱਗੇ।

ਦੂਜੇ ਪਾਸੇ ਬੀਜੇਪੀ ਨੇਤਾ ਮੋਹਨ ਲਾਲ ਸੇਠੀ ਵੱਲੋਂ ਮਲਵਿਕਾ ਸੂਦ ਅਤੇ ਨਿਕੀਤਾ ਭੁੱਲਾ ਨੂੰ ਵਾਰ-ਵਾਰ ਇਹ ਕਹਿੰਦਿਆਂ ਦੇਖਿਆ ਗਿਆ ਕਿ ਚਲੋ ਬੇਟਾ ਸਟੇਜ ਉੱਪਰ ਤੁਹਾਡੇ ਲਈ ਜਗ੍ਹਾ ਹੈ। ਪਰ, ਮਾਲਵਿਕਾ ਸੂਦ ਵੱਲੋਂ ਲੋਕਾਂ ਦਾ ਪਿਆਰ ਜਤਾਉਣ ਲਈ ਪਬਲਿਕ ਵਿੱਚ ਬਹਿ ਕੇ ਦੇਖਣਾ ਪਿਆ, ਉੱਥੇ ਹੀ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਵੀ ਸਟੇਜ ਤੋਂ ਥੱਲੇ ਉਤਰ ਕੇ ਲੋਕਾਂ ਵਿੱਚ ਜਾ ਕੇ ਮਾਲਵਿਕਾ ਸੂਦ ਵਾਂਗ ਲੋਕਾਂ ਨੂੰ ਮਿਲਦਿਆਂ ਦੇਖਿਆ ਗਿਆ ਅਤੇ ਇਹ ਗੱਲ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਅਮਰੀਕਾ ਵਿੱਚ ਅਗਵਾ ਪੰਜਾਬੀਆਂ ਦਾ ਕਤਲ, ਸੀਐਮ ਮਾਨ ਨੇ ਕੇਂਦਰ ਤੋਂ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

Last Updated : Oct 6, 2022, 1:41 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.