ETV Bharat / state

ਬਹਿਬਲ ਕਲਾਂ ਗੋਲੀਕਾਂਡ 'ਤੇ ਸਿੱਖ ਜਥੇਬੰਦੀਆਂ ਦੀ ਮੰਗ, ਸੁਖਬੀਰ ਬਾਦਲ ਤੇ ਸਾਬਕਾ ਡੀਜੀਪੀ 'ਤੇ ਕਰੋ ਕਾਰਵਾਈ - Moga latest news in Punjabi

ਮੋਗਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ADC ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਨਾਅਰੇ ਵੀ ਲਗਾਏ ਗਏ।

Demand letter submitted by Sikh organizations to ADC of Moga regarding their demands

author img

By

Published : Sep 27, 2022, 4:07 PM IST

Updated : Sep 27, 2022, 6:45 PM IST

ਮੋਗਾ: ਮੋਗਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ADC ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਨਾਅਰੇ ਵੀ ਲਗਾਏ ਗਏ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਰਾਣਾ ਦੀ ਅਗਵਾਈ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ { ੩੨੮ } ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ 'ਚ ਜਾਂਚ ਕਮੇਟੀ ਬਣਾ ਕੇ ਤੁਰੰਤ ਜਾਂਚ ਅਰੰਭ ਕਰਵਾਈ ਜਾਵੇ।

Sikh organizations to ADC of Moga regarding their demands

ਉਨ੍ਹਾਂ ਕਿਹਾ ਕਿ ਅਸੀ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸੀ ਉਸ ਸਮੇਂ ਵੀ 3 ਮੰਗਾਂ 'ਚ ਇਹ ਪ੍ਰਮੁਖ ਮੰਗ ਸੀ। ਪਰ ਅਜੇ ਤੱਕ ਸਾਨੂੰ ਇਸ ਬਾਰੇ ਕੋਈ ਵੀ ਜਬਾਬ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਡੀ ਸਰਕਾਰ ਨੂੰ ਜ਼ੋਰਦਾਰ ਅਪੀਲ ਹੈ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ।

ਦੂਸਰਾ ਬਹਿਬਲ ਕਲਾਂ ਕੋਟ ਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕਿਉਂਕਿ ਪੁੱਛਗਿੱਛ ਹੁਣ ਬਹੁਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੋਲੀ ਕਾਂਡ ਦਾ ਮੁੱਖ ਦੋਸ਼ੀ ਮੰਨ ਕੇ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ DGP ਸੁਮੇਧ ਸੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਇਸ ਸਬੰਧੀ ਅੱਜ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਜੋ ਮੰਗ ਪੱਤਰ ਦੇਣ ਦਾ ਜੋ ਪ੍ਰੋਗਾਮ ਬਣਾਇਆ ਸੀ। ਉਸ ਮੁਤਾਬਿਕ ਅੱਜ ਦਿਨ ਮੰਗਲਵਾਰ 27 ਸਤੰਬਰ ਨੂੰ ਮਾਲਵੇ ਤੇ ਦੁਆਬਾ ਦੇ ਸਾਰੇ ਜਿਲਿਆਂ 'ਚ ਮੰਗ ਪੱਤਰ ਦਿੱਤੇ ਜਾ ਰਹੇ ਹਨ। ਮਾਝੇ ਦੇ ਚਾਰਾਂ ਜਿਲਿਆਂ ਵਿੱਚ ਮੰਗ ਪੱਤਰ ਬੀਤੇ 12 ਸਤੰਬਰ ਨੂੰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਕਾਰਨਾਂ ਕਰਕੇ ਹੀ ਬਾਦਲ ਸਰਕਾਰ ਦਾ ਅੰਤ ਹੋਇਆ ਹੈ।

ਇਸੇ ਕਰਕੇ ਹੀ ਕੈਪਟਨ ਦੀ ਕਾਂਗਰਸ ਸਰਕਾਰ ਖ਼ਤਮ ਹੋਈ ਹੈ। ਇਹਨਾਂ ਮੁੱਦਿਆਂ ਤੋਂ ਟਾਲਾ ਵੱਟ ਨਹੀ ਲੰਘਿਆ ਜਾ ਸਕਦਾ ਹੈ। ਇਹਨਾਂ ਮਸਲਿਆਂ ਨੂੰ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਏਡੀਸੀ ਸੁਭਾਸ਼ ਚੰਦਰਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਹ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ।

ਇਹ ਵੀ ਪੜ੍ਹੋ: ਗੱਡੀ ਵਿੱਚ ਸਰਕਾਰੀ ਕਣਕ ਲੈਣ ਆਏ 'ਆਪ' ਦੇ ਪੰਚਾਇਤ ਮੈਂਬਰ, ਵੀਡੀਓ ਵਾਇਰਲ

Last Updated : Sep 27, 2022, 6:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.