ਮੋਗਾ: ਪਿੰਡ ਮਹੇਸਰੀ ਵਿੱਚ ਇਕ ਘਰ ਚੋਂ ਸੋਨਾ,ਚਾਂਦੀ ਤੇ ਨਕਦੀ ਦੀ ਹੋਈ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿੱਚ ਹੀ ਖੁੱਲ੍ਹੀ ਸੁਨਿਆਰੇ ਦੀ ਦੁਕਾਨ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੋ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨ ਦਾ ਗੇਟ ਰਾਹੀਂ ਕਢਾ ਲੈਣ ਦੇ ਬਹਾਨੇ ਅੰਦਰ ਆਏ। ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਮਾਲਕ ਬਲਕਾਰ ਸਿੰਘ ਨੇ ਕਿਹਾ ਕਿ ਦੋ ਵਿਅਕਤੀ ਮੋਟਰਸਾਈਕਲ ਸਵਾਰ ਮੇਰੀ ਦੁਕਾਨ ਵਿਚ ਆਏ ਅਤੇ ਆ ਕੇ ਮੈਨੂੰ ਕਹਿੰਦੇ ਕਿ ਕੜੇ ਚਾਹੀਦੇ ਹਨ। ਮੇਰੇ ਮਨ੍ਹਾ ਕਰਨ ਤੋਂ ਬਾਅਦ ਉਨ੍ਹਾਂ ਨੇ ਮੇਰੇ ਦੁਕਾਨ ਦਾ ਦਰਵਾਜਾ ਬੰਦ ਕਰ ਲਿਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਪਿਸਤੌਲ ਦੀ ਨੋਕ 'ਤੇ ਨਕਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।
ਇਸ ਦੇ ਨਾਲ ਹੀ ਦੁਕਾਨ ਮਾਲਕ ਦੀ ਘਰਵਾਲੀ ਨੇ ਕਿਹਾ ਕਿ ਦੋ ਵਿਅਕਤੀ ਸਾਡੀ ਦੁਕਾਨ ਵਿੱਚ ਆਏ ਅਤੇ ਆ ਕੇ ਮੇਰੇ ਪਤੀ ਨਾਲ ਕੁੱਟਮਾਰ ਕਰਨ ਲੱਗੇ। ਉਸ ਸਮੇਂ ਉਹ ਰਸੋਈ ਵਿੱਚ ਸੀ ਜਦੋਂ ਰਸੋਈ ਵਿੱਚੋਂ ਬਾਹਰ ਆ ਕੇ ਆਪਣੇ ਪਤੀ ਨੂੰ ਖਾਣਾ ਫੜਾਉਣ ਲੱਗੀ ਤਾਂ ਉਨ੍ਹਾਂ ਮੇਰੇ ਗਲਾ ਘੁੱਟਣ ਦੀ ਵੀ (CCTV footage of loot in moga) ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਕਿਹਾ ਕਿ ਜੋ ਵੀ ਕੁੱਝ ਹੈ ਉਤਾਰਦੇ ਅਤੇ ਮੇਰੇ ਗਲ ਵਿੱਚ ਪਾਏ ਗਹਿਣੇ ਅਤੇ ਬਾਹਰੀ ਵਿੱਚ ਰੱਖੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਇਸ ਮਾਮਲੇ ਬਾਬਤ ਜਾਣਕਾਰੀ ਦਿੰਦਿਆ ਮੋਗਾ ਦੇ ਡੀਐੱਸਪੀ ਸਿਟੀ ਦਮਨਬੀਰ ਨੇ ਦੱਸਿਆ ਕਿ ਮੋਗਾ ਦੇ ਪਿੰਡ ਮਹੇਸਰੀ ਵਿਖੇ ਘਰ ਵਿਚ ਬਣਾਈ ਜਵੈਲਰੀ ਦੀ ਦੁਕਾਨ ਉੱਪਰ ਦੋ ਨੌਜਵਾਨ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਆਉਂਦਿਆਂ ਹੀ ਦੁਕਾਨਦਾਰ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਦੁਕਾਨ ਵਿੱਚ ਪਏ ਗਹਿਣੇ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ ਅਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਜਲਦ ਹੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆਂ ਨੇ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਮਾਮਲੇ ਵਿੱਚ CBI ਜਾਂਚ ਦੀ ਕੀਤੀ ਮੰਗ