ਮੋਗਾ: ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਜੇਬਾਂ ਉੱਤੇ ਪਏ ਟੋਲਾਂ ਦੇ ਬੋਝ ਨੂੰ ਵੀ ਘਟਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਮੁੱਖ ਮੰਤਰੀ ਵੱਲੋਂ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ ਹੈ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਦੇ ਹਰ ਰੋਜ਼ 4.50 ਲੱਖ ਰੁਪਏ ਬਚਣਗੇ। ਆਮ ਜਨਤਾ ਦੀ ਜੇਬ ਤੋਂ ਬੋਝ ਘਟੇਗਾ। ਟੋਲ ਪਲਾਜ਼ਾ ਬੰਦ ਕਰਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਇਸ ਟੋਲ ਪਲਾਜਾ ਦੇ ਬੰਦ ਹੋਣ ਨਾਲ ਮੁੱਖ ਮੰਤਰੀ ਹੁਣ ਤੱਕ 10 ਟੋਲ ਪਲਾਜ਼ੇ ਬੰਦ ਕਰਵਾ ਚੁੱਕੇ ਹਨ।
-
ਇੱਕ ਹੋਰ ਖੁਸ਼ਖਬਰੀ
— Bhagwant Mann (@BhagwantMann) July 4, 2023 " class="align-text-top noRightClick twitterSection" data="
ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ....ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ...ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ…
">ਇੱਕ ਹੋਰ ਖੁਸ਼ਖਬਰੀ
— Bhagwant Mann (@BhagwantMann) July 4, 2023
ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ....ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ...ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ…ਇੱਕ ਹੋਰ ਖੁਸ਼ਖਬਰੀ
— Bhagwant Mann (@BhagwantMann) July 4, 2023
ਕੱਲ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ...ਮੋਗਾ-ਕੋਟਕਪੂਰਾ ਰੋਡ 'ਤੇ ਸਿੰਘਾਂਵਾਲਾ ਟੋਲ ਪਲਾਜ਼ਾ ਕੱਲ ਤੋਂ ਲੋਕਾਂ ਲਈ ਫ੍ਰੀ ਕਰ ਦਿੱਤਾ ਜਾਵੇਗਾ....ਹੁਣ ਤੱਕ ਮੈਂ 9 ਟੋਲ ਪਲਾਜ਼ਾ ਬੰਦ ਕਰ ਚੁੱਕਿਆ ਹਾਂ ਇਹ 10ਵਾਂ ਟੋਲ ਹੈ ਜੋ ਬੰਦ ਹੋਵੇਗਾ...ਲੋਕਾਂ ਦਾ ਹਰ ਰੋਜ਼ 4.50 ਲੱਖ ਬਚੇਗਾ..ਬਾਕੀ ਵੇਰਵੇ ਕੱਲ…
ਲੋਕਾਂ ਨੂੰ ਮਿਲੇਗੀ ਰਾਹਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਚੰਦਪੁਰਾਣਾ ਹਾਈਵੇ ’ਤੇ ਪੀਡੀ ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਕੰਪਨੀ ਵੱਲੋਂ 25 ਅਪਰੈਲ 2008 ਨੂੰ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਸੀ। 48 ਕਿਲੋਮੀਟਰ ਸੜਕ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ। ਜਦੋਂ ਕਿ 5 ਕਿਲੋਮੀਟਰ ਦੇ ਆਸ-ਪਾਸ ਦੇ ਖੇਤਰ ਵਿੱਚ ਪ੍ਰਾਈਵੇਟ ਵਾਹਨ ਹਰ ਮਹੀਨੇ 265 ਰੁਪਏ ਵਿੱਚ ਆਪਣੇ ਪਾਸ ਰੀਨਿਊ ਕਰਵਾਉਂਦੇ ਸਨ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਜਦਕਿ ਇਸ ਰੂਟ 'ਤੇ ਜੋ ਬੱਸਾਂ ਰੁਟੀਨ 'ਚ ਚਲਦੀਆਂ ਸਨ, ਉਨ੍ਹਾਂ ਨੂੰ ਟੋਲ ਬੰਦ ਹੋਣ ਦਾ ਫਾਇਦਾ ਮਿਲੇਗਾ।
-
ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ...
— Bhagwant Mann (@BhagwantMann) July 5, 2023 " class="align-text-top noRightClick twitterSection" data="
ਅੱਜ 10ਵਾਂ ਟੋਲ ਪਲਾਜ਼ਾ ਬੰਦ ਕਰ ਰਹੇ ਹਾਂ... ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਤੋਂ Live... https://t.co/hoMsaS9sNH
">ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ...
— Bhagwant Mann (@BhagwantMann) July 5, 2023
ਅੱਜ 10ਵਾਂ ਟੋਲ ਪਲਾਜ਼ਾ ਬੰਦ ਕਰ ਰਹੇ ਹਾਂ... ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਤੋਂ Live... https://t.co/hoMsaS9sNHਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ...
— Bhagwant Mann (@BhagwantMann) July 5, 2023
ਅੱਜ 10ਵਾਂ ਟੋਲ ਪਲਾਜ਼ਾ ਬੰਦ ਕਰ ਰਹੇ ਹਾਂ... ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਤੋਂ Live... https://t.co/hoMsaS9sNH
- Channi News: ਸਾਬਕਾ CM ਚੰਨੀ ਦੀ ਵਿਜੀਲੈਂਸ ਅੱਗੇ ਪੇਸ਼ੀ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਤੀਜੀ ਵਾਰ ਪੇਸ਼ੀ
- ਅਕਾਲੀ-ਭਾਜਪਾ ਗਠਜੋੜ ਦੀਆਂ ਖ਼ਬਰਾਂ 'ਤੇ ਰਾਜਾ ਵੜਿੰਗ ਦਾ ਤੰਜ, ਕਿਹਾ- ਅੰਦਰਖਾਤੇ ਸਨ ਦੋਵੇਂ ਇੱਕ, ਵੱਖ ਹੋਣ ਦਾ ਰਚਿਆ ਸੀ ਡਰਾਮਾ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
ਪਿਛਲੀਆਂ ਸਰਕਾਰਾਂ 'ਤੰਜ: ਮਾਨ ਨੇ ਸਾਬਕਾ ਸਰਕਾਰਾਂ 'ਤੇ ਤੰਜ ਕੱਸਦੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਸਿਰਫ ਤੇ ਸਿਰਫ ਲੋਕ ਦੀ ਲੁੱਟ ਹੀ ਕੀਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ਨੂੰ ਘੇਰਦੇ ਕਿਹਾ ਕਿ ਮੈਂ ਕਾਂਗਰਸ ਵਾਲਿਆਂ ਦਾ ਵਹਿਮ ਕੱਢ ਦੇਵਾ ਕਿ ਇਹ ਟੋਲ ਪਹਿਲਾਂ ਹੀ ਦੂਜੀਆਂ ਸਰਕਾਰਾਂ ਵੱਲੋਂ ਬੰਦ ਕਰ ਦੇਣਾ ਚਾਹੀਦਾ ਸੀ । ਉਨਹਾਂ ਆਖਿਆ ਕਿ ਮੈਂ ਇੱਥੇ ਕੋਈ ਪਬਲੀਸਿਟੀ ਨਹੀਂ ਲੈਣ ਆਇਆ। ਮੈਨੂੰ ਕੋਈ ਫੋਟੋਆਂ ਖਿੱਚਵਾਣ ਦਾ ਚਾਅ ਨਹੀਂ ਹੈ। ਜਦ ਕਿ ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਵੱਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਗਿਆ।
ਟੋਲ ਕੰਪਨੀ ਨੂੰ 60 ਦਿਨ: ਮੁੱਖ ਮੰਤਰੀ ਨੇ ਆਖਿਆ ਕਿ ਟੋਲ ਪਲਾਜ਼ਾ ਬੰਦ ਕਰਵਾਉਣ ਸਮੇਂ ਕੰਪਨੀ ਨੂੰ ਪਹਿਲਾਂ 60 ਦਿਨ ਦਾ ਸਮਾਂ ਦੇਣਾ ਹੁੰਦਾ ਅਤੇ ਉਹ 60 ਦਿਨ ਕੱਲ ਰਾਤ 12:00 ਵਜੇ ਪੂਰੇ ਹੋ ਗਏ ਸਨ। ਜਿਸ ਤੋਂ ਬਾਅਦ ਅੱਜ ਖੁਦ ਸੀ.ਐੱਮ. ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਇਹ ਟੋਲ ਪਾਲਜਾ ਬੰਦ ਕਰਵਾਉਣ ਆਏ ਹਨ। ਜਿਸ ਤੋਂ ਬਾਅਦ ਲੋਕ ਕਾਫ਼ੀ ਖੁਸ਼ ਦਿਖਾਈ ਦਿੱਤੇ। ਲੋਕਾਂ ਨੇ ਆਖਿਆ ਕਿ ਇਸ ਟੋਲ ਦੇ ਬੰਦ ਹੋਣ ਨਾਲ ਉਨਹਾਂ ਦੀ ਜੇਬ ਦਾ ਬੋਝ ਥੋੜ੍ਹਾ ਜ਼ਰੂਰ ਘੱਟ ਹੋਵੇਗਾ।