ETV Bharat / state

ਹਰਸਿਮਰਤ ਬਾਦਲ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ - ਡੀਐਸਪੀ ਪਰਸਨ ਸਿੰਘ

ਲੰਘੀ ਸ਼ਾਮ ਨੂੰ ਮੋਗਾ ਦੇ ਪਿੰਡ ਮਾਣੂਕੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਨੇ 2 ਕੁੜੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਮੁਲਜ਼ਮ ਨੇ ਕੁੜੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਹਾਲਤ ਵਿੱਚ ਜੀਟੀ ਰੋਡ ਉੱਤੇ ਸੁੱਟ ਦਿੱਤਾ ਤੇ ਫਰਾਰ ਹੋ ਗਿਆ। ਇਲਾਜ ਦੌਰਾਨ ਦੋਨਾਂ ਕੁੜੀਆਂ ਦੀ ਮੌਤ ਹੋ ਗਈ ਹੈ।

ਫ਼ੋਟੋ
ਫ਼ੋਟੋ
author img

By

Published : Mar 19, 2021, 7:21 PM IST

Updated : Mar 19, 2021, 8:23 PM IST

ਮੋਗਾ: ਵੀਰਵਾਰ ਸ਼ਾਮ ਨੂੰ ਮੋਗਾ ਦੇ ਪਿੰਡ ਮਾਣੂਕੇ ਵਿੱਚ ਇੱਕ ਕਾਰ ਸਵਾਰ ਵਿਅਕਤੀ ਨੇ 2 ਕੁੜੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਮੁਲਜ਼ਮ ਨੇ ਕੁੜੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਹਾਲਤ ਵਿੱਚ ਜੀਟੀ ਰੋਡ ਉੱਤੇ ਸੁੱਟ ਦਿੱਤਾ ਤੇ ਫਰਾਰ ਹੋ ਗਿਆ। ਇਲਾਜ ਦੌਰਾਨ ਦੋਨਾਂ ਕੁੜੀਆਂ ਦੀ ਮੌਤ ਹੋ ਗਈ ਹੈ।

ਫੱਟੜ ਕੁੜੀਆਂ ਨੂੰ ਸਥਾਨਕ ਵਾਸੀਆਂ ਨੇ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ। 2 ਕੁੜੀਆਂ ਨੇ ਦਮ ਤੋੜ ਦਿੱਤਾ ਹੈ।

ਪੱਤਰਕਾਰਾਂ ਨੂੰ ਦੱਸਦੇ ਹੋਏ ਸਥਾਨਕ ਵਾਸੀ ਨੇ ਦੱਸਿਆ ਕਿ ਉਹ ਲੋਕ ਗੋਲੀ ਦੀ ਆਵਾਜ਼ ਸੁਣ ਕੇ ਬਾਹਰ ਆਏ ਸੀ ਜਦੋਂ ਉਹ ਬਾਹਰ ਆਏ ਤਾਂ ਇੱਕ ਆਲਟੋ ਕਾਰ ਬਾਘਾਪੁਰਾਣਾ ਤੋਂ ਆਈ ਸੀ ਜਿਸ ਵਿੱਚ ਸਵਾਰ ਵਿਅਕਤੀ ਦੋ ਸਵਾਰ ਕੁੜੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਸੜਕ ਉੱਤੇ ਸੁੱਟ ਕੇ ਨਿਹਾਲ ਸਿੰਘ ਵਾਲਾ ਵੱਲ ਚਲਾ ਗਿਆ।

ਇਸ ਘਟਨਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੰਦਭਾਗਾ ਦੱਸਿਆ ਅਤੇ ਉਨ੍ਹਾਂ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਕਿ ਮੰਦਭਾਗੀ ਘਟਨਾ ਦੀ ਜਲਦੀ ਜਾਂਚ ਯਕੀਨੀ ਬਣਾਈ ਜਾਵੇ। ਅਜਿਹੇ ਦੋਸ਼ੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਇਸ ਦੇ ਨਾਲ ਹੀ, ਸਾਬਕਾ ਕੈਬੇਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਔਰਤਾਂ ਦੀ ਸੁੱਰਖਿਆਂ ਨੂੰ ਲੈ ਕੇ ਕੈਪਟਨ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ ਕਿ ਲੜਕੀਆਂ ਦਾ ਕਾਤਲ ਕਾਂਗਰਸੀ ਨੇਤਾ ਹੈ।

Last Updated : Mar 19, 2021, 8:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.